*ਕਿਸਾਨ ਯੂਨੀਅਨਾਂ ਨੇ ਸਿੱਖਿਆ ਬਚਾਓ ਕਮੇਟੀ ਦੇ ਸਹਿਯੋਗ ਨਾਲ ਧਰਨੇ ਮਜਹਾਰੇ ਕੀਤੇ*

0
29


ਬਰੇਟਾ 6 ਅਪ੍ਰੈਲ ( ਸਾਰਾ ਯਹਾਂ/ਰੀਤਵਾਲ) ਇੱਥੇ ਦੇ ਸਾਂਝਾਂ ਕਿਸਾਨ ਮੋਰਚਾ ਅਤੇ ਕਿਸਾਨ ਯ¨ਨੀਅਨ ਉਗਰਾਹਾਂ ਦੇ
ਪਟਰੋਲ ਪੰਪ ਤੇ ਰੇਲਵੇ ਸਟੇਸæਨ ਤੇ ਚੱਲ ਰਹੇ ਧਰਨੇ ਅੱਜ ਸਿੱਖਿਆ ਬਚਾਓ ਕਮੇਟੀ ਦੇ ਸਮਰਥਨ ਵਿੱਚ ਲੱਗੇ
ਇਹਨ੍ਹਾਂ ਵੱਲੋਂ ਸਮ¨ਹਕ ਤੌਰ ਤੇ ਅਨਾਜ ਮੰਡੀ ਵਿੱਚ ਰੈਲੀ ਕੀਤੀ ਗਈ ਤੇ ਫੇਰ ਇਕ ਪ੍ਰਦਰਸæਨ ਕਰਦੇ ਹੋਏ
ਕੈਂਚੀਆਂ ਤੇ ਪੁੱਜ ਕੇ ਧਰਨਾ ਮਾਰਿਆ ਗਿਆ । ਜਿਸ ਵਿੱਚ ਬੁਲਾਰਿਆਂ ਨੇ ਕਿਹਾ ਕਿ ਸਕ¨ਲਾਂ ਨੂੰ ਬੰਦ ਕਰਨਾ
ਇਕ ਤਰ੍ਹਾਂ ਨਾਲ ਅੱਜ ਦੇ ਬਚਪਨ ਨਾਲ ਖਿਲਵਾੜ ਹੋ ਰਿਹਾ ਹੈ । ਜਦ ਕਿ ਸਕ¨ਲਾਂ ਵਿਚ ਹਰ ਤਰ੍ਹਾਂ ਦੇ ਨਿਯਮਾਂ ਦੀ
ਪਾਲਣਾ ਹੋ ਸਕਦੀ ਹੈਂ ਤਾਂ ਫਿਰ ਅਜਿਹਾ ਕਰਨਾ ਕਿ ਬੇਇਨਸਾਫੀ ਨਹੀਂ ਹੈ । ਇਸ ਨਾਲ ਵਿਦਿਆਰਥੀਆਂ ਦਾ
ਭਵਿੱਖ ਧੁੰਦਲਾ ਹੋ ਸਕਦਾ ਹੈਂ ਅਤੇ ਉਨ੍ਹਾਂ ਨੂੰ ਅੱਗੇ ਜਾ ਕੇ ਬੇਰੁਜæਗਾਰੀ ਦੀ ਸਮੱਸਿਆ ਦਾ
ਸਾਹਮਣਾ ਕਰਨ ਦੇ ਨਾਲ ਬੇਰੁਜæਗਾਰੀ ਨਾਲ ਜ¨ਝਣਾ ਪਵੇਗਾ ਪਰ ਸਰਕਾਰ ਕਰੋਨਾ ਦੀ ਐੜ ਹੇਠ ਸਕ¨ਲਾਂ ਵੱਲ
ਆਪਣਾ ਧਿਆਨ ਰੱਖਦੀ ਹੈ ਜਦ ਕਿ ਸਮਾਜ ਵਿੱਚ ਹੋਰ ਵੀ ਅਨੇਕਾਂ ਸਮਾਗਮ ਤੇ ਧਾਰਮਿਕ ਵੱਡੇ-ਵੱਡੇ
ਇਕੱਠ ਹੁੰਦੇ ਰਹਿੰਦੇ ਹਨ ਤਾਂ ਫੇਰ ਕੀ ਸਿੱਖਿਆ ਹਾਸਲ ਕਰਦੇ ਵਿਦਿਆਰਥਿਆਂ ਤੇ ਇਹ ਪਾਬੰਦੀਆ
ਬੇਲੋੜੀਆਂ ਨਹੀਂ ਹਨ ਜਦ ਕਿ ਸਕ¨ਲਾਂ ਵਿਚ ਤਾਂ ਇਹ ਸਭ ਕੁਝ ਅਪਣਾਇਆ ਜਾ ਸਕਦਾ ਹੈ । ਬੁਲਾਰਿਆਂ ਵਿੱਚ
ਸਿੰਘ ਮੇਜਰ ਸਿੰਘ, ਜੋਗਿੰਦਰ ਸਿੰਘ ਦਿਆਲਪੁਰਾ, ਤਾਰਾ ਚੰਦ ਬਰੇਟਾ, ਸੁਖਵੰਤ ਕੌਰ ਖੁਡਾਲ, ਸਤਵੀਰ ਕੌਰ
ਬਹਾਦਰਪੁਰ, ਦਸੌਂਦਾ ਸਿੰਘ ਬਹਾਦਰਪੁਰ, ਜਗਵਿੰਦਰ ਸਿੰਘ ਧਰਮਪੁਰਾ , ਕੁਲਵਿੰਦਰ ਸਿੰਘ ਖੁਡਾਲ, ਚਮਕੌਰ ਸਿੰਘ ਕਰਮਜੀਤ ਕੌਰ ਖੁਡਾਲ, ਮੱਖਣ ਸਿੰਘ ਬਰੇਟਾ ਅਤੇ ਸਿਖਿਆ ਬਚਾਓ ਕਮੇਟੀ ਦੇ ਆਗੂ ਹਾਜ਼ਰ
ਸਨ ।
ਕੈਪਸਨ

LEAVE A REPLY

Please enter your comment!
Please enter your name here