
ਬੁਢਲਾਡਾ 31 ਮਈ ( (ਸਾਰਾ ਯਹਾ / ਅਮਨ ਮਹਿਤਾ ): ਰਾਸ਼ਟਰੀ ਸੇਵਾ ਸੰਘ ਬੁਢਲਾਡਾ ਵੱਲੋਂ ਸਥਾਨਕ ਸ੍ਰੀ ਹਿੱਤ ਅਭਿਲਾਸੀ ਸਰਵਹਿਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਘ ਦੇ ਆਗੂ ਕ੍ਰਿਸ਼ਨ ਲਾਲ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸੰਘ ਦੁਆਰਾ ਪੂਰੇ ਦੇਸ਼ ਵਿੱਚ ਸੇਵਾ ਦੇ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਲਗਾਏ ਜਾ ਰਹੇ ਖ਼ੂਨਦਾਨ ਕੈਂਪਾਂ ਦੇ ਪ੍ਰੋਗਰਾਮ ਦੇ ਅਨੁਸਾਰ ਅੱਜ ਬੁਢਲਾਡਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਡਾਕਟਰ ਦਾਮਨੀ ਅਤੇ ਮੈਡਮ ਸੁਨੈਨਾ ਦੀ ਨਿਗਰਾਨੀ ਵਿੱਚ ਆਯੋਜਿਤ ਇਸ ਕੈਂਪ ਵਿੱਚ 35 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਕੈਂਪ ਦੇ ਸਫ਼ਲ ਆਯੋਜਨ ਵਿੱਚ ਸਤੀਸ਼ ਖਿੱਪਲ, ਜਤਿੰਦਰ ਗੋਇਲ, ਰਾਜ ਕੁਮਾਰ, ਪ੍ਰਿੰਸੀਪਲ ਮਨੋਜ ਕੁਮਾਰ, ਲਕਸ਼ਮੀ ਨਾਰਾਇਣ, ਕ੍ਰਿਸ਼ਨ ਠੇਕੇਦਾਰ, ਮਨੀਸ਼ ਕੁਮਾਰ, ਪ੍ਰੇਮ ਪ੍ਰਕਾਸ਼, ਨੀਲ ਕਮਲ, ਰਾਜਿੰਦਰ ਕੁਮਾਰ, ਵਿਜੇ ਪਾਲ, ਸੁਖਦਰਸ਼ਨ ਸਿੰਘ ਆਦਿ ਦਾ ਪੂਰਾ ਯੋਗਦਾਨ ਰਿਹਾ। ਇਸ ਖ਼ੂਨਦਾਨ ਮੌਕੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇਕੀ ਫਾਊਂਡੇਸ਼ਨ, ਭਾਰਤ ਵਿਕਾਸ ਪ੍ਰੀਸ਼ਦ, ਮਾਤਾ ਗੁਜਰੀ ਭਲਾਈ ਕੇਂਦਰ, ਸ੍ਰੀ ਬਰਫਾਨੀ ਹਰ ਮਹਾਦੇਵ ਸੇਵਾ ਦਲ ਆਦਿ ਸੰਸਥਾਵਾਂ ਦਾ ਪੂਰਨ ਸਹਿਯੋਗ ਰਿਹਾ।
