ਕਰੋਨਾ ਦੀ ਔਖੀ ਘੜੀ ‘ਚ ਅਧਿਆਪਕ ਬੱਚਿਆਂ ਦੀ ਪੜ੍ਹਾਈ ਲਈ ਕਬੂਲ ਰਹੇ ਨੇ ਹਰ ਚੈਲਿੰਜ।

0
36

ਮਾਨਸਾ,18 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)ਕਰੋਨਾ ਕਰਫਿਊ ਦੀਆਂ ਦਿੱਕਤਾਂ ਦੇ ਬਾਵਜੂਦ ਅਨੇਕਾਂ ਅਧਿਆਪਕ ਅਤੇ ਮਾਪੇ ਹਰ ਹੀਲੇ ਵਸੀਲੇ ਵਰਤਕੇ ਬੱਚਿਆਂ ਦੀ ਘਰ ਬੈਠੇ ਪੜ੍ਹਾਈ ਕਰਵਾਉਣ ਲਈ ਦਿੜ੍ਹ ਹਨ। ਬੇਸ਼ੱਕ ਇਹ ਸੱਚ ਹੈ ਕਿ ਸਾਰੇ  ਬੱਚਿਆਂ ਕੋਲ ਸਮਾਰਟ ਫੋਨ ਨਹੀਂ, ਰਿਚਾਰਜ ਕਰਵਾਉਣ ਦੀਆਂ ਅਨੇਕਾਂ ਮੁਸ਼ਕਲਾਂ ਵੀ ਨੇ ਪਰ ਇਹ ਵੀ ਸੱਚ ਨਹੀਂ ਕਿ ਬਹੁਤੇ ਘਰਾਂ ‘ਚ ਸਮਾਰਟ ਫੋਨ ਹੀ ਨਹੀ ਜਾਂ ਸਾਰੇ ਮਾਪੇ ਹੀ ਮੁਸ਼ਕਲਾਂ ਚ ਘਿਰਕੇ ਬੱਚਿਆਂ ਦੀ ਪੜ੍ਹਾਈ ਤੋਂ ਪਾਸਾ ਵੱਟ ਗਏ, ਸਗੋਂ ਅਧਿਆਪਕ, ਮਾਪਿਆਂ ਅਤੇ ਬੱਚਿਆਂ ਵਿਚਕਾਰ ਆਪਸੀ ਗੂੜ੍ਹੇ ਪਿਆਰ ਦੇ ਰਿਸ਼ਤਿਆਂ ਅੱਗੇ ਅਨੇਕਾਂ ਦਿੱਕਤਾਂ ਢਹਿ ਢੇਰੀ ਹੋ ਗਈਆਂ ਹਨ। ਅਧਿਆਪਕ ਕਿਵੇਂ ਨਾ ਕਿਵੇ ਆਪਣੇ ਆਪਣੇ  ਫਾਰਮੂਲਿਆਂ ਨਾਲ  ਪੜ੍ਹਾਈ ਕਰਵਾਉਣ ‘ਚ ਡਟੇ ਹੋਏ ਹਨ ਅਤੇ ਪਰਿਵਾਰਾਂ ਦੀ ਡਟਕੇ ਮਦਦ ਕਰ ਰਹੇ ਨੇ, ਛੁੱਟੀਆਂ ਦਾ ਚਾਅ ਮਨਾਉਣ ਵਾਲੇ ਬਹੁਤੇ ਬੱਚਿਆਂ ਦਾ ਜੀਅ ਨਹੀਂ ਲੱਗ ਰਿਹਾ, ਆਪ ਮੁਹਾਰੇ ਅਧਿਆਪਕਾਂ ਕੋਲ ਉਨ੍ਹਾਂ ਦੀਆਂ ਫੋਨ  ਘੰਟੀਆਂ ਖੜ੍ਹਕ ਰਹੀਆਂ ਹਨ।
ਨਰਿੰਦਰਪੁਰਾ ਦੀ ਕੋਮਲਪ੍ਰੀਤ ਵੀ ਘਰੇਂ ਜੀਅ ਨੀ ਲਾ ਰਹੀਂ, ਤੇ ਅਸਪਾਲ ਸਕੂਲ ਦੇ ਬੱਚੇ ਵੀ ਘਰੇਂ ਬੈਠੇ ਔਖੇ ਨੇ, ਉਹ ਸਕੂਲ ਖੋਲ੍ਹਣ ਲਈ ਆਪਣੇ ਸਕੂਲ ਮੁੱਖੀ ਸੁਖਵੀਰ ਗਿੱਲ ਦੇ ਫੋਨ ਤੇ ਘੰਟੀਆਂ ਖੜ੍ਹਕਾਉਂਦੇ ਰਹਿੰਦੇ ਹਨ, ਪਰ ਸੁਖਵੀਰ ਕਿਵੇਂ ਨਾ ਕਿਵੇ ਉਨ੍ਹਾਂ ਨੂੰ ਪੜ੍ਹਾਈ ਦੇ ਕੰਮਾਂ ਚ ਲਾਈ ਰੱਖਦੇ ਹਨ, ਅਧਿਆਪਕ ਸੰਘਰਸ਼ਾਂ ਅਤੇ ਹੋਰਨਾਂ ਕੰਮਾਂ ਚੋਂ ਮੋਹਰੀ ਰਹਿਣ ਵਾਲੇ ਅਧਿਆਪਕ ਅਮਨਦੀਪ ਸ਼ਰਮਾਂ,ਅੰਗਰੇਜ਼   ਸਾਹਨੇਵਾਲੀ, ਕਮਲਪ੍ਰੀਤ ਕੌਰਮਾਨਸਾ ਖੁਰਦ, ਕੁਲਦੀਪ ਕੌਰ ਮਾਨਸਾ ਪਿੰਡ, ਜਗਦੀਪ ਕੌਰ, ਸਰਦੂਲਗੜ੍ਹ ਬਲਾਕ ਦੇ ਵੀਰਪਾਲ ਕੌਰ, ਸਰਬਜੀਤ ਕੁਸਲਾ ਅਤੇ ਸਾਹਿਤਕਾਰ ਅਧਿਆਪਕ ਅਮਨਦੀਪ ਭਾਈਦੇਸਾ, ਅਮਰੀਕ ਭੀਖੀ, ਸ਼ਾਕਸੀ, ਰਿੰਪੀ, ਅਸ਼ੋਕ, ਮੋਨਿਕਾ,ਜੋਗਿੰਦਰ ਲਾਲੀ ਵੀ ਲੱਗੇ ਹੋਏ ਹਨ। ਨਰਿੰਦਰਪੁਰਾ ਦੀ ਅਧਿਆਪਕਾ ਕਵਿਤਾ ਦਾ ਡੈਪੂਟੇਸ਼ਨ ਬੇਸ਼ੱਕ ਕਈ ਮਹੀਨੇ ਮਾਨਸਾ ਦੇ ਬੱਸ ਅੱਡਾ ਵਜੋਂ ਜਾਣੇ ਜਾਂਦੇ ਪ੍ਰਾਇਮਰੀ ਸਕੂਲ ਵਿੱਚ ਰਿਹਾ, ਪਰ ਕਰੋਨਾ ਕਰਫਿਊ ਤੋ ਕੁਝ ਸਮਾਂ ਪਹਿਲਾਂ ਜਦੋਂ ਉਹ ਅਪਣੇ ਮੁੜ ਪਿਤਰੀ ਸਕੂਲ ਚ ਆਏ ਤਾਂ ਬੱਚਿਆਂ ਦਾ ਪਿਆਰ ਦੇਖਣ ਵਾਲਾ ਸੀ, ਕਿੰਨਾ ਚਿਰ ਬੱਚਿਆਂ ਦੀਆਂ ਗਲਵਕੜੀਆਂ ਮੈਡਮ ਨਾਲੋਂ ਨਾ ਟੁੱਟੀਆਂ, ਫਿਰ ਕਵਿਤਾ ਔਖ ਦੀ ਘੜ੍ਹੀ ‘ਚ ਕਿਵੇਂ ਆਪਣੇ ਬੱਚਿਆਂ ਤੋਂ ਮੋਹ ਤੋੜ ਸਕਦੀ ਸੀ, ਜਦੋਂ ਕਰਫਿਊ ਲੱਗਿਆ ਤਾਂ ਕਵਿਤਾ ਨੇ ਪੰਚਾਇਤ ਨਾਲ ਰਾਬਤਾ ਕਾਇਮ ਕੀਤਾ, ਗੁਰੂਘਰ ਚੋਂ ਅਨਾਊਂਸਮੈਂਟ ਹੋਈ, ਬਹੁਤੇ ਬੱੱਚਿਆਂ ਨੂੰ ਕਿਤਾਬਾਂ ਮਿਲ ਗਈਆਂ, ਫਿਰ ਮਾਪੇ ਕਿਵੇਂ ਨਾ ਉਤਸ਼ਾਹਤ ਹੋਣਗੇ, ਫਿਰ ਬੱਚੇ ਕਿਵੇਂ ਨਾ ਪੜ੍ਹਨਗੇ, ਕਿਵੇਂ ਨਾ ਮੈਡਮ ਨੂੰ ਯਾਦ ਕਰਨਗੇ।  ਇਸੇ ਕਰਕੇ ਤਾਂ ਬਠਿੰਡਾ ਜ਼ਿਲ੍ਹੇ ਦੇ ਬੁਰਜ਼ ਮਾਨਸ਼ਾਹੀਆ ਸਕੂਲ ਚ ਪੜ੍ਹਦੀ ਮੈਡਮ ਪ੍ਰਵੀਨ ਸ਼ਰਮਾਂ ਦੀ ਤੀਸਰੀ ਕਲਾਸ ਦੀ ਬੱਚੀ ਸੰਦੀਪ ਵਾਂਗ ਕੋਮਲ ਵੀ ਕਵਿਤਾ ਨੂੰ ਹਰ ਰੋਜ਼ ਫੋਨ ਕਰਦੀ ਹੈ ਕਿ ਮੈਡਮ ਸੋਡੇ ਬਿਨ੍ਹਾਂ ਜੀਅ ਨਹੀਂ ਲੱਗਦਾ। ਅਹਿਮਦਪੁਰ ਦੇ ਪ੍ਰਾਇਮਰੀ ਸਕੂਲ ਦੇ ਬੱਚੇ ਵੀ ਕਿਵੇਂ ਨਾ ਪੜ੍ਹਨ ਜਦੋਂ ਇਥੇਂ ਛੋਟੀ ਉਮਰ ਦੀ ਤਾਨੀਆ ਸਾਰੇ ਵਿਸ਼ਿਆਂ ਦਾ ਸੋਹਣਾ ਕੰਮ ਆਪਣੇ ਹੱਥੀਂ ਪਾਉਂਦੀ ਹੋਵੇ, ਹਰ ਰੋਜ਼ ਚੈੱਕ ਕਰਦੀ ਹੋਵੇ, ਸੋਹਣੀ ਗੁੱਡ, ਸਟਾਰ ਦਿੰਦੀ ਹੋਵੇ, ਫਿਰ ਬੱਚੇ ਕਿਵੇਂ ਨਾ ਬਾਗੋ ਬਾਗ ਹੋਣ, ਮਾਪੇ ਵੀ ਸਾਰੇ ਦੁੱਖੜੇ ਭੁੱਲਕੇ ਕਿਵੇਂ ਨਾ ਆਪਣੇ ਬੱਚਿਆਂ ਦੀ ਪੜ੍ਹਾਈ ਨਾ ਕਰਵਾਉਣ, ਕਿਵੇਂ ਨਾ ਕੋਈ ਮੈਡਮ ਦੀ ਗੱਲ ਨਾ ਮੰਨਣ। ਤਾਨੀਆ ਬੱਚਿਆਂ ਦੇ ਘਰ ਦੀ ਸਹੂਲਤ ਅਨੁਸਾਰ ਕਿਸੇ ਬੱਚੇ ਨੂੰ ਵਟਸਐਪ ਤੇ ਵੀਡੀਓ, ਆਡੀਓ ਜਾਂ ਫਿਰ ਫੋਨ ਜ਼ਰੀਏ ਬੱਚਿਆਂ ਦੀ ਪੜ੍ਹਾਈ ਚ ਮਗਨ ਰਹਿੰਦੀ ਹੈ। ਅੰਗਰੇਜ਼ੀ ਐਮ ਏ ਪਾਸ ਇਹ ਅਧਿਆਪਕਾ ਡਾਈਟ ਅਹਿਮਦਪੁਰ ਦੀ ਟੌਪਰ ਰਹੀ ਹੈ, ਇਸ ਦੇ ਅਧਿਆਪਕ ਰਹੇ ਪ੍ਰਿੰਸੀਪਲ ਡਾ ਬੂਟਾ ਸਿੰਘ ਬੋੜਾਵਾਲ ਦਾ ਕਹਿਣਾ ਹੈ ਕਿ ਇਸ ਅਧਿਆਪਕਾ ਤੋਂ ਵੱਡੀਆਂ ਉਮੀਦਾਂ ਹਨ, ਇਸ ਸਕੂਲ ਦੇ ਮੁੱਖੀ ਜੁਗਰਾਜ ਸਿੰਘ, ਰਿੰਪੀ, ਜਗਦੀਪ, ਤਨੂ, ਗੁਰਪ੍ਰੀਤ, ਪ੍ਰੀਤੀ, ਮਨਪ੍ਰੀਤ ਤੋਂ ਇਲਾਵਾ ਬੁਰਜ ਹਰੀ ਤੋਂ ਸੁਰੇਸ਼ ਕੁਮਾਰ, ਕਿਰਨਜੋਤ, ਲਖਵੀਰ ਬੁਰਜ ਰਾਠੀ, ਗੁਰਜੀਤ ਤਾਮਕੋਟ, ਇੰਦਰਜੀਤ ਅਪਣੇ ਸਕੂਲ ਸਟਾਫ ਨਾਲ ਸਭ ਡਟੇ ਹੋਏ ਨੇ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਭ ਤੋਂ ਸੋਹਣੇ ਸਕੂਲ ਦੀ ਕਤਾਰ ਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਘਰਾਗਣਾਂ ਵੀ ਸ਼ਾਮਲ ਹੈ। ਇਹ ਸਕੂਲ ਜਿੰਨ੍ਹਾਂ ਸੋਹਣਾ, ਉੱਥੇ ਪੜ੍ਹਾਈ ਵੀ ਉਨ੍ਹੀਂ ਹੀ ਸੋਹਣੀ ਹੈ। ਜਦੋਂ ਦੀ ਵਾਂਗਡੋਰ ਪਰਵਿੰਦਰ ਸਿੰਘ ਦੇ ਹੱਥ ਆਈ ਹੈ, ਇਸ ਨੇ ਆਪਣੇ ਸਾਥੀ ਅਧਿਆਪਕਾਂ ਗੁਰਵਿੰਦਰ ਧਾਲੀਵਾਲ, ਨਵਜੋਤ, ਪੁਸ਼ਵਿੰਦਰ, ਲਾਭ ਸਿੰਘ, ਹਰਪ੍ਰੀਤ, ਜਸਪਾਲ ਨਾਲ ਰਲਕੇ ਪਬਲਿਕ ਸਕੂਲਾਂ ਨੂੰ ਫਿੱਕਾ ਪਾ ਦਿੱਤਾ। ਉੱਥੇ ਆਲਮਪੁਰ ਮੰਦਰਾਂ ਤੋ ਸਟੇਟ ਅਵਾਰਡੀ ਅਧਿਆਪਕ ਜੋਗਿੰਦਰ ਲਾਲੀ, ਬਰੇਟਾ ਅ.ਜ ਤੋਂ ਸੁਰੱਈਆ, ਟਿੱਬੀ ਤੋਂ ਬਿੰਦਰ ਕੌਰ, ਦੋਦੜਾ ਤੋਂ ਦਵਿੰਦਰ ਕੌਰ ਤੇ ਜਸਵਿੰਦਰ ਕੌਰ, ਝੰਡਾ ਖੁਰਦ ਤੋਂ ਸੁਸ਼ਮਾ ਅਤੇ ਬੀਰੋਕੇ ਕਲਾਂ ਤੋਂ ਚਰਨਜੀਤ ਕੌਰ, ਦਿਆਲਪੁਰਾ ਦੇ ਸੀਐੱਚਟੀ ਕੁਲਵਿੰਦਰ ਸਿੰਘ, ਬਹਾਦਰਪੁਰ ਦੇ ਸੀਐੱਚਟੀ ਵਿਜੇ ਮਿੱਤਲ ਵੀ ਜਿੱਥੇ ਸ਼ੋਸਲ ਮੀਡੀਆ ਰਾਹੀਂ ਆਪੋ ਆਪਣੇ ਸਕੂਲਾਂ ਅੰਦਰ ਵਿਸ਼ੇਸ਼ ਅਗਵਾਈ ਕਰ ਕੇ ਘਰ ਬੈਠੇ ਬੱਚਿਆਂ ਨੂੰ ਸਿੱਖਿਆ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉੱਥੇ ਪ੍ਰਾਇਮਰੀ ਸਕੂਲ ਕਲੀਪੁਰ ਤੋਂ ਸੁਖਦੇਵ ਸਿੰਘ ਤੇ ਗੁਰਪਿਆਰ ਸਿੰਘ, ਆਦਮਕੇ ਤੋਂ ਨਰਿੰਦਰ ਸਿੰਘ,ਰਣਧੀਰ ਸਿੰਘ, ਬੀਰੇ ਵਾਲਾ ਜੱਟਾਂ ਤੋਂ ਜਗਤਾਰ ਲਾਡੀ, ਸ਼ਸੀ ਭੂਸ਼ਣ, ਮੀਰਪੁਰ ਕਲਾਂ ਤੋਂ ਜਗਸੀਰ ਸਿੰਘ ਆਦਮਕੇ, ਦਲੇਲ ਵਾਲਾ ਤੋਂ ਰਾਜਿੰਦਰ ਸਿੰਘ,ਅਕਬਰ ਸਿੰਘ ਬੱਪੀਆਣਾ, ਕਿਸ਼ਨਗੜੵ ਫਰਮਾਹੀ ਤੋਂ ਬਲਵਿੰਦਰ ਸਿੰਘ, ਹਾਕਮਵਾਲਾ ਤੋਂ ਹੈੱਡ ਜਸ਼ਨਦੀਪ ਕੁਲਾਣਾ, ਅਧਿਆਪਕ ਪ੍ਰੀਤਮ ਸਿੰਘ, ਡੇਲੂਆਣਾ ਤੋਂ  ਐੱਚ ਟੀ ਗੁਰਨਾਮ ਸਿੰਘ, ਚੂਹੜੀਆਂ ਤੋਂ ਗੁਰਮੀਤ ਸਿੰਘ, ਖੀਵਾ ਖੁਰਦ ਤੋਂ ਬੇਅੰਤ ਸਿੰਘ, ਮਾਖਾ ਤੋਂ ਗਗਨਦੀਪ ਸਿੰਘ, ਚਹਿਲਾਂਵਾਲੀ ਤੋਂ ਸੁਖਦੀਪ ਸਿੰਘ, ਖਿਆਲਾ ਕਲਾਂ ਤੋਂ ਬਲਜਿੰਦਰ ਸਿੰਘ, ਰਾਮ ਲਾਲ, ਗੇਹਲੇ ਤੋਂ ਰਾਮਨਾਥ ਧੀਰਾ, ਸੁਖਜੀਤ ਸਿੰਘ, ਕੁਲਰੀਆਂ ਤੋਂ ਲਖਵੀਰ ਬੋਹਾ, ਟਿੱਬੀ ਹਰੀ ਸਿੰਘ ਵਾਲਾ ਤੋਂ ਬਿੰਦਰ ਕੌਰ, ਬਹਿਣੀਵਾਲ ਤੋਂ ਸਰਬਜੀਤ ਕੌਰ, ਰਾਮਪੁਰ ਮੰਡੇਰ ਤੋਂ ਪ੍ਰਵੀਨ ਰਾਣੀ ਤੇ ਨੀਨਾ ਰਾਣੀ, ਬਣਾਂਵਾਲੀ ਤੋਂ ਹਰਜੀਤ ਕੌਰ ਤੇ ਸੁਖਜਿੰਦਰ ਕੌਰ, ਸ਼ੇਖੂਪੁਰ ਖੁਡਾਲ ਤੋਂ ਮਹਿੰਦਰ ਪਾਲ, ਧਿੰਗੜ ਮੇਨ ਤੋਂ ਰਾਜਿੰਦਰ ਪਾਲ ਤੇ ਰਵਿੰਦਰ ਕੁਮਾਰ, ਬਰੇਟਾ ਤੋਂ ਨਿਸ਼ਾ, ਫੁੱਲੂਵਾਲਾ ਡੋਡ ਤੋਂ ਹੈੱਡ ਟੀਚਰ ਵਿਨੋਦ ਕੁਮਾਰ ਇਸ ਲਾਕ ਡਾਊਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਝੰਡੂਕੇ ਤੋਂ ਜੱਗਾ ਸਿੰਘ, ਮੇਲਾ ਸਿੰਘ, ਅਮਨਦੀਪ ਕੌਰ, ਕੁਮਾਰੀ ਅੰਚਲ ਰਾਣੀ, ਬੁਰਜ ਭਲਾਈਕੇ ਤੋਂ ਮਿਲਖਾ ਸਿੰਘ, ਪ੍ਰਦੀਪ ਕੁਮਾਰ, ਸਤਪਾਲ ਸਿੰਘ, ਪ੍ਰਾਇਮਰੀ ਸਕੂਲ ਬਹਿਣੀਵਾਲ ਤੋਂ ਹੈੱਡ ਟੀਚਰ ਅਮਰਜੀਤ ਕੌਰ, ਕੁਲਵਿੰਦਰ ਕੌਰ, ਜਸਵੰਤ ਸਿੰਘ ਤੇ ਸਰਬਜੀਤ ਕੌਰ,  ਸ਼ੋਸਲ ਮੀਡੀਆ ਜਰੀਏ ਆਧੁਨਿਕ ਤਕਨੀਕਾਂ ਨਾਲ ਜਿੱਥੇ ਵਿਦਿਆਰਥੀਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ ਉੱਥੇ ਨਾਲੋ ਨਾਲ ਪੜ੍ਹਾਈ ਦੇ ਕਾਰਜ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਨੈਸ਼ਨਲ ਅਵਾਰਡੀ ਅਮਰਜੀਤ ਰੱਲੀ ਅਤੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਗੁਰਨੈਬ ਮਘਾਣੀਆਂ ਸਮੇਂ ਸਮੇਂ ਤੇ ਅਧਿਆਪਕਾਂ ਨੂੰ ਸਿਲੇਬਸ ਤੇ ਪੜ੍ਹਾਈ ਸਬੰਧੀ ਅਪ-ਟੂ-ਡੇਟ ਪੀਡੀਐਫ ਫਾਇਲਾਂ ਭੇਜ ਕੇ ਉਹਨਾਂ ਨੂੰ ਜਾਣਕਾਰੀ ਪ੍ਰਦਾਨ ਕਰ ਰਹੇ ਹਨ।
ਜ਼ਿਲ੍ਹੇ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਰਸੇਮ ਸਿੰਘ ਬਰੇਟਾ, ਅਮਨਦੀਪ ਸਿੰਘ ਬੁਢਲਾਡਾ, ਹਰਬੰਤ ਸਿੰਘ ਝੁਨੀਰ, ਲਖਵਿੰਦਰ ਸਿੰਘ ਸਰਦੂਲਗੜ੍ਹ ਅਤੇ ਸਤਵਿੰਦਰ ਕੌਰ ਮਾਨਸਾ   ਆਪਣੀ ਦੇਖਰੇਖ ਵਿੱਚ ਅਧਿਆਪਕਾਂ ਨੂੰ ਹੱਲਾਸ਼ੇਰੀ ਦੇ ਕੇ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹਨ।  ਉੱਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਉੱਪ ਜ਼ਿਲ੍ਹਾ ਖੇਡ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਲਾਭ ਸਿੰਘ ਨੇ ਕਿਹਾ ਵਿਭਾਗ ਨੂੰ ਮਾਣ ਹੈ ਕਿ ਇਸ ਔਖੀ ਘੜੀ ਵਿੱਚ ਜ਼ਿਲ੍ਹੇ ਦੇ ਅਧਿਆਪਕ ਇੱਕ ਸਾਰਥਿਕ ਭੂਮਿਕਾ ਅਦਾ ਕਰ ਰਹੇ ਹਨ।

LEAVE A REPLY

Please enter your comment!
Please enter your name here