*ਕਰੋਨਾਂ ਕਾਰਨ ਸ਼ਹਿਰ ਅੰਦਰ ਇੱਕ ਦੀ ਹੋਈ ਮੌਤ*

0
198

ਬੁਢਲਾਡਾ 29 ਅਪ੍ਰੈਲ  (ਸਾਰਾ ਯਹਾਂ/ਅਮਨ ਮਹਿਤਾ) : ਕਰੋਨਾ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਮੌਤਾ ਦਾ ਸਿਲਸਿਲਾ ਘਟਣ ਦਾ ਨਾਮ ਨਹੀਂ ਲੈ ਰਿਹਾ। ਪ੍ਰਸ਼ਾਸਨ ਵੱਲੋਂ ਕਰੋਨਾ ਦੇ ਵਧਦੇ ਹੋਏ ਪ੍ਰਕੋਪ ਨੂੰ ਠੱਲ ਪਾਉਂਣ ਦੇ ਲਈ ਸਰਕਾਰ ਵੱਲੋਂ ਜਾਰੀ ਗਾਇਡਲਾਈਨਜ਼ ਜਿਵੇ ਮਾਸਕ ਪਾਉਣ, ਰਾਤ ਦੇ ਲਾਕਡਾਊਡ ਸਮੇਤ ਸਿਹਤ ਵਿਭਾਗ ਵੱਲੋਂ ਸੈਪਲਿੰਗ ਦੀ ਗਿਣਤੀ ਵਧਾਉਂਣ ਦੇ ਨਾਲ-ਨਾਲ ਕਰੋਨਾ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ  12 ਦੇ 55 ਸਾਲਾਂ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਸਾਨੂੰ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਵੱਲੋਂ ਜਾਰੀ ਗਾਇਡਲਾਈਨ ਨੂੰ ਅਪਣਾਉਂਣ ਦੀ ਲੋੜ ਹੈ ਤਾਂ ਜੋ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ।

LEAVE A REPLY

Please enter your comment!
Please enter your name here