
ਅੰਮ੍ਰਿਤਸਰ 22 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਲੰਮੇ ਸਮੇਂ ਤੋਂ ਮੀਡੀਆ ਤੇ ਸਿਆਸਤ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨਵਜੋਤ ਸਿੱਧੂ ਹੁਣ ਕਿਸਾਨਾਂ ਲਈ ਮੈਦਾਨ ‘ਚ ਉੱਤਰ ਰਹੇ ਹਨ। ਨਵੇਂ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਹੋ ਰਹੇ ਧਰਨੇ-ਪ੍ਰਦਰਸ਼ਨ ਦਰਮਿਆਨ ਹੁਣ ਨਵਜੋਤ ਸਿੱਧੂ ਨੇ ਵੀ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ ‘ਚ ਧਰਨਾ ਦੇਣ ਦੀ ਤਿਆਰੀ ਕੱਸ ਲਈ ਹੈ।
ਬੁੱਧਵਾਰ 23 ਸਤੰਬਰ ਨੂੰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸਾਢੇ ਗਿਆਰਾਂ ਵਜੇ ਧਰਨਾ ਦੇਣਗੇ। ਇਹ ਜਾਣਕਾਰੀ ਨਵਜੋਤ ਸਿੱਧੂ ਦੇ ਨਾਲ ਮੀਟਿੰਗ ਕਰਕੇ ਬਾਹਰ ਨਿਕਲੇ ਅਜੀਤ ਸਿੰਘ ਭਾਟੀਆ, ਹਰਪਾਲ ਸਿੰਘ ਵੇਰਕਾ ਤੇ ਸ਼ਿਵਾਨੀ ਕੌਂਸਲਰ ਨੇ ਦਿੱਤੀ ਹੈ।
ਸਿੱਧੂ ਵੱਲੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਰੋਸ ਮਾਰਚ ਵੀ ਕੱਢਿਆ ਜਾਵੇਗਾ। ਨਵਜੋਤ ਸਿੱਧੂ ਨੇ ਇੱਕ ਟਵੀਟ ਕਰਕੇ ਵੀ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।
