*ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਵਿਦਿਆਰਥੀਆਂ ਨੇ ਕੀਤਾ ਆਟੋ ਮੋਬਾਇਲ ਏਜੰਸੀ ਦਾ ਦੌਰਾ*

0
17

ਜੋਗਾ, 30 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) :: ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਐਨ.ਐਸ.ਕਿਊ.ਐਫ. ਦੇ ਵਿਦਿਆਰਥੀਆਂ ਨੂੰ ਏ.ਵੀ.ਸੀ. ਮਹਿੰਦਰਾ ਮੋਟਰਜ਼ ਏਜੰਸੀ ਬਠਿੰਡਾ ਦਾ ਦੌਰਾ ਕਰਵਾਇਆ ਗਿਆ। ਸਕੂਲ ਦੇ ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਆਟੋ ਮੋਬਾਇਲ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਏ.ਵੀ.ਸੀ. ਮਹਿੰਦਰਾ ਮੋਟਰਜ਼ ਏਜੰਸੀ ਬਠਿੰਡਾ ਵਿਖੇ ਲਿਜਾ ਕੇ ਆਟੋ ਮੋਬਾਇਲ ਏਜੰਸੀ ਦੀ ਕਾਰਜ ਪ੍ਰਣਾਲੀ ਸਬੰਧੀ ਜਾਣੂ ਕਰਵਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਟੋ ਮੋਬਾਇਲ ਏਜੰਸੀ ਵਿੱਚ ਵਾਹਨਾਂ ਦੀ ਸਰਵਿਸ ਕਰਨ, ਵਾਹਨਾਂ ਨੂੰ ਰੰਗ–ਰੋਗਨ ਕਰਨ, ਵਾਹਨਾਂ ਦੀ ਧੁਆਈ, ਵ੍ਹੀਲ ਬੈਲੇਂਸਿੰਗ ਅਤੇ ਵ੍ਹੀਲ ਅਲਾਈਨਮੈਂਟ ਸਮੇਤ ਏਜੰਸੀ ਵਿੱਚ ਕੀਤੇ ਜਾਂਦੇ ਵਾਹਨਾਂ ਦੇ ਹੋਰ ਕੰਮਾਂ ਬਾਰੇ ਜਾਣਿਆ।

ਸਕੂਲ ਇੰਚਾਰਜ਼ ਹੇਮਾ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਟੋ ਮੋਬਾਇਲ ਏਜੰਸੀ ਦਾ ਦੌਰਾ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਆਟੋ ਮੋਬਾਇਲ ਨਾਲ ਸਬੰਧਤ ਸੇਵਾਵਾਂ ਸਬੰਧੀ ਜਾਣਕਾਰੀ ਵਿੱਚ ਵਾਧਾ ਕਰਨਾ ਅਤੇ ਵਿਦਿਆਰਥੀਆਂ ਨੂੰ ਵਾਹਨਾਂ ਦੀ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਹੈ। ਇਸ ਮੌਕੇ ਵਿਦਿਆਰਥੀਆਂ ਨਾਲ ਆਟੌ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ ਅਤੇ ਹਰਦੀਪ ਸਿੰਘ ਵੀ ਮੌਜੂਦ ਸਨ।

ਫੋਟੋ ਕੈਪਸ਼ਨ : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਮਹਿੰਦਰਾ ਮੋਟਰਜ਼ ਬਠਿੰਡਾ ਦਾ ਦੌਰਾ ਕਰਨ ਮੌਕੇ ਆਪਣੇ ਅਧਿਆਕਾਂ ਨਾਲ।

LEAVE A REPLY

Please enter your comment!
Please enter your name here