ਕਰੋਨਾ ਸੰਕਟ ਦੇ ਮੱਦੇਨਜ਼ਰ ਡੇਰਾ ਪ੍ਰੇਮੀਆਂ ਵੱਲੋਂ ਸੇਵਾ ਕਾਰਜ ਲਗਾਤਾਰ ਜਾਰੀ

0
66

ਮਾਨਸਾ 15 ਜੂਨ 2020 (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਕਰੋਨਾ ਵਾਇਰਸ ਦੇ ਸੰਕਟ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਮਾਨਸਾ ਵਿਖੇ ਲੋੜੀਂਦੇ ਸੇਵਾ ਕਾਰਜ ਲਗਾਤਾਰ ਜਾਰੀ ਹਨ। 14 ਜੂਨ ਐਤਵਾਰ ਨੂੰ ਡੇਰਾ ਪ੍ਰੇਮੀਆਂ ਵੱਲੋਂ ਸ਼ਹਿਰ ਅੰਦਰ ਵੱਖ ਵੱਖ ਇਮਾਰਤਾਂ ਸਮੇਤ ਵਾਰਡ ਨੰਬਰ 2 ਦੀਆਂ ਗਲੀਆਂ ਨੂੰ ਸੈਨੇਟਾਈਜ਼ ਕਰਕੇ ਵਾਇਰਸ ਅਤੇ ਮੱਖੀ ਮੱਛਰਾਂ ਤੋਂ ਮੁਕਤ ਕਰਨ ਦਾ ਉਪਰਾਲਾ ਕੀਤਾ ਗਿਆ। ਡੇਰਾ ਪ੍ਰੇਮੀਆਂ ਦੇ ਸੇਵਾ ਕਾਰਜਾਂ ਦੀ ਸੀਨੀਅਰ ਅਧਿਕਾਰੀਆਂ ਵੱਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ।

       ਵਿਸ਼ਵ ਭਰ ‘ਚ ਕਰੋਨਾ ਸੰਕਟ ਦੇ ਚੱਲ ਰਹੇ ਦੌਰ ਅੰਦਰ ਮਾਨਸਾ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ 22 ਮਾਰਚ ਤੋਂ ਲਗਾਤਾਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਕੇ ਇਨਸਾਨੀ ਫਰਜ਼ ਨਿਭਾਇਆ ਜਾ ਰਿਹਾ ਹੈ। 85 ਦਿਨਾਂ ਤੋਂ ਚੱਲ ਰਹੇ ਲਗਾਤਾਰ ਸੇਵਾ ਕਾਰਜਾਂ ਦੇ ਤਹਿਤ 14 ਜੂਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਸ਼ਹਿਰ ਅੰਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ, ਜੀਵਨ ਬੀਮਾ ਨਿਗਮ, ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਅਤੇ ਵਾਰਡ ਨੰਬਰ 2 ਦੀਆਂ ਗਲੀਆਂ ਨੂੰ ਸੈਨੇਟਾਈਜ਼ ਕਰਕੇ ਵਾਇਰਸ ਅਤੇ ਮੱਖੀਆਂ ਮੱਛਰਾਂ ਤੋਂ ਮੁਕਤ ਕਰਨ ਦਾ ਉੱਦਮ ਕੀਤਾ ਗਿਆ। ਸੇਵਾ ਕਾਰਜਾਂ ਦੀ ਸ਼ੁਰੂਆਤ ਸਵੇਰੇ 9 ਵਜੇ ਅਮਨਪੁਰਾ ਧਾਮ ਦੇ ਸ਼ੈੱਡ, ਲੰਗਰ ਘਰ, ਵੱਖ ਵੱਖ ਕਮਰਿਆਂ, ਸਟੋਰ, ਰਿਹਾਇਸ਼ੀ ਕਮਰਿਆਂ, ਸੱਚ ਕੰਟੀਨ, ਇਮਾਰਤ ਦਾ ਬਾਹਰੀ ਹਿੱਸਾ, ਪਖਾਨਾ ਘਰਾਂ ਅਤੇ ਗੇਟ ਆਦਿ ਨੂੰ ਸੈਨੇਟਾਈਜ਼ ਕਰਨ ਉਪਰੰਤ ਸੇਵਾਦਾਰਾਂ ਨੇ ਜੀਵਨ ਬੀਮਾ ਨਿਗਮ ਦੇ ਦਫਤਰ ਪਹੁੰਚ ਕੇ ਪੂਰੀ ਇਮਾਰਤ ਨੂੰ ਅੰਦਰੋਂ ਅਤੇ ਬਾਹਰੋਂ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ। ਦਫਤਰ ਦੇ ਸਮੂਹ ਕਮਰਿਆਂ, ਹਾਲ, ਪਖਾਨਾ ਘਰ ਅਤੇ ਵਿਹੜੇ ਆਦਿ ਨੂੰ ਭਿਆਨਕ ਬਿਮਾਰੀਆਂ ਤੋਂ ਮੁਕਤ ਕਰਨ ਦਾ ਯਤਨ ਕੀਤਾ ਗਿਆ। ਇਸ ਉਪਰੰਤ ਸਿਵਲ ਸਰਜਨ ਦਫਤਰ ਦੇ ਨਾਲ ਸਥਿਤ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਦੀ ਇਮਾਰਤ ਨੂੰ ਅੰਦਰੋਂ ਬਾਹਰੋਂ ਸੈਨੇਟਾਈਜ਼ ਕੀਤਾ ਗਿਆ । ਇਸ ਕੇਂਦਰ ਅੰਦਰ ਬਣੇ ਹੋਏ ਸਮੂਹ ਕਮਰਿਆਂ, ਇੰਚਾਰਜ ਅਫਸਰ ਦਾ ਦਫਤਰ, ਰਸੋਈ ਘਰ, ਵਿਹੜਾ, ਪਖਾਨਾ ਘਰ, ਪੁੱਛ-ਗਿੱਛ ਕਾਊਂਟਰ, ਸੁਰੱਖਿਆ ਅਧਿਕਾਰੀਆਂ ਦੇ ਰਿਹਾਇਸ਼ੀ ਕਮਰਿਆਂ ਆਦਿ ਨੂੰ ਸੈਨੇਟਾਈਜ਼ ਕੀਤਾ ਗਿਆ।

       ਉਕਤ ਅਨੁਸਾਰ ਚੱਲ ਰਹੇ ਸੇਵਾ ਕਾਰਜਾਂ ਦੇ ਦੌਰਾਨ ਹੀ ਸਿਵਲ ਸਰਜਨ ਦਫਤਰ ਦੇ ਵਾਰਡ ਵਾਸੀਆਂ ਵੱਲੋਂ ਉਨ੍ਹਾਂ ਦੀਆਂ ਗਲੀਆਂ ਨੂੰ ਵੀ ਸੈਨੇਟਾਈਜ਼ ਕਰਨ ਦੀ ਕੀਤੀ ਗਈ ਮੰਗ ਨੂੰ ਦੇਖਦੇ ਹੋਏ ਵਾਰਡ ਨੰਬਰ 2 ਅੰਦਰ ਵੀ ਕਾਫੀ ਥਾਵਾਂ ਨੂੰ ਸੈਨੇਟਾਈਜ਼ ਕਰਕੇ ਇਲਾਕਾ ਵਾਸੀਆਂ ਨੂੰ ਖਤਰਨਾਕ ਰੋਗਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।

       ਇਸ ਮੌਕੇ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, 15 ਮੈਂਬਰ ਅੰਮ੍ਰਿਤਪਾਲ ਸਿੰਘ ਤੇ ਰਾਕੇਸ਼ ਕੁਮਾਰ ਅਤੇ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਮੁਸੀਬਤ ਦੀ ਘੜੀ ਵਿੱਚ ਮਾਨਸਾ ਵਿਖੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ 22 ਮਾਰਚ ਤੋਂ ਲਗਾਤਾਰ ਜਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਅਤੇ ਸਹਿਮਤੀ ਨਾਲ ਲੋੜੀਂਦੇ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਹੀ ਉਕਤ ਸੇਵਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਤੇ ਪ੍ਰੇਰਣਾ ਅਨੁਸਾਰ ਭਲਾਈ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ। ਪ੍ਰਸ਼ਾਸਨਿਕ ਅਧਿਕਾਰੀ ਜਿੱਥੇ ਜ਼ਰੂਰਤ ਸਮਝਣਗੇ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਉਥੇ ਹੀ ਸੇਵਾਵਾਂ ਨਿਭਾਉਣ ਲਈ ਤਿਆਰ ਹਨ।

       ਉਪਰੋਕਤ ਮੌਕੇ 15 ਮੈਂਬਰ ਤਰਸੇਮ ਚੰਦ ਤੇ ਗੁਲਾਬ ਸਿੰਘ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ ਅਤੇ ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਤੋਂ ਇਲਾਵਾ ਜੀਵਨ ਕੁਮਾਰ, ਰਮੇਸ਼ ਕੁਮਾਰ ਅੰਕੁਸ਼ ਲੈਬ, ਬਲੌਰ ਸਿੰਘ, ਗੁਰਦੀਪ ਸਿੰਘ ਭਲਾਈਕੇ, ਨਿਰਭੈ ਸਿੰਘ, ਰਾਜਪਾਲ, ਡਾ. ਕ੍ਰਿਸ਼ਨ ਵਰਮਾ, ਸੁਨੀਲ ਕੁਮਾਰ, ਰਾਮ ਪ੍ਰਤਾਪ ਸਿੰਘ, ਮਨੀਸ਼ ਕੁਮਾਰ, ਨਾਜ਼ਰ ਸਿੰਘ, ਐਲਆਈਸੀ ਅਧਿਕਾਰੀ ਬਿਲਾਸ ਚੰਦ, ਹੰਸ ਰਾਜ, ਸ਼ੰਮੀ ਕੁਮਾਰ, ਖਿੱਚੀ ਟੇਲਰ, ਪਿਆਰਾ ਸਿੰਘ, ਸਵਰਨ ਸਿੰਘ, ਖੁਸ਼ਵੰਤ ਪਾਲ, ਸੁਭਾਸ਼ ਕੁਮਾਰ, ਮੋਹਿਤ, ਅਮਿਤ ਕੁਮਾਰ, ਸਾਵਨ, ਵਿਜੈ ਕੁਮਾਰ, ਰਾਮ ਪ੍ਰਸ਼ਾਦ ਰੁਸਤਮ, ਰੋਹਿਤ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਰਵੀ ਆਦਿ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।

       ਬਾਕਸ ਲਈ

      ਇੰਨ੍ਹਾਂ ਅਧਿਕਾਰੀਆਂ ਨੇ ਸੇਵਾ ਕਾਰਜਾਂ ਦੀ ਕੀਤੀ ਭਰਵੀਂ ਪ੍ਰਸ਼ੰਸਾ

       ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਉਕਤ ਅਨੁਸਾਰ ਇਮਾਰਤਾਂ ਨੂੰ ਸੈਨੇਟਾਈਜ਼ ਕਰਨ ਤੇ ਅਮਨਪੁਰਾ ਧਾਮ ਦੇ ਜ਼ਿੰਮੇਵਾਰ ਨਛੱਤਰ ਸਿੰਘ ਇੰਸਾਂ, ਸੁਦਾਗਰ ਸਿੰਘ ਇੰਸਾਂ ਤੇ 45 ਮੈਂਬਰ ਯੂਥ ਪੰਜਾਬ ਸ਼ਿੰਗਾਰਾ ਸਿੰਘ ਇੰਸਾਂ, ਜੀਵਨ ਬੀਮਾ ਨਿਗਮ ਦਫਤਰ ਦੇ ਮੈਨੇਜਰ ਰਮੇਸ਼ ਕੁਮਾਰ ਤੇ ਵਿਕਾਸ ਅਫਸਰ ਬਿਲਾਸ ਚੰਦ, ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਦੇ ਇੰਚਾਰਜ ਡਾ. ਆਸ਼ੂ ਅਤੇ ਵਾਰਡ ਨੰਬਰ 2 ਦੀ ਕੌਂਸਲਰ ਸ਼੍ਰੀਮਤੀ ਗੀਤਾ ਰਾਣੀ ਨੇ ਕਿਹਾ ਕਿ ਡੇਰਾ ਸ਼ਰਧਾਲੂ ਮਾਨਸਾ ਵਿਖੇ 22 ਮਾਰਚ ਤੋਂ ਲਗਾਤਾਰ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਭਿਆਨਕ ਬਿਮਾਰੀ ਤੋਂ ਮਾਨਸਾ ਵਾਸੀਆਂ ਨੂੰ ਬਚਾਉਣ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਕੇ ਡੇਰਾ ਪ੍ਰੇਮੀ ਚੰਗੇ ਭਾਰਤੀ ਨਾਗਰਿਕ ਹੋਣ ਦਾ ਫਰਜ਼ ਨਿਭਾ ਰਹੇ ਹਨ। ਸੇਵਾਦਾਰਾਂ ਦੀਆਂ ਲਗਾਤਾਰ ਸਰਗਰਮੀਆਂ ਤੋਂ ਇਲਾਕੇ ਦੇ ਲੋਕ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੇਵਾ ਕਾਰਜਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਆ ਰਹੇ ਹਨ। ਅਧਿਕਾਰੀਆਂ ਨੇ ਅਪੀਲ ਕੀਤੀ ਕਿ ਇਹ ਸੇਵਾ ਕਾਰਜ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣ।

LEAVE A REPLY

Please enter your comment!
Please enter your name here