ਕੋਰੋਨਾਵਾਇਰਸ ‘ਤੇ ਸਿਹਤ ਮੰਤਰਾਲੇ ਦੀ ਹੰਗਾਮੀ ਮੀਟਿੰਗ, ਸਿਹਤ ਮੰਤਰੀ ਨੇ ਕਹੀਆਂ ਵੱਡੀਆਂ ਗੱਲਾਂ

0
71

ਨਵੀਂ ਦਿੱਲੀ/ਚੰਡੀਗੜ੍ਹ: ਕੋਰੋਨਾਵਾਇਰਸ ਦੇ ਦਾਖਲੇ ਦੇ ਨਾਲ ਹੀ ਭਾਰਤ ਸਰਕਾਰ ਐਕਸ਼ਨ ਮੋਡ ‘ਚ ਦਿਖਾਈ ਦੇ ਰਹੀ ਹੈ। ਦਿੱਲੀ ਵਿੱਚ ਲਗਾਤਾਰ ਉੱਚ ਪੱਧਰੀ ਬੈਠਕਾਂ ਹੋ ਰਹੀਆਂ ਹਨ। ਇਸ ਸਬੰਧ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੀ ਮੀਟਿੰਗ ਹੋਈ। ਇਸ ‘ਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸਣੇ ਦਿੱਲੀ ਦੇ ਤਿੰਨ ਵੱਡੇ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟ ਮੌਜੂਦ ਸੀ। ਤਿੰਨ ਨਗਰ ਨਿਗਮਾਂ ਦੇ ਕਮਿਸ਼ਨਰ ਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਇਸ ਮੀਟਿੰਗ ਵਿੱਚ ਮੌਜੂਦ ਸੀ।

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ, “ਅਸੀਂ ਬੈਠਕ ‘ਚ ਕੋਰੋਨਾਵਾਇਰਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰੇ ਕੀਤੇ ਹਨ। ਅਸੀਂ ਦਿੱਲੀ ਤੋਂ ਸਰਕਾਰ ਨੂੰ ਇਹ ਵੀ ਕਿਹਾ ਕਿ ਜੇ ਭਵਿੱਖ ਵਿੱਚ ਕੇਸਾਂ ਦੀ ਗਿਣਤੀ ਵਧਦੀ ਹੈ ਤਾਂ ਉਸ ਅਨੁਸਾਰ ਸਾਰੇ ਹਸਪਤਾਲਾਂ ‘ਚ ਚੰਗੀ ਕੁਆਲਟੀ ਦੇ ਵੱਖ-ਵੱਖ ਵਾਰਡ ਤਿਆਰ ਕਰਨ। ਅਸੀਂ ਦੇਸ਼ ਭਰ ਦੇ ਹਸਪਤਾਲਾਂ ਨੂੰ ਅਜਿਹੇ ਆਦੇਸ਼ ਦਿੱਤੇ ਹਨ। ਅਸੀਂ ਸਿਹਤ ਸਕੱਤਰ ਨੂੰ ਸਾਰੇ ਦੇਸ਼ ਵਿੱਚ ਜਾਂਚ ਲਈ ਭੇਜਿਆ ਹੈ। ਉਨ੍ਹਾਂ ਨੇ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਤੇ ਸੁਧਾਰ ਦਾ ਸੁਝਾਅ ਦਿੱਤਾ।

ਹਰਸ਼ਵਰਧਨ ਨੇ ਕਿਹਾ, “ਜਿੱਥੇ ਵੀ ਕੇਸ ਆ ਰਹੇ ਹਨ, ਅਸੀਂ ਸਾਰੇ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਸਵੱਛਤਾ ਦਾ ਕੰਮ ਕਰ ਰਹੇ ਹਾਂ। ਅਸੀਂ ਦਿੱਲੀ ਸਰਕਾਰ ਨੂੰ ਨਿਗਰਾਨੀ ਟੀਮ ‘ਚ ਚੰਗੇ ਡਾਕਟਰਾਂ ਤੇ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਹਵਾਈ ਅੱਡੇ ‘ਤੇ ਪਹੁੰਚਣ ਵਾਲੇ ਯਾਤਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।”

ਸਿਹਤ ਮੰਤਰੀ ਨੇ ਕਿਹਾ ਕਿ “ਅਸੀਂ ਈਰਾਨ ਸਰਕਾਰ ਨਾਲ ਗੱਲ ਕਰ ਰਹੇ ਹਾਂ, ਅਸੀਂ ਆਪਣੇ ਵਿਗਿਆਨੀਆਂ ਨੂੰ ਉੱਥੇ ਭੇਜ ਰਹੇ ਹਾਂ। ਇਸਦੇ ਨਾਲ ਅਸੀਂ ਉੱਥੇ ਇੱਕ ਲੈਬ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”

ਉਨ੍ਹਾਂ ਅੱਗੇ ਦੱਸਿਆ ਕਿ “ਇਟਲੀ ਤੋਂ ਆਏ 21 ਵਿਅਕਤੀਆਂ ਦੇ ਗਰੂਪ ‘ਚ 16 ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ। ਇਸਦੇ ਨਾਲ ਉਸ ਸਮੂਹ ਨੂੰ ਘੁੰਮਾਉਣ ਵਾਲੇ ਭਾਰਤੀ ਡਰਾਈਵਰ ਦਾ ਟੈਸਟ ਵੀ ਪੋਜ਼ਟਿਵ ਆਇਆ ਹੈ। ਜਦੋਂ ਅਸੀਂ ਪੂਰੇ ਸਮੂਹ ਦੀ ਜਾਂਚ ਕੀਤੀ ਤਾਂ ਉਸ ਦੇ ਗਰੂਪ ਦੇ 16 ਲੋਕ ਅਤੇ ਇੱਕ ਭਾਰਤੀ ਡਰਾਈਵਰ ਵੀ ਸ਼ਾਮਲ ਸੀ।”

ਕੋਰੋਨਾ ਬਾਰੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਲੱਖ ਤੋਂ ਵੱਧ ਐਨ 95 ਦੇ ਮਾਸਕ ਦਾ ਪ੍ਰਬੰਧ ਕੀਤਾ ਗਿਆ ਹੈ। ਦਿੱਲੀ ਦੇ 25 ਹਸਪਤਾਲਾਂ ‘ਚ 230 ਬੈੱਡਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਮੈਡੀਕਲ ਸਟਾਫ ਨੂੰ ਅੱਠ ਲੱਖ ਮੈਡੀਕਲ ਕਿੱਟਾਂ ਉਪਲਬਧ ਕਰਵਾਈਆਂ ਗਈਆਂ ਹਨ।

LEAVE A REPLY

Please enter your comment!
Please enter your name here