
ਚੰਡੀਗੜ੍ਹ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਅੰਦੋਲਨ ਵਿੱਚ ਪੰਜਾਬੀ ਕਲਾਕਾਰ ਬਾਕਾਮਲ ਕੰਮ ਕਰ ਰਹੇ ਹਨ। ਹੁਣ ਖਬਰ ਆਈ ਹੈ ਕਿ ਗਾਇਕ ਬੱਬੂ ਮਾਨ ਵੱਲੋਂ ਸ਼ਹੀਦ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ ਹੈ। ਬੱਬੂ ਮਾਨ ਨੇ ਕਿਸਾਨ ਮਜ਼ਦੂਰ ਏਕਤਾ ਦੇ ਬੈਨਰ ਹੇਠ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਦਿੱਤੀ।
ਪਿੰਡ ਖੰਟ ਮਾਨਪੁਰ ਪਹੁੰਚੇ 11 ਸ਼ਹੀਦਾਂ ਜਨਕ ਰਾਜ ਬਰਨਾਲਾ, ਗੁਰਦੇਵ ਸਿੰਘ ਬਰਨਾਲਾ, ਜਗਰਾਜ ਸਿੰਘ ਅੰਮ੍ਰਿਤਸਰ, ਬਲਜਿੰਦਰ ਸਿੰਘ ਗੋਲੂ ਲੁਧਿਆਣਾ, ਮੇਘਰਾਜ ਸੰਗਰੂਰ, ਧੰਨਾ ਸਿੰਘ ਮਾਨਸਾ, ਕਾਹਨ ਸਿੰਘ ਧਨੇਰ, ਗੁਰਬਚਨ ਸਿੰਘ ਮੋਗਾ, ਭਾਗ ਸਿੰਘ ਲੁਧਿਆਣਾ, ਹਾਕਮ ਸਿੰਘ ਸੰਗਰੂਰ ਦੇ ਪਰਿਵਾਰਾਂ ਨਾਲ ਗਾਇਕ ਬੱਬੂ ਮਾਨ ਤੇ ਕਰਨ ਘੁੰਮਾਣ ਕੈਨੇਡਾ ਨੇ ਦੁੱਖ ਸਾਂਝਾ ਕਰਨ ਤੋਂ ਬਾਅਦ 50-50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ।
