
ਬੁਢਲਾਡਾ 30, ਮਈ( (ਸਾਰਾ ਯਹਾ/ ਅਮਨ ਮਹਿਤਾ ): ਸਥਾਨਕ ਗਾਰਮੈਟਸ ਸ਼ੂਜ ਅਤੇ ਜਰਨਲ ਅੈਸੋਸੀਏਸਨ ਵੱਲੋਂ ਐਸਡੀਐਮ ਅਦਿੱਤਿਆ ਡੇਚਲਵਾਲ ਨੂੰ ਉਨ੍ਹਾਂ ਦੀ ਤਰੱਕੀ ਹੋਣ ਅਤੇ ਬਰਨਾਲਾ ਵਿਖੇ ਏ ਡੀ ਸੀ ਵਜੋ ਅਹੂਦਾ ਸੰਭਾਲਣ ਮੌਕੇ ਗੁਲਦਸਤਾ ਦੇ ਕੇ ਵਧਾਈ ਦਿੱਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਲੱਕੀ ਗਰਗ ਨੇ ਅੈਸ ਡੀ ਅੈਮ ਬੁਢਲਾਡਾ ਵਲੋ ਸ਼ਹਿਰ ਵਾਸੀਆ ਲਈ ਭਲਾਈ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਹਨਾ ਕਿਹਾ ਕਿ ਅੈਸ ਡੀ ਅੈਮ ਅਦਿਤੀਆ ਡੇਚਲਵਾਲ ਬਹੁਤ ਹੀ ਮਿਲਨਸਾਰ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਦਿੱਤੀਆਂ ਗਈਆਂ ਸੇਵਾਵਾਂ ਦੇ ਸਮੇਂ ਨੂੰ ਬੁਢਲਾਡਾ ਸ਼ਹਿਰ ਦੇ ਵਾਸੀ ਹਮੇਸ਼ਾ ਯਾਦ ਕਰਦੇ ਰਹਿਣਗੇ। ਇਸ ਮੋਕੇ ਰਾਜੀਵ ਕੁਮਾਰ, ਗੋਪਾਲ ਮਾਨਾ ਆਦਿ ਹਾਜਰ ਸਨ।
