*ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਲਈ ਵਿਸ਼ੇਸ ਜਾਗਰੂਕਤਾ ਮੁਹਿੰਮ ਉਲੀਕੀ*

0
21

ਮਾਨਸਾ, 30 ਨਵੰਬਰ(ਸਾਰਾ ਯਹਾਂ/ਜੋਨੀ ਜਿੰਦਲ )  :  ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜ਼ਿਲ੍ਹਾ ਮਾਨਸਾ ਦੇ ਵੋਟਰਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਡੈਮੋ) ਰਾਹੀ ਵੋਟ ਪਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵਿਸੇਸ ਜਾਗਰੂਕਤਾ  ਮੁਹਿੰਮ ਉਲੀਕੀ ਗਈ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਚੋਣ ਦਫ਼ਤਰ ਸਮੇਤ ਹਰੇਕ ਸਬ ਡਵੀਜ਼ਨ ਪੱਧਰ ’ਤੇ ਐਸ.ਡੀ.ਐਮਜ਼ ਦਫਤਰਾਂ ਵਿਖੇ ਵਿਸੇਸ ਵੋਟਿੰਗ ਮਸ਼ੀਨ ਸਮੇਤ ਵੀ.ਵੀ.ਪੈਟ ਮਸ਼ੀਨ ਰੱਖੀ ਗਈ ਹੈ, ਤਾਂ ਜੋ ਕੋਈ ਵੀ ਨਵਾਂ ਜਾਂ ਪੁਰਾਣਾ ਵੋਟਰ ਇਸ ਮਸ਼ੀਨ ਦਾ ਬਟਨ ਦੱਬ ਕੇ ਵੋਟ ਪਾਉਣ ਦੀ ਸਿਖਲਾਈ ਲੈ ਸਕਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਨੇ ਅੱਜ ਜ਼ਿਲ੍ਹਾ ਚੋਣ ਦਫ਼ਤਰ ਦੇ ਬਾਹਰ ਰੱਖੀ ਈ.ਵੀ.ਐਮ ਮਸ਼ੀਨ ਦਾ ਜਾਇਜ਼ਾ ਲੈਣ ਵੇਲੇਕੀਤਾ। ਡਿਪਟੀ ਕਮਿਸ਼ਨਰ ਨੇ ਹਰੇਕ ਵੋਟਿੰਗ ਮਸੀਨ ਦਾ ਜਾਇਜ਼ਾ ਲੈਣ ਵੇਲੇ ਉਥੇ ਮੌਕੇ ਤੇ ਖੜ੍ਹੇ ਲੋਕਾਂ ਨੂੰ ਵੋਟਿੰਗ ਮਸ਼ੀਨ ਦੀ ਵਰਤੋ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟ ਹਰੇਕ ਨਾਗਰਿਕ ਦਾ ਅਧਿਕਾਰ ਹੈ, ਜਿਸਦੀ ਸਹੀ ਤੇ ਬਿਨ੍ਹਾਂ ਕਿਸੇ ਡਰ, ਲਾਲਚ ਤੋਂ ਉੱਤੇ ਹੋ ਕੇ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾ ਨੋਡਲ ਅਫ਼ਸਰ ਸਵੀਪ ਨੂੰ ਸਕੂਲਾਂ, ਕਾਲਜਾਂ ਅਤੇ ਹੋਰ ਢੁੱਕਵੀਆਂ ਥਾਵਾਂ ਤੇ ਵੋਟ ਬਣਾਉਣ, ਵੋਟ ਪਾਉਣ, ਵੋਟ ਦੀ ਮਹੱਤਤਾ ਸਬੰਧੀ ਐਸ.ਡੀ.ਐਮਜ਼ ਦੇ ਧਿਆਨ ’ਚ ਲਿਆ ਕੇ ਵੱਧ ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਮਰਪ੍ਰੀਤ ਕੌਰ ਸੰਧੂ, ਐਸ.ਪੀ. ਸਤਨਾਮ ਸਿੰਘ ਸਿੱਧੂ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਆਮ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here