
ਜੋਗਾ, 29 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਜੋਨ ਜੋਗਾ ਦੀਆਂ ਗਰਮ ਰੁੱਤ ਸਕੂਲ ਖੇਡਾਂ ਦੇ ਸਸਸ ਉੱਭਾ ਬੁਰਜ ਢਿੱਲਵਾਂ ਵਿਖੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਅਵਤਾਰ ਸਿੰਘ ਜੋਨ ਪ੍ਰਧਾਨ, ਪ੍ਰਿੰਸੀਪਲ ਵਿਕਾਸ ਸ਼ਰਮਾ ਅਲਪਾਇਨ ਵੈਲੀ ਅਤੇ ਰਾਜ ਕੁਮਾਰ ਪ੍ਰਿੰਸੀਪਲ ਗਲੋਬਲ ਅਕੈਡਮੀ ਉੱਭਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।। ਜੋਨ ਸਕੱਤਰ ਪੀਟੀਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਪੀ.ਟੀ.ਆਈ. ਬਲਦੇਵ ਸਿੰਘ ਦੀ ਅਗਾਵਾਈ ਹੇਠ ਕਰਵਾਏ ਗਏ ਮੁਕਾਬਲਿਆਂ ਵਿੱਚ ਨੈੱਟਬਾਲ ਅੰਡਰ 17 ਵਿੱਚ ਸਸਸ ਜੋਗਾ (ਮੁੰਡੇ) ਨੇ ਪਹਿਲਾ, ਸਸਸ ਅਤਲਾ ਕਲਾਂ ਨੇ ਦੂਸਰਾ ਅਤੇ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਤੀਜਾ, ਅੰਡਰ 14 ਵਿੱਚ ਸਸਸ ਜੋਗਾ (ਮੁੰਡੇ) ਨੇ ਪਹਿਲਾ, ਸਹਸ ਬੁਰਜ ਝੱਬਰ ਨੇ

ਦੂਜਾ ਅਤੇ ਸਹਸ ਮਾਖਾ ਨੇ ਤੀਸਰਾ, ਅੰਡਰ 19 ਸਾਲ ਵਿੱਚ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਗੁਰੂਕੁਲ ਅਕੈਡਮੀ ਉੱਭਾ ਨੇ ਦੂਸਰਾ ਅਤੇ ਮਾਈ ਭਾਗੋ ਸਕੂਲ ਰੱਲਾ ਨੇ ਤੀਸਰਾ, ਕਬੱਡੀ ਅੰਡਰ 14 ਸਾਲ ਵਿੱਚ ਆਦਰਸ਼ ਸਕੂਲ ਭੁਪਾਲ ਨੇ ਪਹਿਲਾ, ਸਸਸ ਬੁਰਜ ਹਰੀ ਨੇ ਦੂਸਰਾ ਅਤੇ ਸਸਸ ਅਤਲਾ ਕਲਾਂ ਨੇ ਤੀਸਰਾ, ਅੰਡਰ 17 ਸਾਲ ਸਸਸ ਜੋਗਾ (ਮੁੰਡੇ) ਨੇ ਪਹਿਲਾ, ਬਾਬਾ ਫਰੀਦ ਅਕੈਡਮੀ ਉੱਭਾ ਨੇ ਦੂਸਰਾ ਅਤੇ ਸਸਸ ਉੱਭਾ ਬੁਰਜ ਢਿੱਲਵਾਂ ਨੇ ਤੀਸਰਾ, ਅੰਡਰ 19 ਵਿੱਚ ਸਸਸ ਅਤਲਾ ਕਲਾਂ ਨੇ ਪਹਿਲਾ, ਗੁਰੂਕੂਲ ਅਕੈਡਮੀ ਉੱਭਾ ਨੇ ਦੂਸਰਾ ਅਤੇ ਮਾਈ ਭਾਗੋ ਸਕੂਲ ਰੱਲਾ ਨੇ ਤੀਸਰਾ , ਖੋ ਖੋ ਅੰਡਰ 14 ਵਿੱਚ ਸਸਸ ਉੱਭਾ ਬੁਰਜ ਢਿੱਲਵਾਂ, ਗੁਰੂਕੁਲ ਅਕੈਡਮੀ ਉੋੱਭਾ ਅਤੇ ਆਦਰੲਸ਼ ਸਕੂਲ ਭੁਪਾਲ ਨੇ ਤੀਸਰਾ, ਅੰਡਰ 17 ਵਿੱਚ ਸਸਸ ਅਤਲਾ ਕਲਾਂ ਨੇ ਪਹਿਲਾ, ਆਦਰਸ਼ ਸਕੂਲ ਭੁਪਾਲ ਨੇ ਦੂਸਰਾ ਅਤੇ ਸਹਸ ਭੁਪਾਲ ਨੇ ਤੀਸਰਾ, ਅੰਡਰ 14 ਰੱਸਾਕਸੀ ਵਿੱਚ ਗੁਰੂਕੁਲ ਅਕੈਡਮੀ ਨੇ ਪਹਿਲਾ, ਸਨਾਵਰ ਸਕੂਲ ਭੁਪਾਲ ਨੇ ਦੂਸਰਾ ਅਤੇ ਅਲੀਸ਼ੇਰ ਕਲਾਂ ਨੇ ਤੀਸਰਾ, ਅੰਡਰ 17 ਵਿੱਚ ਗਲੋਬਲ ਅਕੈਡਮੀ ਨੇ ਪਹਿਲਾ, ਗੁਰੂਕੁਲ ਅਕੈਡਮੀ ਨੇ ਦੂਸਰਾ ਅਤੇ ਅਤਲਾ ਕਲਾਂ ਨੇ ਤੀਸਰਾ, ਅੰਡਰ 19 ਸਾਲ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਮਾਈ ਭਾਗੋ ਸਕੂਲ ਰੱਲਾ ਨੇ ਦੂਸਰਾ ਅਤੇ ਗੁਰੂਕੁਲ ਅਕੈਡਮੀ ਸਕੂਲ ਉੱਭਾ ਨੇ ਤੀਸਰਾ, ਅੰਡਰ 14 ਲੜਕੇ ਵਿੱਚ ਰੈਨੇਸਾ ਸਕੂਲ ਤਾਮਕੋਟ ਨੇ ਪਹਿਲਾ, ਸਹਸ ਰੜ੍ਹ ਨੇ ਦੂਸਰਾ, ਗਲੋਬਲ ਅਕੈਡਮੀ ਅਕਲੀਆਂ ਨੇ ਤੀਸਰਾ, ਅੰਡਰ 17 ਸਾਲ ਵਿੱਚ ਬਾਬਾ ਫਰੀਦ ਅਕੈਡਮੀ ਉੱਭਾ ਨੇ ਪਹਿਲਾ, ਦਾ ਰੈਨੇਸਾ ਸਕੂਲ ਤਾਮਕੋਟ ਨੇ ਦੂਸਰਾ, ਸਹਸ ਰੜ੍ਹ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਦਰਸ਼ਨ ਸਿੰਘ ਕਨਵੀਨਰ ਖੋ–ਖੋ, ਜਸਵਿੰਦਰ ਕੌਰ ਕਨਵੀਨਰ ਬੈਡਮਿੰਟਨ ਤੇ ਰੱਸਾਕਸੀ, ਸਰਬਜੀਤ ਕੌਰ ਕਨਵੀਨਰ ਕਬੱਡੀ, ਵੀਰਪਾਲ ਕੌਰ ਨੈੱਟਬਾਲ ਕਨਵੀਨਰ, ਹਰਦੀਪ ਸਿੰਘ ਜੋਗਾ, ਸਮਰਜੀਤ ਸਿੰਘ ਬੱਬੀ, ਪਾਲਾ ਸਿੰਘ ਸਹਾਇਕ ਸਕੱਤਰ, ਰਾਜਦੀਪ ਸਿੰਘ, ਪੀ.ਟੀ.ਆਈ. ਬਲਦੇਵ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਰਾਜਿੰਦਰ ਕੌਰ, ਰਮਨਦੀਪ ਕੌਰ ਰੈਨੇਸਾ, ਰਮਨਦੀਪ ਕੌਰ ਜੋਗਾ, ਕੁਲਵਿੰਦਰ ਸਿੰਘ ਅਕਲੀਆ, ਗੁਰਜਿੰਦਰ ਸਿੰਘ ਖਿਆਲਾ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਲੀਸ਼ੇਰ ਕਲਾਂ, ਜਗਸੀਰ ਸਿੰਘ ਝੱਬਰ, ਮਨਜੀਤ ਸਿੰਘ ਜਟਾਣਾ, ਰਾਜਨਦੀਪ ਸਿੰਘ ਮਾਖਾ, ਸ਼ਰਨਜੀਤ ਸਿੰਘ ਭੁੱਲਰ, ਹੈਪੀ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਜੋਗਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਜੋਨ ਜੋਗਾ ਦੇ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ ਅਤੇ ਅਧਿਆਪਕ।
