ਆਰਮਜ਼ ਐਕਟ ‘ਚ ਸੋਧ, ਹੁਣ ਇੱਕ ਲਾਇਸੰਸ ‘ਤੇ ਰੱਖ ਸਕਦੇ ਹੋ ਸਿਰਫ ਦੋ ਹਥਿਆਰ

0
105

ਚੰਡੀਗੜ੍ਹ 24 ਜੂਨ  (ਸਾਰਾ ਯਹਾ/ਬਿਓਰੋ ਰਿਪੋਰਟ)  : ਆਰਮਜ਼ (ਸੋਧ) ਐਕਟ 2019 ‘ਚ ਭਾਰਤ ਸਰਕਾਰ ਵੱਲੋਂ ਕੁਝ ਜ਼ਰੂਰੀ ਬਦਲਾਅ ਕੀਤੇ ਗਏ ਹਨ। ਨਵੇਂ ਸੋਧ ਕੀਤੇ ਆਰਮਜ਼ ਐਕਟ 2019 ਅਨੁਸਾਰ ਇੱਕ ਲਾਇਸੰਸਦਾਰ 3 ਹਥਿਆਰਾਂ ਦੀ ਬਜਾਏ ਸਿਰਫ 2 ਹਥਿਆਰ ਹੀ ਰੱਖ ਸਕਦਾ ਹੈ। ਇਸ ਤੋਂ ਪਹਿਲਾਂ ਆਰਮਜ਼ ਐਕਰ 1959 ਦੇ ਅਨੁਸਾਰ ਇੱਕ ਵਿਅਕਤੀ ਵੱਧ ਤੋਂ ਵੱਧ 3 ਹਥਿਆਰ ਰੱਖ ਸਕਦਾ ਸੀ ਜਿਸ ਕੋਲ ਵੀ 2 ਤੋਂ ਜ਼ਿਆਦਾ ਹਥਿਆਰ ਹਨ, ਉਸ ਨੂੰ 13.12.2020 ਤੱਕ ਆਪਣੇ ਕੋਲ ਰੱਖੇ ਵਾਧੂ ਹਥਿਆਰ ਨੂੰ ਨੇੜਲੇ ਥਾਣੇ ਜਾਂ ਅਧਿਕਾਰਤ ਆਰਮਜ਼ ਡੀਲਰ ਕੋਲ ਜਮ੍ਹਾ ਕਰਾਉਣਾ ਲਾਜ਼ਮੀ ਹੈ।

ਜੇਕਰ ਕੋਈ ਬੰਦਾ ਆਰਮਡ ਫੋਰਸਿਜ਼ ਦਾ ਮੈਂਬਰ ਹੈ ਤਾਂ ਉਸਨੂੰ ਆਪਣੀ ਯੂਨਿਟ ਦੀ ਆਰਮਰੀ ‘ਚ ਇੱਕ ਸਾਲ ਦੇ ਅੰਦਰ ਅੰਦਰ ਹਥਿਆਰ ਜਮ੍ਹਾ ਕਰਾਉਣਾ ਹੋਵੇਗਾ।ਇਸ ਤੋਂ ਇਲਾਵਾ ਸੈਕਸ਼ਨ 3 ਅਧੀਨ ਜਾਰੀ ਕੀਤੇ ਲਾਇਸੰਸ ਦੀ ਮਿਆਦ ਜੋ ਮੌਜੂਦਾ ਸਮੇਂ ‘ਚ 3 ਸਾਲ ਦੀ ਸੀ, ਨੂੰ ਵਧਾ ਕੇ 5 ਸਾਲ ਦੀ ਕਰ ਦਿੱਤਾ ਗਿਆ ਹੈ। ਨਵੇਂ ਲਾਈਸੰਸ ਤੇ ਨਵੀਨੀਕਰਨ ਦੀ ਮਿਆਦ ਹੁਣ 5 ਸਾਲ ਹੋਵੇਗੀ ਅਤੇ ਲਾਈਸੰਸੀ ਨੂੰ ਆਪਣਾ ਲਾਇਸੰਸ ਤੇ ਉਸ ਉੱਪਰ ਦਰਜ ਹਥਿਆਰ ਤੇ ਕਾਰਤੂਸ, ਲਾਇਸੰਸਿੰਗ ਅਥਾਰਟੀ ਦੇ ਸਨਮੁਖ ਤਸਦੀਕ ਕਰਨ ਲਈ ਪੇਸ਼ ਕਰਨੇ ਹੋਣਗੇ।

LEAVE A REPLY

Please enter your comment!
Please enter your name here