*ਐਂਟੀ—ਡਰੱਗ ਅਵੇਰਨੈਂਸ ਸੈਮੀਨਾਰ ਕਰਕੇ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਕੀਤਾ ਗਿਆ ਜਾਗਰੂਕ*

0
15

ਮਾਨਸਾ, 01—05—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ
ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤ ੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ
ਨਸਿ਼ਆ ਦੀ ਮੁਕ ੰਮਲ ਰੋਕਥਾਮ ਕਰਨ ਲਈ ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ (ਂਅਵਜ ਣਗਚਪ ਣਗਜਡਕ ਙ਼ਠਬ਼ਜਪਅ)
ਆਰੰਭ ਕੀਤੀ ਹੋਈ ਹੈ। ਮਾਨਸਾ ਪੁਲਿਸ ਵੱਲੋਂ ਜਿੱਥੇ ਰੋਜਾਨਾਂ ਹੀ ਗਸ਼ਤਾ, ਨਾਕਾਬ ੰਦੀਆ ਅਤ ੇ ਸਰਚ ਅਪਰੇਸ਼ਨ ਚਲਾ ਕੇ
ਹੌਟ ਸਪੌਟ ਥਾਵਾਂ ਦੀ ਸਰਚ ਕਰਵਾ ਕੇ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬ ੂ ਕਰਕੇ ਬਰਾਮਦਗੀ ਕਰਵਾ ਕੇ ਕਾਨ ੂੰਨੀ
ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਜਾਗਰੂਕ ਕਰਨ ਲਈ ਪਿੰਡਾਂ, ਸ਼ਹਿਰਾਂ,
ਗਲੀ, ਮੁਹੱਲਿਆਂ ਅੰਦਰ ਜਾ ਕ ੇ ਐਂਟੀ—ਡਰੱਗ ਸੈਮੀਨਰ/ਮੀਟਿੰਗਾਂ ਕੀਤੀਆ ਜਾ ਰਹੀਆ ਹਨ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਇਸੇ ਲੜੀ ਤਹਿਤ
ਅੱਜ ਮਾਨਸਾ ਪੁਲਿਸ ਵੱਲੋਂ ਰਾਮਗੜੀਆ ਪੈਲੇਸ ਸਰਦੂਲਗੜ ਵਿਖੇ ਐਂਟੀ—ਡਰੱਗ ਸੈਮੀਨਰ ਕਰਵਾਇਆ ਗਿਆ। ਜਿਸ
ਵਿੱਚ ਮੱੁਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰੀ ਗੁਰਪਰੀਤ ਸਿੰਘ ਬਣਾਂਵਾਲੀ ਐਮ.ਐਲ.ੲ ੇ. ਹਲਕਾ ਸਰਦੂਲਗੜ ਜੀ ਤੋਂ
ਇਲਾਵਾ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ) ਮਾਨਸਾ, ਸ੍ਰੀ ਹੇਮੰਤ ਕੁਮਾਰ ਡੀ.ਐਸ.ਪੀ (ਪੀ.ਬੀ.ਆਈ)
ਮਾਨਸਾ, ਸ੍ਰੀ ਪੁਸ਼ਪਿੰਦਰ ਸਿੰਘ ਗਿੱਲ ਡੀ.ਐਸ.ਪੀ. ਸਰਦੂਲਗੜ ਅਤ ੇ ਡਾ. ਵੇਦ ਪ੍ਰਕਾਸ਼ ਐਸ.ਐਮ.ਓ. ਸਰਦੂਲਗੜ ਸਮੇਤ
ਇਸ ਸੈਮੀਨਰ ਵਿੱਚ ਟਰੱਕ ਯੂਨੀਅਨ, ਲੇਬਰ ਯੂਨੀਅਨ, ਪੱਲੇਦਾਰ ਮਜਦੂਰ ਯੂਨੀਅਨ, ਆੜ੍ਹਤੀਆ ਐਸੋਸੀਏਸ਼ਨ,
ਕਰਿਆਣਾ ਐਸੋਸੀਏਸ਼ਨ, ਪਰਿਆਸ ਐਨ.ਜੀ.ਓ., ਅਰਦਾਸ ਚੈਰੀਟੇਬਲ ਟਰੱਸਟ, ਗਊਸ਼ਾਲਾ ਕਮੇਟੀ ਅਤੇ ਸ਼ਹਿਰ
ਸਰਦੂਲਗੜ ਦੇ ਮੋਹਤਬਰ ਵਿਅਕਤੀ ਅਤੇ ਆਸ—ਪਾਸ ਦੇ ਨੇੜਲੇ ਇਲਾਕ ੇ ਦੀ ਆਮ ਪਬਲਿਕ ਸ਼ਾਮਲ ਹੋਈ।

ਸੈਮੀਨਰ ਦੌਰਾਨ ਵੱਖ ਵੱਖ ਬੁਲਾਰਿਆ ਵੱਲੋਂ ਜਾਗਰੂਕ ਕਰਦੇ ਹੋੲ ੇ ਦੱਸਿਆ ਗਿਆ ਕਿ ਨਸ਼ੇ ਸਾਡੀ
ਜਿੰਦਗੀ ਨੂੰ ਤਬਾਹ ਕਰ ਰਹੇ ਹਨ ਅਤੇ ਨਸ਼ੇ ਕਰਨਾ ਮੌਤ ਨੂੰ ਬੁਲਾਵਾ ਦੇਣਾ ਹੈ। ਨਸ਼ੇ ਜਿੱਥੇ ਸਾਡਾ ਸਰੀਰਕ ਨੁਕਸਾਨ ਕਰਦੇ
ਹਨ ਉਥੇ ਹੀ ਇਹ ਸਾਡੇ ਆਰਥਿਕ ਨੁਕਸਾਨ ਦਾ ਕਾਰਨ ਵੀ ਬਣਦੇ ਹਨ। ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ
ਦੀ ਬਜਾੲ ੇ ਪੜ੍ਹਾਈ ਅਤ ੇ ਖੇਡਾਂ ਵੱਲ ਧਿਆਨ ਦੇ ਕੇ ਵਧੀਆ ਨਾਗਰਿਕ ਬਨਣਾ ਚਾਹੀਦਾ ਹੈ। ਮਾਨਸਾ ਪੁਲਿਸ ਵੱਲੋਂ
ਮੋਹਤਬਰਾਂ ਅਤੇ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਉਹ ਨਸਿ਼ਆਂ ਦੀ ਮੁਕ ੰਮਲ ਰੋਕਥਾਮ ਕਰਨ ਲਈ ਪੁਲਿਸ ਨੂੰ ਪੂਰਾ
ਸਹਿਯੋਗ ਦੇਣ ਅਤ ੇ ਨਸਿ਼ਆ ਪ੍ਰਤੀ ਸਹੀ ਵਾ ਸੱਚੀ ਇਤਲਾਹ ਤੁਰੰਤ ਦੇਣ ਤਾਂ ਜੋ ਨਸ਼ਾ—ਮੁਕਤ ਨਰੋਏ ਸਮਾਜ ਦੀ ਸਿਰਜਣਾ
ਕੀਤੀ ਜਾ ਸਕ ੇ। ਇਸ ਸੈਮੀਨਰ ਦਾ ਆਯੋਜਿਨ ਇੰਸਪੇੈਕਟਰ ਬੇਅੰਤ ਕੌਰ ਮੁੱਖ ਅਫਸਰ ਥਾਣਾ ਸਰਦੂਲਗੜ ਵੱਲ ੋਂ ਕੀਤਾ
ਗਿਆ ਅਤ ੇ ਸ:ਥ: ਬਲਵੰਤ ਸਿੰਘ ਭੀਖੀ ਵੱਲੋਂ ਸਟੇਜ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ।

LEAVE A REPLY

Please enter your comment!
Please enter your name here