ਕੇਂਦਰ ਦੀ ਰਾਜਾਂ ਨੂੰ ਚੇਤਾਵਨੀ, ਅੰਤਰਰਾਜੀ ਆਵਾਜਾਈ ਤੇ ਨਾ ਲਈ ਜਾਏ ਕੋਈ ਵੀ ਰੋਕ

0
128

ਨਵੀਂ ਦਿੱਲੀ 22 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਕੇਂਦਰੀ ਗ੍ਰਹਿ ਸਕੱਤਰ ਨੇ ਸ਼ਨੀਵਾਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ “ਅਨਲੌਕ 3” ‘ਚ ਕੇਂਦਰੀ ਦਿਸ਼ਾ ਨਿਰਦੇਸ਼ਾਂ ਅਧੀਨ, ਲੋਕਡਾਊਨ ‘ਚ ਢਿੱਲ ਦੇ ਤੀਜੇ ਪੜਾਅ ਦੇ ਤਹਿਤ ਲੋਕਾਂ ਅਤੇ ਸਮਾਨ ਦੀ ਅੰਤਰਰਾਜੀ ਜਾਂ ਰਾਜ ਦੇ ਅੰਦਰ ਦੀ ਆਵਾਜਾਈ ਤੇ ਕੋਈ ਪਾਬੰਦੀਆਂ ਨਹੀਂ ਸੀ।

ਇਸ ਲਈ ਕੇਂਦਰ ਨੇ ਰਾਜਾਂ ਨੂੰ ਚੇਤਾਵਨੀ ਦਿੱਤੀ ਹੈ  ਕਿ ਐਸੀ ਕੋਈ ਵੀ ਪਾਬੰਧੀ ਅੰਤਰਰਾਜੀ ਆਵਾਜਾਈ ਜਾਂ ਰਾਜ ਅੰਦਰਲੀ ਆਵਾਜਾਈ ਤੇ ਨਾ ਲਾਈ ਜਾਏ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਕਈ ਰਾਜਾਂ ਵਿੱਚ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਵੱਲੋਂ ਅਜਿਹੀਆਂ ਪਾਬੰਦੀਆਂ ਲਗਾਉਣ ਦੀਆਂ ਖ਼ਬਰਾਂ ਹਨ। ਪੱਤਰ ਵਿਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਇਹ ਪਾਬੰਦੀਆਂ ਸਪਲਾਈ ਚੇਨ ‘ਤੇ ਮਾੜਾ ਅਸਰ ਪਾ ਰਹੀਆਂ ਹਨ ਅਤੇ ਇਸ ਨਾਲ ਆਰਥਿਕ ਗਤੀਵਿਧੀਆਂ ਅਤੇ ਰੁਜ਼ਗਾਰ ਵਿਚ ਵਿਘਨ ਪੈ ਰਿਹਾ ਹੈ।

ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੇ ਆਪਣੇ ਪੱਤਰ ਵਿੱਚ ਰਾਜ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਲਾਗੂ ਕਰਨਾ ਆਫ਼ਤ ਪ੍ਰਬੰਧਨ ਐਕਟ, 2005 ਦੇ ਸੰਬੰਧਤ ਧਾਰਾਵਾਂ ਤਹਿਤ ਜਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਮੰਨਿਆ ਜਾਵੇਗਾ।

ਉਨ੍ਹਾਂ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਵੀ ਅਪੀਲ ਕੀਤੀ ਕਿ ਉਹ ਆਵਾਜਾਈ ਦੀਆਂ ਪਾਬੰਦੀਆਂ, ਜੇ ਕੋਈ ਹਨ, ਤਾਂ ਉਹਨਾਂ ਨੂੰ ਹਟਾਉਣ ਅਤੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ

LEAVE A REPLY

Please enter your comment!
Please enter your name here