ਮਾਨਸਾ {ਸਾਰਾ ਯਹਾਂ/ਜੋਨੀ ਜਿੰਦਲ}: ਸ੍ਰੀ ਬਾਲਾ ਜੀ ਪਰਿਵਾਰ ਸੰਘ {ਰਜਿ}ਮਾਨਸਾ ਵੱਲੋ ਡਾ. ਰਾਮ ਸਿੰਘ ਦੇ ਸਹਿਯੋਗ ਨਾਲ ਲਾਏ ਗਏ ਤਿੰਨ ਰੋਜਾ ਕਰੋਨਾ ਵੇੈਕਸਿਨ ਕੈਪ ਦੇ ਅੱਜ ਆਖਰੀ ਦਿਨ ਦੀ ਸੁਰੂਆਤ ਡਾ .ਜਨਕ ਰਾਜ ਸਿੰਗਲਾ ਪ੍ਰਧਾਨ ਆਈ .ਐਮ.ਏ ਨੇ ਲੋਕਾ ਵਿਚ ਕਰੋਨਾ ਦੀ ਦੂਸਰੀ ਡੋਜ ਨੂੰ ਲੈਕੇ ਢਿਲੇ ਰਵਈਏ ਤੇ ਚਿੰਤਾ ਪ੍ਰਗਟ ਕੀਤੀ ਉਨਾ ਨੇ ਇਸ ਮੋਕੇ ਬੋਲਦਿਆ ਕਿਹਾ ਕਿ ਜਿਵੇ ਕਈ ਬਾਹਰਲੇ ਦੇਸਾ ਵਿੱਚ ਕਰੋਨਾ ਦੇ ਨਵੇ ਮਾਮਲੇ ਆਉਣੇ ਸੁਰੂ ਹੋਏ ਹਨ ਜਿਨਾ ਨੂੰ ਦੇਖਦਿਆ ਆਉਣ ਵਾਲੇ ਦਿਨਾ ਵਿੱਚ ਭਾਰਤ ਵਿੱਚ ਕਰੋਨਾ ਦੇ ਨਵੇ ਮਾਮਲੇ ਆਉਣ ਦਾ ਖਤਰਾ ਬਰਕਰਾਰ ਹੈ ਜਦੋ ਪਹਿਲੀ ਖੁਰਾਕ ਲੱਗਣ ਤੋ ਬਾਦ ਦੂਸਰੀ ਖੁਰਾਕ ਸਮੇ ਸਿਰ ਨਾ ਲਗਵਾਈ ਜਾਵੇ ਤਾ ਪਹਿਲੀ ਖੁਰਾਕ ਦਾ ਅਸਰ ਵੀ ਸਮੇ ਨਾਲ ਖਤਮ ਹੋ ਜਾਦਾ ਹੈ ਸਮਾ ਲੰਘ ਜਾਣ ਤੋ ਬਾਦ ਲਵਾਈ ਦੂਸਰੀ ਡੋਜ ਪਹਿਲੀ ਡੋਜ ਦੇ ਬਰਾਬਰ ਹੀ ਰਹਿੰਦੀ ਹੈ ।ਸੂਤਰਾ ਅਨੁਸਾਰ ਹੁਣ ਤਕ ਮਾਨਸਾ ਸ਼ਹਿਰ ਵਿਚ ਪਹਿਲੀ ਖੁਰਾਕ ਲਗਭਗ ੮੩% ਲੋਕਾ ਨੂੰ ਲਗ ਚੁੱਕੀ ਹੈ ਜਦੋ ਕਿ ਦੂਸਰੀ ਖੁਰਾਕ ਸਮਾ ਹੋਣ ਦੇ ਬਾਵਜੂਦ ਹੁਣ ਤੱਕ ਸਿਰਫ ੩੦% ਲੱਗੀ ਹੈ ਜੋ ਕਿ ਚਿੰਤਾ ਦਾ ਵਿਸਾ ਹੈ ਜਦੋ ਕਿ ਪੂਰੇ ਜਿਲੇ ਦੀ ਗਲ ਕਰੀਏ ਤਾ ਪਹਿਲੀ ਡੋਜ ਦੀ ਸਿਰਫ ਅੰਦਾਜਾ ੬੦% ਲੋਕਾ ਨੂੰ ਹੀ ਲੱਗੀ ਹੈ ਸੋ ਇਸ ਕਰਕੇ ਪੂਰੇ ਪੰਜਾਬ ਵਿੱਚ ਮਾਨਸਾ ਜਿਲਾ ਸਭ ਤੋ ਫਾਨੀ ਜਿਲਿਆ ਵਿੱਚ ਆਉਦਾ ਹੈ ਪਿਛਲੇ ਦਿਨੀ ਜਿਲੇ ਦੇ ਸਿਵਲ ਸਰਜਨ ਡਾ ਹਤਿੰਦਰ ਕੋਰ ਨਾਲ ਮੀਟਿੰਗ ਵਿੱਚ ਵਿਚਾਰ ਹੋਇਆ ਕਿ ਅਜਿਹੀ ਸਥਿਤੀ ਵਿਚ ਅਗਰ ਕਰੋਨਾ ਦੇ ਨਵੇ ਕੇਸ ਆਉਣੇ ਸੁਰੁੂ ਹੁੰਦੇ ਹਨ ਤਾ ਮਾਨਸਾ ਜਿਲਾ ਜਿਸਦਾ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਰਹੇਗਾ ਸੋ ਇਸ ਮੋਕੇ ਸ਼ਹਿਰ ਦੀਆ ਸਾਰੀਆ ਧਾਰਮਿਕ,ਸਮਾਜਿਕ ਸੰਸਥਾਵਾ ਸਮਾਜ ਸੇਵੀ ਲੋਕਾ ਅਤੇ ਸਮੂਹ ਡਾਕਟਰਾ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਲੋਕਾ ਨੂੰ ਪ੍ਰੇਰਿਤ ਕਰਕੇ ਕੋਵਿੰਡ ਟੀਕਾਕਰਣ ਨੂੰ ੧੦੦% ਕਰਨ ਦਾ ਹੰਭਲਾ ਮਾਰਿਆ ਜਾਵੇ ਇਸ ਮੋਕੇ ਵਿਸੇਸ ਤੋਰ ਤੇ ਪਹੁੰਚੇ ਅਗਰਵਾਲ ਸਭਾ ਦੇ ਖਜਾਨਚੀ ਮਾ ਤੀਰਥ ਸਿੰਘ ਮਿੱਤਲ , ਡਾ.ਅੰਕੁਸ ਗੁਪਤਾ ਐਮ ਡੀ , ਗਊਸਾਲਾ ਭਵਨ ਦੇ ਵਾਇਸ ਪ੍ਰਧਾਨ ਰਾਕੇਸ ਕਾਕੂ ਮਾਖਾ ਨੇ ਲੋਕਾ ਨੂੰ ਵੈਕਸਿਨ ਲਾਉਣ ਲਈ ਪ੍ਰੇਰਿਤ ਕੀਤਾ ।ਇਸ ਮੋਕੇ ਸੁਰਿੰਦਰ ਪਿੰਟਾ , ਰੁਲਦੂ ਰਾਮ ਨੰਦਗੜ,ਨਰੇਸ ਰੋੜੀ , ਰਮੇਸ ਜਿੰਦਲ , ਸੰੰਜੇ ਸਿੰਗਲਾ,ਸੰਜੀਵ ਛੱਜੂ , ਚਰਨਜੀਤ ਸਿੰਘ ਚੰਨੀ , ਸਟਾਫ ਮੈਬਰ ਕਰਮਜੀਤ ਕੋਰ ,ਨੇਹਾ ਆਸਾ ਵਰਕਰ ਹਾਜਰ ਸਨ।