*ਕੇਂਦਰੀ ਟੀਮ ਨੇ ਜ਼ਿਲੇ ਅੰਦਰ ਪਾਣੀ ਦੀ ਸਾਂਭ-ਸੰਭਾਲ ਲਈ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ, ਪ੍ਰਗਟਾਈ ਸੰਤੁਸ਼ਟੀ*

0
4

ਮਾਨਸਾ, 28 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਪਾਣੀ ਦੀ ਸਾਂਭ-ਸੰਭਾਲ ਲਈ ਜਲ ਸ਼ਕਤੀ ਅਭਿਆਨ-2 (ਕੈਚ ਦ ਰੇਨ ਕੰਪੇਨ) ਤਹਿਤ ਜ਼ਿਲਾ ਪੱਧਰ ’ਤੇ ਚਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੇਂਦਰੀ ਨੌਡਲ ਅਫਸਰ ਸ੍ਰੀ ਸੁਮਨ ਚਟਰਜੀ ਅਤੇ ਸ੍ਰੀ ਵਿਦਿਆ ਨੰਦ ਨੇਗੀ ਵੱਲੋਂ ਮਾਨਸਾ ਜ਼ਿਲੇ ਦਾ ਦੌਰਾ ਕੀਤਾ ਗਿਆ।
ਸਥਾਨਕ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਮੋਜੂਦਗੀ ਦੌਰਾਨ ਕੇਂਦਰੀ ਟੀਮ ਨੂੰ ਜ਼ਿਲੇ ਅੰਦਰ ਮੀਂਹ ਦੇ ਪਾਣੀ ਨੂੰ ਸਾਂਭਣ, ਆਮ ਲੋਕਾਂ ਨੰੂ ਪਾਣੀ ਦੀ ਸੁਚੱਜੀ ਵਰਤੋਂ ਕਰਨ, ਜ਼ਿਲਾ ਪ੍ਰਸ਼ਾਸਨ ਵੱਲੋਂ ਪਾਣੀ ਦੇ ਲਗਾਤਾਰ ਘੱਟ ਰਹੇ ਪੱਧਰ ਨੂੰ ਸਥਿਰ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਆਦਿ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਕੇਂਦਰੀ ਟੀਮ ਨੇ ਜ਼ਿਲਾ ਪ੍ਰਸਾਸ਼ਨ ਵੱਲੋਂ ਪਾਣੀ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਮਾਨਸਾ ਨੰੂ ਹਰਿਆ ਭਰਿਆ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਤਹਿਤ ਹਰ ਵਰਗ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਣੀ ਦੀ ਸਾਂਭ ਸੰਭਾਲ ਲਈ ਪਿੰਡਾਂ ਅਤੇ ਸ਼ਹਿਰਾਂ ’ਚ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।
ਕੇਂਦਰੀ ਟੀਮ ਦੇ ਅਧਿਕਾਰੀਆਂ ਵੱਲੋਂ ਪਿੰਡ ਜਵਾਰਕੇ, ਨੰੰਗਲ ਖੁਰਦ, ਬਰਨਾਲਾ, ਬੋੜਾਵਾਲ, ਹਸਨਪੁਰ, ਚੱਕ ਭਾਈਕੇ, ਦੋਦੜਾ, ਧਲੇਵਾਂ, ਹੀਰੋ ਕਲਾਂ, ਖੀਵਾ ਖੁਰਦ, ਕੋਟੜਾ ਕਲਾਂ, ਖਿਆਲਾ ਕਲਾਂ, ਭੈਣੀ ਬਾਘਾ, ਖੋਖਰ ਕਲਾਂ ਪਿੰਡਾਂ ਵਿਖੇ ਜਲ ਸ਼ਕਤੀ ਕੇਂਦਰ, ਪਲਾਂਟੇਸ਼ਨ ਸਾਈਟਸ, ਨਹਿਰਾਂ ਦੀ ਸਾਂਭ ਸੰਭਾਲ, ਮਾਡਲ ਪੌਂਡ, ਅਮਿ੍ਰਤ ਸਰੋਵਰ ਸਾਈਟਸ, ਡਰੇਨਜ਼ ਦੇ ਕੰਮ, ਨੇਚਰ ਪਾਰਕ, ਨਰਸਰੀਆਂ, ਸੋਕਪਿੱਟ ਤੇ ਵਾਟਰ ਰੀਚਾਰਜ਼, ਸੜਕਾਂ ਦੇ ਕਿਨਾਰਿਆਂ ਦੇ ਪਲਾਂਟੇਸ਼ਨ ਆਦਿ ਦੇ ਕੰਮਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ/ਵਿਕਾਸ) ਆਈ.ਏ.ਐਸ ਸ਼੍ਰੀ ਟੀ. ਬੈਨਿਥ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਬੀਰ ਸਿੰਘ ਮਾਨ ਅਤੇ ਕੋਆਰਡੀਨੇਟਰ ਮਗਨਰੇਗਾ ਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।  
ਤਸਵੀਰ 1,2
ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਪਾਣੀ ਦੀ ਸਾਂਭ ਸੰਭਾਲ ਲਈ ਕੇਂਦਰੀ ਨੋਡਲ ਅਫ਼ਸਰਾਂ ਨੂੰ ਜ਼ਿਲੇ ਅੰਦਰ ਚਲ ਰਹੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਸਬੰਧਤ ਅਧਿਕਾਰੀ।
ਤਸਵੀਰਾਂ 3,4 ਅਤੇ 5
ਕੇਂਦਰੀ ਨੋਡਲ ਅਫ਼ਸਰ ਸੁਮਨ ਚਟਰਜੀ  ਅਤੇ  ਸ੍ਰੀ ਵਿਦਿਆ ਨੰਦ ਨੇਗੀ ਪਾਣੀ ਦੀ ਸਾਂਭ-ਸੰਭਾਲ ਲਈ ਜਲ ਸ਼ਕਤੀ ਅਭਿਆਨ-2 (ਕੈਚ ਦ ਰੇਨ ਕੰਪੇਨ) ਤਹਿਤ ਜ਼ਿਲਾ ਪੱਧਰ ’ਤੇ ਚਲ ਰਹੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ, ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਸ੍ਰੀ ਟੀ.ਬੈਨਿਥ ਆਈ.ਏ.ਐਸ ਅਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ।
   

LEAVE A REPLY

Please enter your comment!
Please enter your name here