ਕਰਫਿਊ ਸਮੇਂ ਕੱਟੇ ਚਲਾਨਾਂ ਦਾ ਭੁਗਤਾਨ ਬੁਢਲਾਡਾ ਦੀਆਂ ਅਦਾਲਤਾਂ ‘ਚ ਹੋਣਾ ਲੋਕਾਂ ਲਈ ਰਾਹਤ

0
159

ਬੁਢਲਾਡਾ 25 ਮਈ (ਸਾਰਾ ਯਹਾ/ ਅਮਨ ਮਹਿਤਾ) – ਸ਼ਹਿਰ ਦੀ ਪ੍ਰਮੁੱਖ ਸੰਸਥਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਕਰੋਨਾ ਮਹਾਂਮਾਰੀ ਕਾਰਨ ਲੌਕਡਾਊਨ/ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਕਾਰਾਂ , ਮੋਟਰਸਾਇਕਲਾਂ ਆਦਿ ਵਹੀਕਲਾਂ ਦੇ ਪੁਲਿਸ-ਪ੍ਰਸ਼ਾਸ਼ਨ ਵੱਲੋਂ ਕੱਟੇ ਚਲਾਨਾਂ ਨੂੰ ਬੁਢਲਾਡਾ ਦੀਆਂ ਅਦਾਲਤਾਂ ਵਿੱਚ ਭੁਗਤਾਉਣ ਸਬੰਧੀ ਕੀਤੇ ਉਪਰਾਲੇ ਲਈ ਪਿ੍ੰਸੀਪਲ ਬੁੱਧ ਰਾਮ ਐਮ ਐਲ ਏ ਹਲਕਾ ਬੁਢਲਾਡਾ ਅਤੇ ਸ੍ਰੀ ਨਰਿੰਦਰ ਭਾਰਗਵ ਐਸ ਐਸ ਪੀ ਮਾਨਸਾ ਦਾ ਧੰਨਵਾਦ ਕੀਤਾ ਹੈ । ਅੱਜ ਇੱਥੇ ਨਗਰ ਸੁਧਾਰ ਸਭਾ ਦੇ ਆਗੂਆਂ ਸਤੀਸ਼ ਸਿੰਗਲਾ , ਪ੍ਰੇਮ ਸਿੰਘ ਦੋਦੜਾ ਜਿਲਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਦੀਵਾਨ ਸਿੰਘ ਪ੍ਰਧਾਨ ਕੱਪੜਾ ਐਸੋਸੀਏਸ਼ਨ, ਰੇਡੀਮੇਡ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਲਵਲੀ ਕਾਠ , ਸਵਰਨਕਾਰ ਸੰਘ ਦੇ ਪ੍ਰਧਾਨ ਜੱਸੀ ਮਘਾਣੀਆਂ , ਮੈਡੀਕਲ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਡਾ.ਅਸ਼ੋਕ ਰਸਵੰਤਾ , ਐਡਵੋਕੇਟ ਸੁਸ਼ੀਲ ਬਾਂਸਲ ਆਗੂ ਸ੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਕਮੇਟੀ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਵਿਸ਼ਾਲ ਰਿਸ਼ੀ , ਭੋਲਾ ਸਿੰਘ ਕਣਕਵਾਲੀਆ , ਸੁਰਜੀਤ ਸਿੰਘ ਟੀਟਾ , ਪਵਨ ਨੇਵਟੀਆ , ਰਵੀ ਮਲਕੋ , ਵਿਸ਼ਾਲ ਰਿਸ਼ੀ ਆਦਿ ਨੇ ਕਿਹਾ ਕਿ ਪਹਿਲਾਂ ਉਕਤ ਚਲਾਨ ਆਰ.ਟੀ.ਏ.ਦਫ਼ਤਰ ਮਾਨਸਾ ਭਰੇ ਜਾਣੇ ਸੀ ਜਿਸ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਬਰਬਾਦ ਹੋਣਾ ਸੀ। ਇਸ ਕਰਕੇ ਉਕਤ ਮਾਮਲਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਸ੍ਰੀ ਬੁੱਧ ਰਾਮ ਵਿਧਾਇਕ ਹਲਕਾ ਬੁਢਲਾਡਾ ਦੇ ਧਿਆਨ ਵਿੱਚ ਲਿਆਂਦਾ , ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਸ੍ਰੀ ਭਾਰਗਵ ਜੀ ਨੂੰ ਮਿਲਕੇ ਇਸ ਮਾਮਲੇ ਦਾ ਹੱਲ ਕਰਵਾ ਦਿੱਤਾ ਹੈ , ਜਿਸ ਕਰਕੇ ਹੁਣ ਇਹ ਚਲਾਨ , ਜੋ ਕਿ ਵਧੇਰੇ ਕਰਕੇ ਦੁਕਾਨਦਾਰਾਂ ਜਾਂ ਦਿਹਾੜੀਦਾਰ ਮਜਦੂਰਾਂ ਦੇ ਹਨ । ਬੁਢਲਾਡਾ ਦੀਆਂ ਮਾਣਯੋਗ ਅਦਾਲਤਾਂ ਵਿੱਚ ਭੁਗਤਾਏ ਜਾ ਸਕਿਆ ਕਰਨਗੇ ।ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਆਗੂਆਂ ਨੇ ਇਹ ਵੀ ਭਰੋਸਾ ਦਿੱਤਾ ਕਿ ਜਿਨਾਂ ਵਿਅਕਤੀਆਂ ਦੇ ਵਹੀਕਲ ਮੋਟਰਸਾਇਕਲ , ਕਾਰ ਆਦਿ ਜੇਰ ਦਫਾ 207 ਐਮ .ਵੀ ਐਕਟ ਜਾਂ 188 ਆਈ ਪੀ ਸੀ ਜਾਂ ਟਰੈਫ਼ਿਕ ਨਿਯਮਾਂ ਆਦਿ ਤਹਿਤ ਚਲਾਨ ਕੱਟੇ ਗਏ ਹਨ ਤਾਂ ਉਹ ਵਿਅਕਤੀ ਨਗਰ ਸੁਧਾਰ ਸਭਾ ਬੁਢਲਾਡਾ ਨਾਲ ਸੰਪਰਕ ਕਰਨ। ਉਨ੍ਹਾਂ ਨੂੰ ਵਕੀਲ ਆਦਿ ਦਾ ਪ੍ਰਬੰਧ ਮੁਫ਼ਤ ਵਿੱਚ ਕਰਕੇ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here