ਕਰੋਨਾ ਮਹਾਮਾਰੀ ਦੇ ਚਲਦਿਆ ਏ ਐਸ ਆਈ ਯਾਦਵਿੰਦਰ ਸਿੰਘ ਨਿਭਾ ਰਹੇ ਨੇ ਅਹਿਮ ਰੋਲ

0
62

ਬੁਢਲਾਡਾ 25 ਮਈ (ਸਾਰਾ ਯਹਾ/ ਅਮਨ ਮਹਿਤਾ) ਕੋਰੋਨਾ ਮਹਾਮਾਰੀ ਦੇ ਚਲਦਿਆ ਜਿਥੇ ਕਰਫਿਉ ਤੋਂ ਬਾਅਦ ਲੋਕਾ ਨੂੰ ਜਾਗਰੂਕ ਕਰਨ ਲਈ ਪੰਜਾਬ ਪੁਲਿਸ ਦੇ ਏ.ਐੱਸ.ਆਈ ਯਾਦਵਿੰਦਰ ਸਿੰਘ ਨੇ ਬੁਢਲਾਡਾ ਵਿੱਚ ਅਲੱਗ ਤੌਰ ਤੇ ਮਿਸ਼ਨ ਵਿੱਢਿਆ ਹੋਇਆ ਹੈ। ਹਾਲਾਂਕਿ ਇਹ ਸਭ ਕੁਝ ਉਹ ਆਪਣੀ ਪੁਲਿਸ ਡਿਊਟੀ ਦੌਰਾਨ ਹੀ ਕਰਦਾ ਹੈ। ਪਰ ਉਸ ਵੱਲੋਂ ਕੀਤੇ ਜਾ ਰਹੇ ਕਾਰਜ ਆਮ ਪੁਲਿਸ ਮੁਲਾਜਮਾਂ ਨਾਲੋਂ ਨਿਵੇਕਲੇ ਹਨ ਜੋ ਕਿ ਲੋਕਾਂ ਨੂੰ ਸੇਧ ਦੇਣ ਵਾਲੇ ਅਤੇ ਸਮਾਜਿਕ ਜਿੰਮੇਵਾਰੀਆਂ ਤੋਂ ਲੋਕਾਂ ਨੂੰ ਵਾਕਫ ਕਰਵਾਉਣ ਵਾਲੇ ਹੁੰਦੇ ਹਨ। ਯਾਦਵਿੰਦਰ ਸਿੰਘ ਨੇ ਅੱਜ ਅਹਿਮਦਪੁਰ ਵਾਲੇ ਦਰਵਾਜੇ ਤੇ ਆਉਣ ਜਾਣ ਵਾਲੇ ਸੈਂਕੜੇ ਲੋਕਾਂ ਨੂੰ ਮਾਸਕ ਦਿੱਤੇ ਅਤੇ ਉਨ੍ਹਾਂ ਨੂੰ ਨਸੀਹਤ ਦਿੱਤੀ ਕਿ ਘਰੋਂ ਆਉਣ-ਜਾਣ ਵੇਲੇ ਘਰਾਂ ਤੋਂ ਬਾਹਰ ਆਉਣ ਅਤੇ ਬਿਨ ਮਤਲਬ ਤੋਂ ਸੜਕਾਂ ਤੇ ਨਾ ਘੁੰਮਣ। ਉਨ੍ਹਾਂ ਕਿਹਾ ਕਿ ਪੁਲਿਸ ਡਿਊਟੀ ਇੱਕ ਕਰਤੱਵ ਨਾਲ ਜੁੜੀ ਹੋਈ ਹੈ। ਪਰ ਇਸ ਦੇ ਨਾਲ ਹੋਰ ਵੀ ਫਰਜ ਹਨ ਕਿ ਪੁਲਿਸ ਮੁਲਾਜਮ ਕੋਰੋਨਾ ਵਾਇਰਸ ਦੀ ਫੈਲੀ ਬਿਮਾਰੀ ਦੇ ਲੱਛਣਾਂ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਚੁਕੰਨਾ ਕਰ ਰਹੇ ਹਨ। ਲੋਕ ਇਸ ਮੁੰਹਿਮ ਵਿੱਚ ਸਹਿਯੋਗ ਕਰਨ। ਇਸ ਮੌਕੇ ਉਨ੍ਹਾਂ ਨੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਮਾਸਕ ਬੰਨ੍ਹ ਕੇ ਉਨ੍ਹਾਂ ਦਾ ਹੱਥ ਸੈਨੀਟਾਈਜ ਕੀਤੇ। ਯਾਦਵਿੰਦਰ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਬੁਢਲਾਡਾ ਵਿੱਚ ਲੋਕਾਂ ਨੂੰ 2500 ਦੇ ਕਰੀਬ ਮਾਸਕ ਵੰਡ ਦਿੱਤੇ ਹਨ।

NO COMMENTS