ਕਿਸਾਨ ਯੂਨੀਅਨ ਨੇ ਏ.ਅਾਰ ਦਫ਼ਤਰ ਅੱਗੇ ਲਗਾਇਆ ਧਰਨਾ

0
11

ਮਾਨਸਾ ,16 ਮਾਰਚ (ਬਪਸ)ਸਥਾਨਕ ਬਲਾਕ ਪਿੰਡ ਝੰਡੂਕਾ ਦੇ ਕਿਸਾਨਾ ਦੇ ਸਹਿਕਾਰੀ ਸੁਸਾਇਟੀ ਝੰਡੂਕੇ ਵਿਖੇ ਖਾਤੇ ਚਾਲੂ ਕਰਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਸਰਦੂਲਗੜ੍ਹ ਵੱਲੋ ਏ.ਅਾਰ ਦਫਤਰ ਅੱਗੇ ਧਰਨਾ ਦਿਤਾ ਗਿਆ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਪਿੰਡ ਝੰਡੂਕੇ ਦੀ ਸਹਿਕਾਰੀ ਸੁਸਾਇਟੀ ਵਿੱਚ ਕੁੱਝ ਸਮਾਂ ਪਹਿਲਾਂ ਘਪਲਾ ਨੰਗਾ ਹੋਇਆ ਹੈ। ਇਸ ਘਪਲੇ ਦੇ ਦੌਰਾਨ ਸੁਸਾਇਟੀ ਦੇ ਰਿਕਾਰਡ ਮੁਤਾਬਕ ਮਹਿਕਮੇ ਦੀ ਮਿਲੀ ਭੁਗਤ ਨਾਲ ਗਬਨ ਕੀਤਾ ਗਿਆ। ਇਸ ਗਬਨ ਹੋਣ ਕਾਰਨ ਬਹੁਤੇ ਕਿਸਾਨਾਂ ਨੂੰ ਬਲੀ ਦਾ ਬਕਰਾ ਬਣਾਇਆ ਗਿਆ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚਲਦਾ ਰਿਹਾ ਜੋ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਹੋਇਆ। ਪਰ ਏ.ਅਾਰ ਸਰਦੂਲਗੜ੍ਹ ਉਨ੍ਹਾਂ ਪੀੜਤ ਪਰਿਵਾਰਾ ਦੇ ਖਾਤੇ ਚਾਲੂ ਨਹੀਂ ਕਰ ਰਿਹਾ। ਇਸ ਕਿਸਾਨ ਵਿਰੋਧੀ ਅੜੀਅਲ ਵਤੀਰੇ ਦੇ ਖਿਲਾਫ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਸੂਬਾ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਅਤੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਤੀਕੇ ਨੇ ਸਾਂਝੇ ਬਿਆਨ ਰਾਹੀ ਆਖਿਆ ਕਿ ਝੰਡੂਕੇ ਪਿੰਡ ਦੀ ਸੁਸਾਇਟੀ ਵਿੱਚ ਜੋ ਘਪਲਾ ਹੋਇਆ ਹੈ ਉਸ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਸਹਿਕਾਰੀ ਸੁਸਾਇਟੀਆਂ, ਸਹਿਕਾਰੀ ਬੈੰਕਾਂ ਵਿੱਚ ਅਨੇਕਾਂ ਗਬਨ ਹੋ ਰਹੇ ਹਨ, ਲੋਕਾਂ ਦਾ ਅਥਾਹ ਪੈਸਾ ਗ਼ਲਤ ਤੋਰ ਤਰੀਕੇ ਨਾਲ ਇਸ ਸਭਾਵਾਂ ਦੀ ਅਫਸਰਸ਼ਾਹੀ- ਕਰਮਚਾਰੀ ਆਪ ਹੜੱਪ ਕਰ ਜਾਂਦੀ ਹੈ। ਜਿਸ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੁੰਦਾ, ਪਰ ਜਬਰ ਦੀ ਕਲਮ ਕਿਸਾਨਾਂ ਉੱਪਰ ਚਲਾਈ ਜਾਂਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਉਪਰੋਤਕ ਪਿੰਡ ਦੀ ਸੁਸਾਇਟੀ ਦਾ ਮਸਲਾ ਏ.ਅਾਰ ਨੂੰ ਹੱਲ ਕਰ ਦੇਣਾ ਚਾਹੀਦਾ ਹੈ। ਜੇਕਰ ਸਾਡੀ ਮੰਗ ਉਪਰ ਤੁਰੰਤ ਗੋਰ ਨਾ ਕੀਤੀ ਤਾਂ ਅੱਗੇ ਤੋਂ ਇਸ ਘੋਲ ਨੂੰ ਹੋਰ ਤਿੱਖਾ ਕਰ ਕੇ ਮਸਲੇ ਨੂੰ ਹੱਲ ਕਰਾਵਾਂਗੇ।
ਇਸ ਮੌਕੇ ਤੇ ਸਬੰਧਤ ਏ.ਅਾਰ ਨੇ ਇਹ ਵਿਸ਼ਵਾਸ ਦਵਾਇਆ ਕੇ ਓਹ ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਮਾਮਲੇ ਦਾ ਹੱਲ ਕਰਵੋਣਗੇ। ਇਹ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੱਕਿਆ।ਇਸ ਦੌਰਾਨ ਸੂਬਾ ਸਕੱਤਰ ਬੋਘ ਸਿੰਘ ਮਾਨਸਾ , ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਤੀਕੇ , ਜਿਲ੍ਹਾ ਸਕੱਤਰ ਹਰਦੇਵ ਸਿੰਘ ਕੋਟ ਧਰਮੂ, ਸਰਦੂਲਗੜ੍ਹ ਬਲਾਕ ਪ੍ਰਧਾਨ ਬਲਵੀਰ ਸਿੰਘ ਝੰਡੂਕੇ, ਹਰਦੇਵ ਸਿੰਘ ਝੰਡੂਕੇ, ਸਖਦੇਵ ਸਿੰਘ ਝੰਡੂਕੇ, ਜੱਗਾ ਸਿੰਘ ਆਹਲੂਪੁਰ, ਉਗਰ ਸਿੰਘ ਮਾਨਸਾ, ਗੁਰਤੇਜ ਸਿੰਘ ਨੰਦਗੜ੍ਹ, ਕਾਕਾ ਸਿੰਘ , ਸੁਖਦੇਵ ਸਿੰਘ ਕੋਟਲੀ,ਜਗਪਾਲ ਸਿੰਘ ਪੈਰੋ,  ਦਰਸ਼ਨ ਸਿੰਘ ਚਹਿਲਾਵਾਲੀ ਅਤੇ ਬਾਬੂ ਸਿੰਘ ਧਿਗੜ ਅਾਦਿ ਹਾਜ਼ਰ ਸਨ

LEAVE A REPLY

Please enter your comment!
Please enter your name here