ਇਕ ਕਿੱਲੋ ਅਫੀਮ, ਸਾਢੇ ਅੱਠ ਲੱਖ ਰੁਪਇਆ ਤੇ 36 ਤੋਲੇ ਸੋਨੇ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ

0
70

ਮੋਗਾ 21, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਿਲ੍ਹੇ ਦੇ ਨਾਰਕੋਟਿਕਸ ਸੈਲ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦੋ ਨਸ਼ਾ ਤਸਕਰਾਂ ਤੋਂ ਇਕ ਕਿੱਲੋ ਅਫੀਮ, 8 ਲੱਖ, 31 ਹਜ਼ਾਰ ਦੀ ਡਰੱਗ ਮਨੀ, 36 ਤੋਲੇ ਸੋਨਾ ਤੇ ਇਕ ਬਰੀਜਾ ਗੱਡੀ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕਸ ਸੈਲ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਗਈ ਸੀ ਤੇ ਬ੍ਰੀਜਾ ਗੱਡੀ ਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਗੱਡੀ ‘ਚੋਂ ਅੱਧਾ ਕਿੱਲੋ ਅਫੀਮ, 8 ਲੱਖ, 31 ਹਜ਼ਾਰ ਦੀ ਡਰੱਗ ਮਨੀ ਤੇ 36 ਤੋਲੇ ਸੋਨਾ ਬਰਾਮਦ ਹੋਇਆ ਹੈ।

ਕਸ਼ਮੀਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਤੇ ਉਸ ਦੇ ਡ੍ਰਾਇਵਰ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਅੱਧਾ ਕਿੱਲੋ ਅਫੀਮ ਉਨ੍ਹਾਂ ਦੇ ਘਰ ‘ਚੋਂ ਵੀ ਮਿਲੀ। ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੋਵੇਂ ਨਸ਼ਾ ਤਸਕਰਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

LEAVE A REPLY

Please enter your comment!
Please enter your name here