
ਮਾਨਸਾ {(ਸਾਰਾ ਯਹਾ, ਜੋਨੀ ਜਿੰਦਲ} ਡਾਕਟਰਾ ਨੇ ਆਪਣੀਆ ਮੁਸਕਿਲਾ ਤੋ ਜਾਣੂ ਕਰਵਾਉਦੇ ਦੱਸਿਆਂ ਕਿ ਹਸਪਤਾਲ ਦੇ ਕਾਫੀ ਸਟਾਫ ਵੱਲੋ ਨਾ ਆਉਣ ਕਾਰਨ ਜਾ ਡਰ ਜਾਣ ਕਾਰਨ ਸਟਾਫ ਦੀ ਕਾਫੀ ਕਮੀ ਹੋਈ ਹੈ ਇਹਨਾ ਹਾਲਾਤਾ ਵਿੱਚ ਸਾਡੇ ਕੋਲ ਕੋਈ ਪੁਖਤਾ ਪ੍ਰਬੰਧ ਨਾ ਹੋਣ ਦੀ ਸੂਰਤ ਵਿੱਚ ਸਾਇਦ ਸਾਡਾ ਕੰਮ ਕਰਨਾ ਕਾਨੂੰਨੀ ਤੋਰ ਤੇ ਸਹੀ ਨਹੀ ਹੈ ਅਤੇ ਸਾਡੇ ਕੋਲ ਸਹੀ ਢੰਗ ਦੇ ਮਾਸਿਕ ਜਿਵੇ ਐਨ ੯੫ ਨਹੀ ਹਨ ਅਤੇ ਨਾ ਹੀ ਬਜਾਰ ਵਿਚੋ ਮਿਲਦੇ ਹਨ ਅਤੇ ਨਾਹੀ ਪ੍ਰੌਪਰ ਪੀ ਪੀ ਈ ਕਿਟਸ ਵੀ ਉਪਲੱਬਧ ਨਹੀ ਹਨ ਬਿਨਾ ਲੱਛਣਾ ਵਾਲੇ ਮਰੀਜਾ ਤੋ ਹੋਣ ਵਾਲੀ ਇੰਨਫੈਕਸਨ ਹੋਣ ਦੀ ਸੂਰਤ ਵਿੱਚ ਕੋਈ ਮਰੀਜ ਕਿਸੇ ਵੇਲੇ ਲਿਟੀਗੇਸਨ ਵਿੱਚ ਪੈਦਾ ਹੈ ਤਾ ਉਸ ਬਾਰੇ ਵੀ ਸਰਕਾਰ ਦੀ ਕੋਈ ਜਿਮੇਵਾਰੀ ਲੈਣ ਲਈ ਐਲਾਨ ਕਰਕੇ ਸਾਨੂੰ ਨਿਸਚਿਤ ਨਹੀ ਕੀਤਾ ਗਿਆ ਇਨਾ ਸਾਰੀਆ ਤਨਾਅਪੂਰਨ ਸਥਿਤੀਆ ਦਾ ਸਾਹਮਣਾ ਕਰਣ ਦੇ ਬਾਵਜੂਦ ਅਸੀ ਇਸ ਕ੍ਰਿਸ਼ਸ ਵਿੱਚ ਆਪਣੀ ਡਿਊਟੀ ਤੋ ਪਿੱਛੇ ਨਹੀ ਹੱਟਾਗੇ ਤੇ ਆਪ ਜੀ ਨੂੰ ਵਿਸਵਾਸ ਦਿਵਾਉਦੇ ਹਾ ਕਿ ਅਸੀ ਕਿਸੇ ਵੀ ਮਰੀਜ ਨੂੰ ਅਟੈਨਡਰਡ ਨਹੀ ਜਾਣ ਦਵਾਗੇ ਅਤੇ ਸੰਕਟ ਕਲੀਨ ਸਥਿਤੀ ਵਿੱਚ ਸਾਡੀਆ ਸੇਵਾਵਾ ਦੀ ਜਿੱਥੇ ਵੀ ਲੋੜ ਹੋਵੇਗੀ ਤੁਸੀ ਸਾਨੂੰ ਆਦੇਸ ਦਿਊਗੇ , ਅਸੀ ਹਰ ਹਾਲਤ ਵਿੱਚ ਤਿਆਰ ਹੋਵਾਗੇ

