ਇੱਕ ਹੋਰ ਕੋਰੋਨਾ ਪੌਜ਼ੇਟਿਵ ਨੇ ਸੀਲ ਕਰਵਾਇਆ ਦੋਰਾਹਾ ਦਾ ਪਿੰਡ

0
69

ਲੁਧਿਆਣਾ: ਪੰਜਾਬ ‘ਚ ਕੋਰੋਨਾਵਾਇਰਸ ਦੇ ਚੱਲਦਿਆਂ ਲੌਕਡਾਊਨ ਜਾਰੀ ਹੈ। ਇਸ ਦਰਮਿਆਨ ਜੇਕਰ ਕਿਸੇ ਇਲਾਕੇ ‘ਸੀ ਕੋਰੋਨਾ ਦਾ ਮਰੀਜ਼ ਪਾਇਆ ਜਾ ਰਿਹਾ ਹੈ ਤਾਂ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਹੁਣ ਦੋਰਾਹਾ ਦੇ ਪਿੰਡ ਰਾਜਗੜ੍ਹ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਸ ਪਿੰਡ ਦਾ ਰਹਿਣ ਵਾਲਾ ਲਿਆਕਤ ਅਲੀ ਕਰੋਨਾਵਾਇਰਸ ਨਾਲ ਪੀੜਤ ਹੈ। ਇਸ ਗੱਲ ਦੀ ਪੁਸ਼ਟੀ ਦੋਰਾਹਾ ਦੇ ਐਸਐਚਓ ਦਵਿੰਦਰ ਪਾਲ ਸਿੰਘ ਨੇ ਕੀਤੀ ਹੈ। ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਿਆਕਤ ਅਲੀ 16 ਮਾਰਚ ਨੂੰ ਹੈਦਰਾਬਾਦ ਗਿਆ ਸੀ। ਇਸ ਤੋਂ ਬਾਅਦ ਉਹ ਵਾਪਸੀ ‘ਤੇ ਦਿੱਲੀ ਦੇ ਰਸਤੇ 24 ਮਾਰਚ ਨੂੰ ਪਿੰਡ ਆਇਆ ਸੀ।

ਪੁਲਿਸ ਨੇ ਪਿੰਡ ਰਾਜਗੜ੍ਹ ਨੂੰ ਸੀਲ ਕਰ ਦਿੱਤਾ। 2 ਅਪਰੈਲ ਨੂੰ  ਲਿਆਕਤ ਅਲੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਲਿਆਕਤ ਅਲੀ ਦੇ ਸੰਪਰਕ ਵਿੱਚ ਆਏ 10 ਮੈਂਬਰ ਨੂੰ ਵੀ ਐਸੋਲੇਟ ਕਰ ਦਿੱਤਾ ਗਿਆ ਹੈ।
 ਇਹ ਵੀ ਪੜ੍ਹੋ :

LEAVE A REPLY

Please enter your comment!
Please enter your name here