*ਕੈਂਪ ‘ਚ ਸਵੈ-ਇੱਛਾ ਨਾਲ ਲਗਵਾਈ 100 ਵਿਅਕਤੀਆਂ ਨੇ ਵੈਕਸੀਨ*

0
45

ਸਰਦੂਲਗੜ੍ਹ, 1 ਮਈ  (ਸਾਰਾ ਯਹਾਂ/ਬਲਜੀਤ ਪਾਲ) ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਗ੍ਰਾਮ ਪੰੰਚਾਇਤ ਦੇ ਸਹਿਯੋਗ ਨਾਲ ਪਿੰਡ ਕਾਨ੍ਹੇਵਾਲਾ ਵਿਖੇ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਸੀ.ਐੱਚ.ਓ. ਜਗਸੀਰ ਸਿੰਘ ਨੇ ਦੱਸਿਆ ਕਿ ਕੈਂਪ ‘ਚ 45 ਸਾਲ ਉਮਰ ਤੋਂ ਉਪਰ ਅਤੇ ਫਰੰਟ ਲਾਈਨ ਤੇ ਕੰਮ ਕਰਦੇ 100 ਵਿਅਕਤੀਆਂ ਦੇ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਇਸ ਦੌਰਾਨ ਸਰਪੰਚ ਮਹਿੰਦਰ ਸਿੰਘ ਸਹਾਰਣ ਨੇ ਅਫਵਾਹਾਂ ਤੋਂ ਉੱਪਰ ਉੱਠ ਕੇ ਅਤੇ ਕੋਰੋਨਾ ਨੂੰ ਹਰਾਉਣ ਲਈ ਸਵੈ-ਇੱਛਾ ਨਾਲ ਵੈਕਸੀਨ ਲਗਵਾਉਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸੇਵਾਮੁਕਤ ਅਧਿਆਪਕ ਮਾਲਾ ਰਾਮ, ਮਾਸਟਰ ਕੁਲਦੀਪ ਸਿੰਘ, ਨੰਬਰਦਾਰ ਰਾਮੇਸ਼ ਕੁਮਾਰ, ਨੰਬਰਦਾਰ ਕ੍ਰਿਸ਼ਨ ਲਾਲ, ਹਰਵਿੰਦਰ ਸਿੰਘ ਪਟਵਾਰੀ, ਪੰਚਾਇਤ ਮੈਂਬਰ ਭੂਪ ਰਾਮ, ਆਦਰਾਮ, ਸੋਹਨ ਲਾਲ, ਰਾਮ ਦਾਸ ਸੰਧੂ, ਏ.ਐਨ.ਐਮ ਗੁਰਚਰਨ ਕੌਰ, ਪੁਸ਼ਪਿੰਦਰ ਸਿੰਘ, ਜਗਸੀਰ ਸਿੰਘ ਚੌੰਕੀਦਾਰ ਆਦਿ ਮੌਜੂਦ ਸਨ

LEAVE A REPLY

Please enter your comment!
Please enter your name here