*ਐਡਵੋਕੇਟ ਬਲਵੰਤ ਭਾਟੀਆ ਨੇ ਖੂਨਦਾਨ ਕਰਕੇ ਲੋੜਵੰਦ ਔਰਤ ਦੀ ਜਾਨ ਬਚਾਈ*

0
15

ਮਾਨਸਾ 25ਮਈ  (ਸਾਰਾ ਯਹਾਂ/ਬੀਰਬਲ ਧਾਲੀਵਾਲ):ਸਹਿਯੋਗ ਵੈੱਲਫੇਅਰ ਸੁਸਾਟਿਟੀ ਕਿਸ਼ਨਗੜ੍ਹ ਫਰਵਾਹੀ ਵਲੋ ਅੱਜ ਫੇਰ ਚਲ ਰਹੀ ਕੋਰੋਨਾ ਮਾਹਾਮਰੀ ਦੌਰਾਨ ਦਿਨ ਦਿਨ ਆ ਰਹੀ ਔਰਤਾ ਦੇ ਡਲਿਵਰੀ ਕੇਸ ਨੂੰ ਖੂਨ ਦੀ ਕਮੀ ਨੂੰ ਦੇਖ ਦੇ ਹੋਏ ਅੱਜ ਐਡਵੋਕੇਟ ਸ.ਬਲਵੰਤ ਸਿੰਘ ਭਾਟੀਆ ਨੇ ਬੁਢਲਾਡਾ ਦੇ ਸੀਨੂੰ ਰਾਣੀ ਲਈ ਆਪਣਾ ਬਿਨਾ ਕਿਸੇ ਦੇਰੀ ਦੇ ਖੂਨਦਾਨ ਕੀਤਾ।ਕੈਪ ਦੌਰਾਨ ਪੰਦਰਾ ਯੂਨਿਟਾ ਖੂਨਦਾਨ ਇੱਕਤਰ ਹੋਈਆ।ਕੈਪ ਦੌਰਾਨ ਐੱਸ ਐੱਮ ਓ ਹਰਚੰਦ ਸਿੰਘ ਵਲੋ ਖੂਨਦਾਨੀਆ ਨੂੰ ਪ੍ਰੇਰਿਤ ਕੀਤਾ ਗਿਆ ਕਿ ਸਾਨੂੰ ਅਜਿਹੇ ਮੌਕੇ ਦੌਰਾਨ ਖੂਨਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਡਿੰਪਲ ਫਰਵਾਹੀਨੇ ਕਿਹਾ ਕਿ ਉਹ ਪਿਛਲੇ ਸਾਲ ਕੋਰੋਨਾ ਸਮੇਂ ਤੋਂ ਲੈ ਕੇ ਅੱਜ ਤਕ ਡਿਲਿਵਰੀ ਵਾਲੀਆਂ ਔਰਤਾਂ ਅਤੇ ਹੋਰ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਬਲੱਡ ਦਾਨ ਕਰ ਰਹੇ ਹਨ ।ਜਦੋਂ ਹੀ ਹਸਪਤਾਲ ਵਿੱਚੋਂ  ਕੋਈ ਫੋਨ ਆਉਂਦਾ ਹੈ ਤਾਂ ਉਹ ਤੁਰੰਤ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਸਪਤਾਲ ਪਹੁੰਚਦੇ ਹਨ ।ਅਤੇ ਲੋੜਵੰਦਾਂ ਲਈ  ਬਲੱਡ ਦਾਨ ਕਰਕੇ ਉਨ੍ਹਾਂ ਦੀ ਜਾਨ ਬਚਾਉਣ ਦਾ ਉਪਰਾਲਾ ਕਰਦੇ ਹਨ।  ਉਨ੍ਹਾਂ ਕਿਹਾ ਕਿ ਹਰ ਰੋਜ਼ ਉਨ੍ਹਾਂ ਨੂੰ ਅਜਿਹੇ ਲੋੜਵੰਦਾਂ ਦੇ ਫੋਨ ਆਉਂਦੇ ਹਨ ਜੋ ਬਲੱਡ ਦਾ ਇੰਤਜ਼ਾਮ ਨਹੀਂ ਕਰ ਸਕਦੇ ਤਾਂ ਉਹ ਆਪਣੀ ਸੁਸਾਇਟੀ ਦੀ ਟੀਮ ਨਾਲ ਪਹੁੰਚ ਕੇ ਤੁਰੰਤ ਲੋੜਵੰਦਾਂ ਲਈ ਬਲੱਡ ਮੁਹੱਈਆ ਕਰਵਾਉਂਦੇ ਹਨ। ਇਹ ਸੇਵਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਅਤੇ ਅੱਗੇ ਵੀ ਜਾਰੀ ਰਹੇਗੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਿਸੇ ਸਮੇਂ ਵੀ ਬਲੱਡ ਦੀ ਜ਼ਰੂਰਤ ਹੈ॥ ਇਹ ਸਾਡੀ ਟੀਮ ਨਾਲ ਸੰਪਰਕ ਜ਼ਰੂਰ ਕਰੋ।  ਸੁੱਖਵਿੰਦਰ ਸਿੰਘ ਹਰਜੀਤ ਸਿੰਘ ਅਰਵਿੰਦਰ ਸਿੰਘ ਬਲੱਡ ਬੈਕ ਮਾਨਸਾ ਅਤੇ ਸਮੁੱਚੀ ਟੀਮ ਵਲੋ ਡੋਨਰ ਭਰਾਵਾ ਦਾ ਧੰਨਵਾਦ ਕੀਤਾ ਗਿਆ। ਸਹਿਯੋਗ ਵੈੱਲਫੇਅਰ ਸੁਸਾਇਟੀ  ਦਾ ਧੰਨਵਾਦ ਕਰਦਿਆਂ ਐਡਵੋਕੇਟ ਬਲਵੰਤ ਸਿੰਘ ਭਾਟੀਆ ਨੇ ਕਿਹਾ ਕਿ ਸਹਿਯੋਗ ਵੈੱਲਫੇਅਰ ਸੁਸਾਇਟੀ ਫਰਵਾਹੀ  ਦਾ ਬਹੁਤ ਹੀ ਵਧੀਆ ਅਤੇ ਨੇਕ ਉਪਰਾਲਾ ਹੈ। ਅੱਜ ਮੈਨੂੰ ਖੂਨਦਾਨ ਕਰਕੇ ਬਹੁਤ ਜ਼ਿਆਦਾ ਖ਼ੁਸ਼ੀ ਹੋਈ ਕਿ ਮੈਂ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿਚ ਅੱਗੇ ਆਇਆ ।ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਨਾਲ ਜੁੜ ਕੇ ਵੱਧ ਤੋਂ ਵੱਧ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਲੋਕਾਂ ਲਈ ਬਲੱਡ ਦਾਨ ਕਰਨ ਤਾਂ ਜੋ ਲੋਕਾਂ ਨੂੰ ਬਲੱਡ ਦੀ ਘਾਟ ਨਾ ਮਹਿਸੂਸ ਹੋਵੇ ।

LEAVE A REPLY

Please enter your comment!
Please enter your name here