ਕਿਸਾਨ ਅੰਦੋਲਨ ਨੂੰ ਦਬਾਉਣ ਲਈ ਬਦਲੇ ਦੀ ਭਾਵਨਾ ਨਾਲ ਕੇਂਦਰ ਸਰਕਾਰ ਦੀ ਸ਼ਹਿ ਤੇ ਕੀਤੀ ਇਨਕਮ ਟੈਕਸ ਨੇ ਰੇਡ : ਵਿਜੈ ਇੰਦਰ ਸਿੰਗਲਾ

0
100

ਚੰਡੀਗੜ/ਫਿਰੋਜ਼ਪੁਰ 19 ਦਸੰਬਰ 2020.(ਸਾਰਾ ਯਹਾ / ਮੁੱਖ ਸੰਪਾਦਕ) : ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਹਰ ਤਰਾਂ ਦੇ ਹੱਥਕੰਢੇ ਅਪਣਾ ਰਹੀ ਹੈ, ਬੀਤੇ ਦਿਨੀਂ ਆੜਤੀਆ  ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਦੇ ਘਰ ਕੇਂਦਰ ਸਰਕਾਰ ਦੀ ਸਹਿ ਤੇ ਕੀਤੀ ਗਈ ਇਨਕਮ ਟੈਕਸ ਦੀ ਰੇਡ ਪੂਰੀ ਤਰਾਂ ਨਾਲ ਬਦਲੇ ਦੀ ਭਾਵਨਾ ਹੈ।  ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੱਖੂ ਸਥਿਤ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਦੇ ਘਰ ਪਹੰੁਚਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ। ਉਨਾਂ ਨੇ ਕਿਹਾ ਕਿ ਕੱਲ ਤੋਂ ਲਗਾਤਾਰ ਪੰਜਾਬ ਦੇ ਆੜਤੀਆਂ ਦੇ ਉੱਤੇ ਇਨਕਮ ਟੈਕਸ ਦੇ ਰੇਡ ਹੋ ਰਹੇ ਹਨ। ਉਨਾਂ ਕਿਹਾ ਕਿ ਆੜਤੀਆਂ ਅਤੇ ਕਿਸਾਨਾਂ ਦਾ ਨਹੂੰ ਮਾਸ ਦਾ ਰਿਸ਼ਤਾ ਹੈ ਅਤੇ ਬਹੁਤ ਲੰਮੇਂ ਸਮੇਂ ਤੋਂ ਦੋਨੋਂ ਵਰਗਾਂ ਨੇ ਆਪਸ ਵਿੱਚ ਮਿਲ ਕੇ ਵਪਾਰ ਹੀ ਨਹੀਂ ਹਰ ਦੁੱਖ ਸੁੱਖ ਦੀ ਘੜੀ ਵਿੱਚ ਇਕ-ਦੂਜੇ ਦਾ ਸਾਥ ਦਿੱਤਾ ਹੈ। ਉਨਾਂ ਨੇ ਕਿਹਾ ਕਿ  ਪੰਜਾਬ ਦੇ ਕਿਸਾਨ, ਮਜ਼ਦੂਰ, ਦੁਕਾਨਦਾਰ ਸਾਰਿਆਂ ਵੱਲੋਂ  ਇਕ ਪਰਿਵਾਰ  ਦੇ ਰੂਪ ਵਿੱਚ ਕੰਮ ਕੀਤਾ ਜਾਂਦਾ ਹੈ। ਪਿਛਲੇ ਦਿਨਾਂ ਤੋਂ ਇਹ ਦੇਖਣ ਵਿੱਚ ਆਇਆ ਹੈ ਕਿ ਕੇਂਦਰ ਸਰਕਾਰ ਦੇ ਅਧੀਨ ਸੀ.ਆਰ.ਪੀ.ਐਫ ਦੇ ਜਵਾਨਾਂ ਦੀਆਂ ਦੋ ਬੱਸਾਂ ਭਰ ਕੇ ਇਨਕਮ ਟੈਕਸ ਦੀ ਟੀਮ ਨੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਦੇ ਘਰ ਰੇਡ ਕੀਤਾ। ਕੱਲ ਸਵੇਰੇ ਪਟਿਆਲਾ ਵਿਖੇ ਉਥੋਂ ਦੇ ਜ਼ਿਲਾ ਪ੍ਰਧਾਨ ਰਜਿੰਦਰ ਰਾਣਾ ਦੇ ਘਰ ਵੀ ਸੀ.ਆਰ.ਪੀ.ਐਫ ਨਾਲ ਮਿਲ ਕੇ ਇਨਕਮ ਟੈਕਸ ਨੇ ਰੇਡ ਕੀਤੀ ਅਤੇ ਨਾਲ ਹੀ ਸਮਾਣਾ ਵਿਖੇ ਵੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਬਾਂਸਲ ਦੇ ਘਰ ਵਿੱਚ ਜਾ ਕੇ ਰੇਡ ਕੀਤੀ ਗਈ ਅਤੇ ਇਸੇ ਤਰਾਂ ਨਵਾਂ ਸ਼ਹਿਰ ਵਿਖੇ ਵੀ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਜੀ ਦੇ ਘਰ ਰੇਡ ਕੀਤੀ ਗਈ, ਜੋ ਕਿ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਬਦਲੇ ਦੀ ਭਾਵਨਾ ਹੀ ਹੈ।  ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਮਿਲ ਕੇ ਕਾਨੂੰਨਾਂ ਨੂੰ ਰੱਦ ਕਰਨ ਦਾ ਕੰਮ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੀ ਈ.ਡੀ. ਨੇ ਪੱਤਰ ਭੇਜ ਕੇ ਉਨਾਂ ਅਤੇ ਉਨਾਂ ਦੇ ਪਰਿਵਾਰ ਤੇ ਵੀ ਪਰਚਾ ਦਰਜ ਕਰਨ ਦਾ ਕੰਮ ਕੀਤਾ। ਇਸ ਤੋਂ ਬਾਅਦ ਜਦੋਂ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਸਾਨਾਂ ਨੂੰ ਹੀ ਆਪਸ ਵਿੱਚ ਤੋੜਨ ਦਾ ਕੰਮ ਕੀਤਾ। ਹੁਣ ਜਦ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਬੰਦ ਕਰਨ ਵਿੱਚ ਨਾਕਾਮ ਰਹੀ ਹੈ ਤਾਂ ਪੰਜਾਬ ਵਿੱਚ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੀ.ਆਰ.ਪੀ.ਐਫ ਦੀਆਂ ਦੋ ਬੱਸਾਂ ਭਰ ਕੇ ਇਨਕਮ ਟੈਕਸ ਦੀ ਰੇਡ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ੋ ਕਿ ਪੂਰੀ ਤਰਾਂ ਨਾਲ ਗਲਤ ਹੈ।ਉਨਾਂ ਕਿਹਾ ਕਿ  ਕਿਸਾਨ ਜਾਂ ਆੜਤੀ ਕਿਸੇ ਵੀ ਤਰਾਂ ਦੇ ਨਾਲ ਕੇਂਦਰ ਸਰਕਾਰ ਦੇ ਹੱਥਕੰਢਿਆਂ ਤੋਂ ਨਾ ਹੀ ਡਰਨਗੇ ਅਤੇ ਨਾ ਹੀ ਪਿੱਛੇ ਹਟਣਗੇ।  ਉਨਾਂ ਨੇ ਕਿਹਾ ਕਿ ਕੋਵਿਡ 19 ਦੇ ਦੌਰਾਨ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਨਾਂ ਨੇ ਸੰਗਰੂਰ ਵਿਖੇ ਸਾਰੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਸ  ਮੀਟਿੰਗ ਵਿੱਚ ਵੀ ਸਾਰੇ ਆੜਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨਾਂ ਨੇ ਕਿਸਾਨ ਭਰਾਵਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਚਾਹੇ ਕਿਸਾਨਾਂ ਵੱਲੋਂ ਦਿੱਲੀ ਵਿਖੇ  ਧਰਨੇ ਦਿੱਤੇ ਗਏ ਜਾਂ ਕਿਸਾਨਾਂ ਦੇ ਹੱਕ ਲਈ ਖੜੇ ਹੋਏ, ਹਰ ਸੰਘਰਸ਼ ਵਿੱਚ ਸਾਰੀਆਂ ਜੱਥੇਬੰਦੀਆਂ ਅਤੇ ਐਸੋਸੀਏਸ਼ਨ ਨੇ ਕਿਸਾਨਾਂ ਦਾ ਸਾਥ ਦਿੱਤਾ। ਹੁਣ ਜਦੋਂ ਆੜਤੀਆਂ ਭਰਾਵਾਂ ਨੇ ਦਿੱਲੀ ਵਿਖੇ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕੀਤੀ  ਤਾਂ ਇਹ ਗੱਲ ਕੇਂਦਰ ਸਰਕਾਰ ਨੂੰ ਨਹੀਂ ਪਚੀ ਅਤੇ ਇਨਕਮ ਟੈਕਸ ਦੀ ਰੇਡ ਕਰਕੇ ਇਸ ਤਰਾਂ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ।  ਉਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ, ਆੜਤੀਆਂ ਅਤੇ  ਮਜ਼ਦੂਰ ਸਾਰੇ ਕਿਸਾਨ ਭਰਾਵਾਂ ਨਾਲ ਡਟ ਕੇ ਖੜੇ ਹਨ, ਖੜੇ ਰਹਿਣਗੇ ਅਤੇ ਮਰਦੇ ਦਮ ਤੱਕ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਾਈ ਲੜਨਗੇ। ਉਨਾਂ ਕਿਹਾ ਕਿ ਪੰਜਾਬ ਦੇ ਹਰੇਕ ਘਰ ਦੇ ਮੈਂਬਰ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੰਜਾਬ ਅਤੇ ਦੇਸ਼ ਲਈ ਕੁਰਬਾਨੀ ਕੀਤੀ ਹੈ, ਜਿਸ ਵਿੱਚ ਚਾਹੇ ਦੇਸ਼ ਦੀ ਆਜ਼ਾਦੀ ਹੋਵੇ, ਅੱਤਵਾਦ ਦਾ ਸਮਾਂ ਹੋਵੇ ਕਦੇ ਵੀ ਪੰਜਾਬੀ ਪਿੱਛੇ ਨਹੀਂ ਹਟੇ ਹਨ। ਉਨਾਂ ਨੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਤਰਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਹਰ ਹਾਲਤ ਦੇ ਵਿੱਚ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਹੀ ਹਟਣਗੇ।  ਇਸ ਮੌਕੇ ਆੜਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ, ਸਾਬਕਾ ਮੰਤਰੀ ਪੰਜਾਬ ਸ. ਇੰਦਰਜੀਤ ਸਿੰਘ ਜ਼ੀਰਾ, ਪ੍ਰਧਾਨ ਨਗਰ ਪੰਚਾਇਤ ਮੱਖੂ ਸ੍ਰੀ ਮਹਿੰਦਰ ਮਦਾਨ, ਚੇਅਰਮੈਨ ਮਾਰਕਿਟ ਕਮੇਟੀ ਸ. ਗੁਰਮੇਜ਼ ਸਿੰਘ ਬਾਹਰਵਾਲੀ ਸਮੇਤ ਪਤਵੰਤੇ ਸੱਜਣ ਹਾਜ਼ਰ ਸਨ। ————–

LEAVE A REPLY

Please enter your comment!
Please enter your name here