*ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪੰਜਾਬ ਵਿਧਾਨ ਸਭਾ ‘ਚ ਸ਼ਰਧਾਂਜਲੀ ਭੇਂਟ*

0
9

ਚੰਡੀਗੜ੍ਹ, 29 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ‘ਤੇ ਇਸ ਮਹਾਨ ਆਗੂ ਨੂੰ ਪੰਜਾਬ ਵਿਧਾਨ ਸਭਾ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਉਹਨਾਂ ਵਿਧਾਨ ਸਭਾ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਉੱਤੇ ਫੁੱਲ ਅਰਪਿਤ ਕੀਤੇ। 

ਸੰਧਵਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਮਹਾਨ ਸਿੱਖ ਸ਼ਾਸਕ ਸਨ ਜਿਹਨਾਂ ਨੇ ਵੱਖ ਵੱਖ ਮਿਸਲਾਂ ਨੂੰ ਇਕੱਠਾ ਕਰਕੇ ਵਿਸ਼ਾਲ ਅਤੇ ਖੁਸ਼ਹਾਲ ਸਿੱਖ ਰਾਜ ਦੀ ਸਥਾਪਨਾ ਕੀਤੀ। 

ਉਹਨਾਂ ਕਿਹਾ ਕਿ ਸ਼ੇਰ-ਏ-ਪੰਜਾਬ ਨੇ ਆਪਣੇ ਰਾਜ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਧੀਨ ਇੱਕ ਅਜਿਹਾ ਨਿਵੇਕਲਾ ਰਾਜ ਸਥਾਪਿਤ ਕੀਤਾ ਜਿੱਥੇ ਹਿੰਦੂ, ਸਿੱਖ, ਮੁਸਲਮਾਨ ਸਭ ਪਿਆਰ ਨਾਲ ਮਿਲ ਕੇ ਰਹਿੰਦੇ ਸਨ। ਉਸ ਦੌਰ ‘ਚ ਸਾਰੇ ਧਰਮਾਂ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਇਕ ਮਿਸਾਲ ਸੀ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਸੇ ਖ਼ਾਸੀਅਤ ਕਾਰਨ ਸਿੱਖ ਰਾਜ ਦੀ ਸਿਫ਼ਤ ਅੱਜ ਵੀ ਹਰ ਪਾਸੇ ਹੁੰਦੀ ਹੈ। 

—–

LEAVE A REPLY

Please enter your comment!
Please enter your name here