*ਕੈਪਟਨ-ਸਿੱਧੂ ‘ਚ ਹਾਲੇ ਵੀ ਸਭ ਕੁਝ ਠੀਕ ਨਹੀਂ? ਕੈਪਟਨ ਦੀ ਅੰਮ੍ਰਿਤਸਰ ਫੇਰੀ ਦੌਰਾਨ ਗੈਰ ਹਾਜ਼ਰ ਕਾਂਗਰਸੀ ਪ੍ਰਧਾਨ*

0
31

ਅੰਮ੍ਰਿਤਸਰ 15,ਅਗਸਤ (ਸਾਰਾ ਯਹਾਂ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਦਿਨ ਦੇ ਅੰਮ੍ਰਿਤਸਰ ਦੌਰੇ ‘ਤੇ ਹਨ, ਜੋ ਦੌਰਾ ਅੱਜ ਦੁਪਹਿਰ ਵੇਲੇ ਉਨਾਂ ਦੇ ਪੁੱਜਣ ਨਾਲ ਸ਼ੁਰੂ ਹੋਇਆ। ਕੈਪਟਨ ਤੇ ਨਵਜੋਤ ਸਿੱਧੂ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਖਾਨਾਜੰਗੀ ਉਪਰੰਤ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਆਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਅੰਮ੍ਰਿਤਸਰ ਪਹਿਲਾ ਦੌਰਾ ਹੈ।

ਮੁੱਖ ਮੰਤਰੀ ਨੇ ਖੁੱਲਾ ਸਮਾਂ ਕੱਢਿਆ ਹੈ ਤੇ ਨਵਜੋਤ ਸਿੱਧੂ ਦੇ ਸ਼ਹਿਰ ‘ਚ ਪ੍ਰੋਗਰਾਮ ‘ਤੇ ਪ੍ਰੋਗਰਾਮ ਰੱਖਿਆ ਹੈ। ਆਜ਼ਾਦੀ ਦਿਹਾੜੇ ਮੌਕੇ ਸੰਵਿਧਾਨਕ ਫਰਜ ਤਹਿਤ ਦੇਸ਼ ਦਾ ਕੌਮੀ ਤਿਰੰਗਾ ਝੰਡਾ ਲਹਿਰਾਉਣ ਲਈ ਮੁੱਖ ਮੰਤਰੀ ਨੇ ਇਸ ਵਾਰ ਅੰਮ੍ਰਿਤਸਰ ਨੂੰ ਚੁਣਿਆ ਹੈ। ਮੁੱਖ ਮੰਤਰੀ ਦੀ ਅੰਮ੍ਰਿਤਸਰ ਆਮਦ ਮੌਕੇ ਨਵਜੋਤ ਸਿੱਧੂ ਨੂੰ ਛੱਡ ਕੇ ਅੰਮ੍ਰਿਤਸਰ ਸ਼ਹਿਰ ਦੇ ਚਾਰੋ ਵਿਧਾਇਕ ਓਪੀ ਸੋਨੀ, ਡਾ. ਰਾਜਕੁਮਾਰ ਵੇਰਕਾ, ਸੁਨੀਲ ਦੱਤੀ ਤੇ ਇੰਦਰਬੀਰ ਬੁਲਾਰੀਆ ਹਾਜਰ ਸਨ।

ਇਸ ਦੌਰਾਨ ਜਿਲੇ ਚੋਂ ਸੁਖਬਿੰਦਰ ਸਿੰਘ ਸੁਖਸਰਕਾਰੀਆ, ਸੰਤੋਖ ਸਿੰਘ ਭਲਾਈਪੁਰ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀਸੀ ਹਾਜਰ ਰਹੇ।ਸਿੱਧੂ ਤੋਂ ਇਲਾਵਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੀ ਗੈਰ ਹਾਜ਼ਰ ਰਹੇ। ਨਵਜੋਤ ਸਿੱਧੂ ਦੋ ਦਿਨ ਪਹਿਲਾਂ ਅੰਮ੍ਰਿਤਸਰ ‘ਚ ਆਪਣੇ ਹਲਕੇ ‘ਚ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਗਏ ਹਨ ਪਰ ਅੱਜ ਮੁੱਖ ਮੰਤਰੀ ਦੀ ਗੇੜੀ ਮੌਕੇ ਨਵਜੋਤ ਸਿੱਧੂ ਦੀ ਗੈਰ ਹਾਜਰੀ ਨੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ।

ਸੁਆਲ ਉੱਠ ਰਹੇ ਹਨ ਕਿ ‘ਕੀ ਕੈਪਟਨ-ਸਿੱਧੂ ‘ਚ ਹਾਲੇ ਵੀ ਸਭ ਕੁਝ ਠੀਕ ਨਹੀਂ।’ ਅੰਮ੍ਰਿਤਸਰ ‘ਚ ਮੁੱਖ ਮੰਤਰੀ ਦੇ ਸਵਾਗਤ ਵਾਲੇ ਲੱਗੇ ਕਈ ਹੋਰਡਿੰਗ ‘ਤੇ ਪੀਸੀਸੀ ਪ੍ਰਧਾਨ ਦੀ ਤਸਵੀਰ ਗਾਇਬ ਸੀ। ਸਿੱਧੂ ਦੀ ਗੈਰ ਹਾਜ਼ਰੀ ‘ਤੇ ਡਾ. ਰਾਜਕੁਮਾਰ ਵੇਰਕਾ ਨੇ ਸਫਾਈ ਦਿੰਦਿਆ ਕਿਹਾ ਕਿ ਸਿੱਧੂ ਨੇ ਕੱਲ ਚੰਡੀਗੜ੍ਹ ‘ਚ ਕਾਂਗਰਸ ਦੇ ਦਫ਼ਤਰ ‘ਚ ਝੰਡਾ ਲਹਿਰਾਉਣ ਹੈ। ਉਹ ਉਸਦੀ ਤਿਆਰੀ ਕਰ ਰਹੇ ਹਨ।

ਅੰਮ੍ਰਿਤਸਰ ਸ਼ਹਿਰ ‘ਚ ਮੁੱਖ ਮੰਤਰੀ ਦੀ ਗੇੜੀ ਮੌਕੇ ਕੈਬਨਿਟ ਵਜੀਰ ਸੁਖਸਰਕਾਰੀਆ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਮੰਚ ਤਾਂ ਸਾਂਝਾ ਕੀਤਾ ਪਰ ਸਟੇਜ ਤੋਂ ਕੈਪਟਨ ਨਾਲ ਪਹਿਲਾਂ ਵਾਲਾ ਤਾਲਮੇਲ ਨਜ਼ਰ ਨਹੀਂ ਆਇਆ।ਇਸ ਤੋਂ ਇਲਾਵਾ ਸੁਖਸਰਕਾਰੀਆ, ਜੋ ਪਿਛਲੇ ਸਮੇਂ ਕੈਪਟਨ ਦੀ ਅੰਮ੍ਰਿਤਸਰ ਗੇੜੀ ਤੋਂ ਪਹਿਲਾਂ ਸਾਰੇ ਪ੍ਰਬੰਧ ਕਰਦੇ ਸਨ, ਇਸ ਵਾਰ ਉਨਾਂ ਨੇ ਸਾਰੇ ਪ੍ਰਬੰਧਾਂ ਤੋਂ ਸ਼ਹਿਰ ‘ਚ ਹੋਣ ਦੇ ਬਾਵਜੂਦ ਦੂਰੀ ਬਣਾਈ ਰੱਖੀ।

LEAVE A REPLY

Please enter your comment!
Please enter your name here