ਕੇਂਦਰ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼, ਕੱਲ੍ਹ ਤੋਂ ਹੋਣਗੇ ਲਾਗੂ, ਖੁੱਲ੍ਹ ਰਹੇ ਜਿੰਮ ਤੇ ਯੋਗਾ ਸੈਂਟਰ

0
100

ਚੰਡੀਗੜ੍ਹ,4 ਅਗਸਤ (ਸਾਰਾ ਯਹਾ/ਬਿਊਰੋ ਰਿਪੋਰਟ): ਸਰਕਾਰ ਨੇ ਜਿਮ ਤੇ ਯੋਗਾ ਕੇਂਦਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਸਥਾਨਾਂ ‘ਤੇ 6 ਫੁੱਟ ਦੀ ਦੂਰੀ, ਫੇਸ ਕਵਰ ਤੇ ਮਾਸਕ ਦੀ ਵਰਤੋਂ ਕਰਨਾ ਜ਼ਰੂਰੀ ਹੋਏਗਾ। ਜਿਮ ਤੇ ਯੋਗਾ ਕੇਂਦਰ 5 ਅਗਸਤ ਤੋਂ ਖੁੱਲ੍ਹਣਗੇ। ਇਸ ਲਈ, ਕੇਂਦਰੀ ਸਿਹਤ ਮੰਤਰਾਲੇ ਨੇ ਵਿਸਥਾਰ ਵਿੱਚ ਗਾਈਡਲਾਈਨ ਜਾਰੀ ਕੀਤੀ ਹੈ। ਇਸ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨ ਲਈ ਜਿੰਮ, ਯੋਗਾ ਸੈਂਟਰ ਦੇ ਸੰਚਾਲਕ ਤੇ ਜਿੰਮ/ਯੋਗਾ ਟ੍ਰੇਨਰ ਜ਼ਿੰਮੇਵਾਰ ਹਨ। ਜਦਕਿ ਕੰਟੇਨਮੈਂਟ ਜ਼ੋਨ ਵਿੱਚ ਜਿੰਮ ਤੇ ਯੋਗਾ ਕੇਂਦਰ ਨਹੀਂ ਖੁੱਲ੍ਹਣਗੇ

ਦਿਸ਼ਾ-ਨਿਰਦੇਸ਼ਾਂ ਮੁਤਾਬਕ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ, ਬਿਮਾਰੀਆਂ ਤੋਂ ਪਹਿਲਾਂ ਦੇ ਵਿਅਕਤੀਆਂ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੰਦ ਥਾਂ ‘ਤੇ ਜਿਮ ਨਾ ਲਾਉਣ ਲਈ ਕਿਹਾ ਗਿਆ ਹੈ। ਜਿੰਮ ਤੇ ਯੋਗਾ ਕੇਂਦਰਾਂ ਵਿੱਚ ਇੱਕ-ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾਈ ਰੱਖਣਾ ਜ਼ਰੂਰੀ ਹੋਏਗੀ।

ਜਿੰਮ ਤੇ ਯੋਗਾ ਕੇਂਦਰਾਂ ‘ਚ ਫੇਸ ਕਵਰ ਤੇ ਮਾਸਕ ਲਾਜ਼ਮੀ ਹੋਣਗੇ ਪਰ ਕਸਰਤ ਦੇ ਦੌਰਾਨ ਚਿਹਰੇ ਤੇ ਅੱਖਾਂ ਦੀ ਰੱਖਿਆ ਲਈ ਵਿਜ਼ੋਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਸਰਤ ਦੌਰਾਨ ਹੱਥ ਸਾਫ ਕਰਨ ਲਈ ਹੈਂਡ ਸੈਨੀਟਾਈਜ਼ਰ ਜਾਂ ਸਾਬਣ ਦੀ ਵਰਤੋਂ ਕੀਤੀ ਜਾਏਗੀ। ਸਾਬਣ ਦੀ ਵਰਤੋਂ 40 ਤੋਂ 60 ਸੈਕਿੰਡ ਤਕ ਕੀਤੀ ਜਾਏਗੀ ਜਦੋਂਕਿ ਸੈਨੇਟਾਈਜ਼ਰ ਨੂੰ 20 ਸੈਕਿੰਡ ਤਕ ਵਰਤਣਾ ਪਏਗਾ।

ਜਿੰਮ ਤੇ ਯੋਗਾ ਕੇਂਦਰਾਂ ਵਿੱਚ ਥੁੱਕਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਨ੍ਹਾਂ ਥਾਵਾਂ ‘ਤੇ ਆਉਣ ਵਾਲੇ ਸਾਰੇ ਲੋਕਾਂ ਦੇ ਮੋਬਾਈਲ ਫੋਨਾਂ ਵਿੱਚ ਅਰੋਗਿਆ ਸੇਤੂ ਐਪ ਜ਼ਰੂਰ ਹੋਣਾ ਚਾਹੀਦਾ ਹੈ।

ਗਾਈਡਲਾਈਨ ਵਿੱਚ ਕਿਹਾ ਗਿਆ ਹੈ ਕਿ ਜਿੰਮ ਤੇ ਯੋਗਾ ਕੇਂਦਰਾਂ ਵਿੱਚ ਏਅਰ ਕੰਡੀਸ਼ਨਰ ਦਾ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰੱਖਿਆ ਜਾਣਾ ਚਾਹੀਦਾ ਹੈ। ਲਾਕਰਾਂ ਦੀ ਵਰਤੋਂ ਸਮਾਜਿਕ ਦੂਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾ ਸਕਦੀ ਹੈ। ਸੰਪਰਕ ਤੋਂ ਬਚਣ ਲਈ ਕਾਰਡ ਨੂੰ ਭੁਗਤਾਨ ਲਈ ਇਸਤੇਮਾਲ ਕਰਨ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਇਨ੍ਹਾਂ ਥਾਂਵਾਂ ‘ਤੇ ਡਸਟਬਿਨ ਕਵਰਡ ਹੋਣਾ ਜ਼ਰੂਰੀ ਹੈ। ਸਪਾਅ, ਸਟੀਨ ਬਾਥ ਤੇ ਸਵੀਮਿੰਗ ਪੂਲ ਤੇ ਬੰਦ ਹੀ ਰਹਿਣਗੇ। ਜਿੰਮ ਤੇ ਯੋਗਾ ਕੇਂਦਰਾਂ ‘ਚ ਵਰਤੇ ਜਾਣ ਵਾਲੇ ਉਪਕਰਣਾਂ ਤੇ ਦਰਵਾਜ਼ਿਆਂ, ਖਿੜਕੀਆਂ ਸਮੇਤ ਹਰ ਚੀਜ ਨੂੰ ਸਮੇਂ-ਸਮੇਂ ‘ਤੇ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ।

LEAVE A REPLY

Please enter your comment!
Please enter your name here