*ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਮੱਧ ਪ੍ਰਦੇਸ਼ ‘ਚੋਂ ਹਥਿਆਰਾਂ ਦੀ ਭਾਰੀ ਖੇਪ ਸਮੇਤ ਦੋ ਮੁਲਜ਼ਮ ਕੀਤੇ ਕਾਬੂ*

0
32

ਅੰਮ੍ਰਿਤਸਰ (ਸਾਰਾ ਯਹਾਂ/ਬਿਊਰੋ ਨਿਊਜ਼ )  :  ਕਾਊਂਟਰ  ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਅੱਜ ਉਸ ਵੇਲੇ ਨਾਜਾਇਜ ਹਥਿਆਰਾਂ ਦੇ ਮਾਮਲੇ ‘ਚ ਵੱਡੀ ਕਾਮਯਾਬੀ ਮਿਲੀ, ਜਦ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੇ ਖਾਰਗਾਓਂ ਇਲਾਕੇ ‘ਚ ਪੰਜਾਬ ਪੁਲਿਸ ਵੱਲੋਂ ਕੀਤੇ ਆਪ੍ਰੇਸ਼ਨ ਤਹਿਤ 55 ਪਿਸਤੌਲ ਬਰਾਮਦ ਕੀਤੇ ਗਏ। ਕਾਊੰਟਰ ਇੰਟੈਲੀਜੈਂਸ ਅੰਮ੍ਰਿਤਸਰ ਤੋਂ ਬੀਤੇ ਕੱਲ ਹੀ ਮੱਧ ਪ੍ਰਦੇਸ਼ ਲਈ ਦੋ ਟੀਮਾਂ ਰਵਾਨਾ ਕੀਤੀਆਂ ਗਈਆਂ ਸਨ।  ਪਿਛਲੇ ਕਈ ਦਿਨਾਂ ਤੋਂ ਇਨਾਂ ਹਥਿਆਰਾਂ ਬਾਬਤ ਮਿਲੇ ਸੁਰਾਗ ਦਾ ਖੁਰਾਖੋਜ ਲੱਭਦਿਆਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੇ ਨਜ਼ਦੀਕ ਖਾਰਗਾਓਂ ਵਿਖੇ ਏਨਾ ਦੋਵਾਂ ਮੁਲਜਮਾਂ ਦੀ ਪੈੜ ਨੱਪੀ ਸੀ ਤੇ ਹਥਿਆਰਾਂ ਦੀ ਭਾਰੀ ਖੇਪ ਸਮੇਤ ਇਨ੍ਹਾਂ  ਮੁਲਜਮਾਂ ਨੂੰ ਕਾਬੂ ਕੀਤਾ।  ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਕੁਲਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਕਿ ਇਹ ਆਪ੍ਰੇਸ਼ਨ ਅੰਮ੍ਰਿਤਸਰ ਦੇ ਕਾਊਂਟਰ ਇੰਟੈਲੀਜੈਂਸ ਦਾ ਸੀ ਤੇ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਬਤ ਵਿਸਥਾਰਤ ਜਾਣਕਾਰੀ ਉਚ ਅਧਿਕਾਰੀ ਮੀਡੀਆ ਨਾਲ ਸਾਂਝੀ ਕਰਨਗੇ। ਹਾਲਾਂਕਿ ਅਧਿਕਾਰੀ ਹਾਲੇ ਮੁਲਜਮਾਂ ਦੀ ਸ਼ਨਾਖਤ ਬਾਬਤ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਪਰ ਮੁਲਜਮਾਂ ਦੇ ਕਈ ਤਰ੍ਹਾਂ ਦੇ ਲਿੰਕ ਪੰਜਾਬ ‘ਚ ਜੁੜੇ ਹੋਏ ਹਨ ਤੇ ਪੁਲਿਸ ਅਗਲੇ ਦਿਨਾਂ ‘ਚ ਵੱਡੇ ਖੁਲਾਸੇ ਕਰ ਸਕਦੀ ਹੈ।Published at : 02 Sep 2022 07:40 PM (IST)Tags:madhya pradeshweaponsCounter Intell

LEAVE A REPLY

Please enter your comment!
Please enter your name here