*ਆੜ੍ਹਤੀਏ ਦੀ ਕੁੱਟਮਾਰ ਕਰਕੇ ਨਗਦੀ ਖੋਹਣ ਵਾਲੇ ਪੁਲਿਸ ਦੇ ਚੜੇ ਅੜੀਕੇ, ਇੱਕ ਕਾਬੂ, ਨਗਦੀ ਬਰਾਮਦ*

0
291

ਬੁਢਲਾਡਾ 30 ਅਪ੍ਰੈਲ  (ਸਾਰਾ ਯਹਾਂ/ਮਹਿਤਾ) ਪੰਜਾਬ ਸਰਕਾਰ ਵੱਲੋਂ ਲੁੱਟਾ ਖੋਹਾ ਕਰਨ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਐਸ.ਐਸ.ਪੀ. ਮਾਨਸਾ ਨਾਨਕ ਸਿੰਘ ਅਤੇ ਐਸ.ਪੀ. ਨਵਨੀਤ ਕੌਰ ਗਿੱਲ ਨਿਗਰਾਨੀ ਹੇਠ ਸ਼ਹਿਰ ਅੰਦਰ ਆੜ੍ਹਤੀਏ ਦੀ ਕੁੱਟਮਾਰ ਕਰਕੇ ਨਗਦੀ ਖੋਹਣ ਵਾਲੇ 2 ਵਿਅਕਤੀਆਂ ਨੂੰ ਸ਼ਨਾਖਤ ਕਰਦਿਆਂ ਇੱਕ ਖੋਹੀ ਨਗਦੀ ਸਮੇਤ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਸਿਟੀ ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਜਿੱਥੇ ਪੁਲਿਸ ਨੇ ਆਪਣੀ ਸੂਝ ਬੂਝ ਨਾਲ 2 ਵਿਅਕਤੀਆਂ ਨੂੰ ਨਾਮਜਦ ਕਰਦਿਆਂ ਮੁਲਜਮ ਸੁਖਵਿੰਦਰ ਸਿੰਘ ਉਰਫ ਲਾਡੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੇ ਖੋਹ ਕੀਤੇ 4500 Wਪੈ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਡੀਲਕਸ ਬਿਨਾਂ ਨੰਬਰੀ ਨੂੰ ਥੋੜੇ ਸਮੇਂ ਵਿੱਚ ਹੀ ਬ੍ਰਾਮਦ ਕੀਤਾ। ਇਹ ਮਾਮਲਾ ਪੁਲਿਸ ਨੂੰ 27 ਅਪ੍ਰੈਲ ਵਿਜੇ ਕੁਮਾਰ ਪੁੱਤਰ ਹਰੀ ਚੰਦ ਵਾਸੀ ਵਾਰਡ ਨੰਬਰ 12 ਬੁਢਲਾਡਾ ਨੇ ਆਪਣੇ ਬਿਆਨ ਵਿੱਚ ਲਿਖਾਇਆ ਕਿ ਅੱਜ ਕਰੀਬ 1 ਵਜੇ ਦੁਪਹਿਰ ਨੂੰ ਪੁਰਾਣੀ ਅਨਾਜ ਮੰਡੀ ਬੁਢਲਾਡਾ ਵਿਖੇ ਆਪਣੀ ਆੜਤ ਦੀ ਦੁਕਾਨ ਪਰ ਹਾਜਰ ਸੀ ਤਾ ਮੋਟਰਸਾਈਕਲ ਬਿਨਾ ਨੰਬਰੀ ਪਰ ਸਥਾਰ ਦੇ ਨਾ ਮਾਲੂਮ ਵਿਅਕਤੀ ਉਸਦੀ ਆੜਤ ਦੀ ਦੁਕਾਨ ਤੇ ਆਏ ਅਤੇ ਉਸਨੂੰ ਗੱਲਾ ਵਿੱਚ ਲਾ ਗਿਆ। ਜਿੰਨਾ ਡਰਾ ਧਮਕਾ ਕੇ ਪੈਸੇ ਦੀ ਮੰਗ ਕਰਨ ਲੱਗੇ ਇਨਕਾਰ ਕਰਨ ਤੇ ਉਹ ਉਸਦੇ ਸੱਟਾ ਮਾਰਨਗੇ ਤਾਂ ਉਸਨੇ ਆਪਣੀ ਪੈਂਟ ਦੀ ਜੇਬ ਵਿੱਚੋਂ 4500 ਰੂਪ ਕੱਢ ਕੇ ਦੇ ਦਿੱਤੇ ਤਾਂ ਉਸ ਨੂੰ ਉਹ ਫਲੱਸ ਵਿੱਚ ਬੰਦ ਕਰਕੇ ਮੋਕਾ ਤੋ ਭੱਜ ਗਏ। ਜਿਸਤੇ ਥਾਣਾ ਸਿਟੀ ਬੁਢਲਾਡਾ ਇਤਲਾਹ ਮਿਲਣ ਘਰ ਉਕਤ ਨਾ ਮਾਸੂਮ ਮੋਟਰਸਾਈਕਲ ਸਵਾਰ ਵਿਅਕਤੀਆਂ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਜਿਲਾ ਦੇ ਸਾਰੇ ਨਾਕਿਆ ਨੂੰ ਉਕਤ ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਅਲਰਟ ਕੀਤਾ ਗਿਆ। ਜਿਸ ਵਿੱਚ ਸੁਖਵਿੰਦਰ ਸਿੰਘ ਉਰਫ ਲਾਡੀ ਪੁੱਤਰ ਜਰਨੈਲ ਸਿੰਘ ਵਾਸੀ ਰਾਮਪੁਰ ਮੰਡੇਰ ਅਤੇ ਜਸਪ੍ਰੀਤ ਸਿੰਘ ਉਰਫ ਮੰਜੂ ਪੁੱਤਰ ਜਗਸੀਰ ਸਿੰਘ ਵਾਸੀ ਕੁਲਾਣਾ ਨੂੰ ਦੋਸ਼ੀ ਨਾਮਜਦ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਮੁਕੱਦਮਾਂ ਦੇ ਦੋਸ਼ੀ ਜਸਪ੍ਰੀਤ ਸਿੰਘ ਉਰਫ ਮੌਜੂ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਡੀ ਦੇ ਖਿਲਾਫ ਇਸ ਤੋਂ ਪਹਿਲਾ 6 ਮੁਕੱਦਮੇ ਝਪਟਮਾਰ, ਖੋਹ, ਲੁੱਟ, ਕਬਜੇ, ਅਸਲਾ ਐਕਟ ਅਧੀਨ ਮਾਮਲੇ ਦਰਜ ਹਨ। ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਦੇ ਸਾਥੀ ਮੋਜੂ ਖਿਲਾਫ ਵੀ ਪਹਿਲਾ 2 ਮੁਕੱਦਮੇ ਐਨ.ਡੀ.ਪੀ.ਸੀ. ਐਕਟ ਅਤੇ ਲੜਾਈ ਝਗੜੇ ਦੇ ਦਰਜ ਹਨ। ਇਸ ਮੌਕੇ ਕੇ ਅਡੀਸ਼ਨਲ ਐਸ.ਐਚ.ਓ. ਭੁਪਿੰਦਰ ਸਿੰਘ, ਸਹਾਇਕ ਥਾਣੇਦਾਰ ਸ਼ਲਿੰਦਰ ਸਿੰਘ, ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here