
ਬੁਢਲਾਡਾ 10 ਅਪਰੈਲ(ਸਾਰਾ ਯਹਾਂ/ ਅਮਨ ਮਹਿਤਾ) : ਕੋਰੋਨਾ ਮਹਾਮਾਰੀ ਨਾਲ ਜਿਥੇ ਪਹਿਲਾਂ ਹੀ ਲੋਕਾਂ ਦੀ ਸਿਹਤ ਨਾਲ ਬੁਰਾ ਅਸਰ ਪੈ ਰਿਹਾ ਹੈ ਉੱਥੇ ਹੀ ਇਸ ਮਹਾਂਮਾਰੀ ਤੋਂ ਬਚਣ ਲਈ ਘਰਾਂ ਦੀਆਂ ਚਾਰਦੀਵਾਰੀਆਂ ਵਿਚ ਕੈਦ ਖ਼ਾਸਕਰ ਬੱਚੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਬੱਚਿਆਂ ਨੂੰ ਘਰਾਂ ਵਿੱਚ ਹੀ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਇਸ ਆਨਲਾਈਨ ਪੜ੍ਹਾਈ ਦੇ ਕਾਰਨ ਬੱਚਿਆਂ ਦੀਆਂ ਅੱਖਾਂ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਹੁਣ ਸਕੂਲ ਦੇ ਕਲਾਸਰੂਮ ਦੀ ਬਜਾਏ ਘਰ ਵਿੱਚ ਹੀ ਬੱਚਿਆਂ ਨੂੰ ਕੰਪਿਊਟਰ ਲੈਪਟਾਪ ਅਤੇ ਮੋਬਾਈਲ ਰਾਹੀਂ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ ਪਰ ਇਸ ਆਨਲਾਈਨ ਸਿੱਖਿਆ ਦੇ ਕਾਰਨ ਅਧਿਆਪਕਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ। ਜਿਸ ਕਾਰਨ ਅਧਿਆਪਕ ਅਤੇ ਵਿਿਦਆਰਥੀ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਆਨਲਾਈਨ ਸਿੱਖਿਆ ਦੇ ਕਾਰਨ ਬੱਚਿਆਂ ਦਾ ਸਕਰੀਨ ਤੇ ਸਮਾਂ ਕਾਫੀ ਵਧ ਗਿਆ ਹੈ। ਜਿਸ ਕਾਰਨ ਮਾਪਿਆਂ ਦੀ ਨੀਂਦ ਉੱਡ ਗਈ ਹੈ। ਕਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਕਮਰੇ ਵਿੱਚ ਬੱਚੇ ਹਨ ਉਸ ਕਮਰੇ ਵਿੱਚ ਰੌਸ਼ਨੀ ਫੁੱਲ ਹੋਣੀ ਚਾਹੀਦੀ ਹੈ ਅਤੇ ਸਕਰੀਨ ਦੀ ਬ੍ਰਾਈਟਨੈੱਸ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦੀ ਨਜ਼ਰ ਤੇ ਅਸਰ ਨਾ ਪਵੇ।
ਦੇਰ ਤਕ ਸਕ੍ਰੀਨ ਤੇ ਅੱਖਾਂ ਟਿਕਾਈ ਰੱਖਣਾ ਨੁਕਸਾਨਦਾਇਕ^ ਡਾ ਹਰਦੀਪ ਸ਼ਰਮਾਂਲਗਾਤਾਰ ਸਕਰੀਨ ਦੇਖਣ ਨਾਲ ਅੱਖਾਂ ਦੀ ਲਈ ਨੁਕਸਾਨਦਾਇਕ ਹੁੰਦਾ ਹੈ ਇਸ ਲਈ ਥੋੜ੍ਹੀ ਥੋੜ੍ਹੀ ਦੇਰ ਵਿੱਚ ਬ੍ਰੇਕ ਲੈਂਦੇ ਰਹੋ । ਇਹ ਅੱਖਾਂ ਲਈ ਨਹੀਂ ਬਲਕਿ ਸਰੀਰ ਲਈ ਵੀ ਚੰਗਾ ਨਹੀਂ ਹੁੰਦਾ ਹੈ। ਹਰ 20 ਮਿੰਟ ਬਾਅਦ 20 ਸਕਿੰਟ ਦਾ ਬਰੇਕ ਲੈ ਕੇ ਬੱਚਿਆਂ ਨੂੰ ਅੱਖਾਂ ਦੀ ਐਕਸਰਸਾਈਜ਼ ਕਰਨ ਲਈ ਕਹੋ। ਜੇਕਰ 20 ਮਿੰਟ ਵਿੱਚ ਕਲਾਸ ਖ਼ਤਮ ਨਹੀਂ ਹੋ ਸਕਦੀ ਤਾਂ ਜਿੰਨਾ ਜਲਦੀ ਹੋ ਸਕੇ ਕਲਾਸ ਖ਼ਤਮ ਕਰਕੇ ਬ੍ਰੇਕ ਲਵੋ।
ਕਿੰਨਾ ਹੋਣਾ ਚਾਹੀਦਾ ਹੈ ਸਕਰੀਨ ਟਾਈਮ^ ਡਾ ਸ਼ਾਲੀਕਾਡਾਕਟਰਾਂ ਦੇ ਸੁਝਾਅ ਅਨੁਸਾਰ ਬੱਚਿਆਂ ਨੂੰ ਦਿਨ ਭਰ ਵਿੱਚ ਵੀਹ ਤੋਂ ਚਾਲੀ ਮਿੰਟ ਤੋਂ ਜ਼ਿਆਦਾ ਤਕ ਕੰਪਿਊਟਰ ਜਾਂ ਲੈਪਟਾਪ ਦੀ ਸਕ੍ਰੀਨ ਨਹੀਂ ਦੇਖਣੀ ਚਾਹੀਦੀ । ਇੱਕ ਵਾਰ ਚ 20 ਮਿੰਟ ਤੋਂ ਜ਼ਿਆਦਾ ਤੱਕ ਸਕਰੀਨਾਂ ਨਾ ਦੇਖੋ। ਤਿੰਨ ਤੋਂ ਪੰਜ ਸਾਲ ਦੇ ਬੱਚਿਆਂ ਦੀ ਤਿੰਨ ਵਾਰ ਚ 20-20 ਮਿੰਟ ਤੱਕ ਆਨਲਾਈਨ ਕਲਾਸ ਲੈਣੀ ਚਾਹੀਦੀ ਹੈ। ਉੱਥੇ ਵੀ 5 ਤੋਂ 15 ਸਾਲ ਦੇ ਬੱਚੇ ਪੜ੍ਹਾਈ ਦੇ ਐਂਟਰਟੇਨਮੈਂਟ ਦੇ ਲਈ ਦਿਨ ਵਿੱਚ ਇੱਕ ਘੰਟਾ ਸਕਰੀਨ ਤੇ ਬਿਤਾ ਸਕਦੇ ਹਨ। 16 ਸਾਲ ਦੀ ਉਮਰ ਤੋਂ ਵੱਧ ਦੇ ਬੱਚਿਆਂ ਲਈ ਸਕਰੀਨ ਟਾਈਮ ਦੀ ਕੋਈ ਸੀਮਾ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।
ਸੰਤੁਲਿਤ ਆਹਾਰ ਦੇਣਾ ਬਹੁਤ ਜ਼ਰੂਰੀ^ ਡਾ ਮਨਪ੍ਰੀਤ ਕੋਰ ਬੱਚਿਆਂ ਨੂੰ ਸੰਤੁਲਿਤ ਆਹਾਰ ਦੇਣਾ ਬਹੁਤ ਜ਼ਰੂਰੀ ਹੈ। ਆਹਾਰ ਚ ਮੌਜੂਦ ਕੁਝ ਜ਼ਰੂਰੀ ਤੱਤ ਜਿਵੇਂ ਕਿ ਵਿਟਾਮਿਨ ਏ, ਵਿਟਾਮਿਨ ਈ, ਲਿਊਟਿਨ, ਓਮੇਗਾ ਫੈਟੀ ਐਸਿਡ ਸਰੀਰ ਦੇ ਨਾਲ ਨਾਲ ਅੱਖਾਂ ਲਈ ਵੀ ਬਹੁਤ ਲਾਭਦਾਇਕ ਹੈ। ਗਾਜਰ, ਪਪੀਤਾ, ਖੱਟੇ ਫਲ, ਆਮਲਾ, ਹਰੇ ਪੱਤੇਦਾਰ ਸਬਜ਼ੀਆਂ, ਅੰਡੇ ਤੇ ਮੱਛੀ ਆਦਿ ਇਹ ਸਾਰੇ ਪੋਸ਼ਕ ਤੱਤ ਜ਼ਰੂਰੀ ਚਾਹੀਦੇ ਹਨ।
ਵਾਰ ਵਾਰ ਪਲਕਾਂ ਚਪਕਾਉਣਾ ਵੀ ਜ਼ਰੂਰੀ^ ਡਾ ਕਿਰਨ ਗੋਇਲ ਕਈ ਵਾਰ ਬੱਚੇ ਅੱਖਾਂ ਨੂੰ ਸਕਰੀਨ ਤੇ ਟਿਕਾ ਕੇ ਰੱਖਦੇ ਹਨ ਅਤੇ ਪਲਕਾਂ ਚਪਕਾਣਾ ਭੁੱਲ ਜਾਂਦੇ ਹਨ। ਜਿਸ ਦੀ ਵਜ੍ਹਾ ਨਾਲ ਅੱਖਾਂ ਚ ਪਾਣੀ ਆਉਣਾ ਅੱਖਾਂ ਨੂੰ ਮਸਲਨ ਵਰਗੀਆਂ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅੱਖਾਂ ਨਾ ਝਪਕਾਉਣ ਦੀ ਵਜ੍ਹਾ ਨਾਲ ਅੱਖਾਂ ਦਾ ਪਾਣੀ ਸੁੱਕ ਸਕਦਾ ਹੈ। ਇਸ ਲਈ ਕੰਪਿਊਟਰ ਦੀ ਸਕਰੀਨ ਤੇ ਦੇਖਦੇ ਸਨ ਬੱਚਿਆਂ ਨੂੰ ਵਾਰ ਵਾਰ ਅੱਖਾਂ ਚਪਕਾਉਣ ਸਿਖਾਓ ਇਸ ਨਾਲ ਅੱਖਾਂ ਦੇ ਘੱਟ ਦਬਾਅ ਪੈਂਦਾ ਹੈ।ਫੋਟੋ: ਬੁਢਲਾਡਾ: ਆਨਲਾਇਨ ਕਲਾਸਾਂ ਚ ਵਿਅਸਥ ਸਕੂਲ ਕਾਲਜਾਂ ਦੇ ਵਿਿਦਆਰਥੀ ਅਤੇ ਛੋਟਾ ਬੱਚਾ।
ਸ਼ਹਿਰ ਚ ਚੱਲ ਰਹੇ ਵਿਕਾਸ ਕਾਰਜ ਬਾਰੇ ਪੁੱਛੋਗੇ ਤਾਂ ਹੋਵੇਗਾ ਮੁਕੱਦਮਾ ਦਰਜ^ਵਿਧਾਇਕਵਕੀਲਾਂ ਖਿਲਾਫ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ 12 ਨੂੰ ਬੰਦ ਦਾ ਸੱਦਾ, ਹੋਵੇਗਾ ਥਾਣੇ ਦਾ ਘਿਰਾਓ
ਬੁਢਲਾਡਾ 10 ਅਪ੍ਰੈਲ(ਅਮਨ ਮਹਿਤਾ): ਸ਼ਹਿਰ ਦੇ ਤਿੰਨ ਨਾਮੀ ਵਕੀਲਾਂ ਦੇ ਖਿਲਾਫ ਦੁਰਵਿਵਹਾਰ, ਸਰਕਾਰੀ ਕੰਮ ਵਿੱਚ ਰੋਕ ਪਾਉਣ ਤੇ ਕਾਰਜਸਾਧਕ ਅਫਸਰ ਵੱਲੋਂ ਮੁਕਦਮਾ ਦਰਜ ਕਰਵਾਉਣ ਦੇ ਰੋਸ ਵਜੋਂ ਸ਼ਹਿਰੀਆਂ ਦੀ ਇੱਕ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਦਰਜ ਕੀਤੇ ਝੂਠੇ ਮੁਕੱਦਮੇ ਦੇ ਖਿਲਾਫ 12 ਅਪ੍ਰੈਲ ਨੂੰ ਬੁਢਲਾਡਾ ਬੰਦ ਦਾ ਸੱਦਾ ਦਿੰਦਿਆਂ ਸਿਟੀ ਥਾਣੇ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਦੌਰਾਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸ਼ਹਿਰ ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਪੁੱਛੋਗੇ ਤਾਂ ਤੁਹਾਡੇ ਖਿਲਾਫ ਵੀ ਮੁਕੱਦਮਾ ਦਰਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਰਜ ਸਾਧਕ ਅਫਸਰ ਦੀਆਂ ਮਨਮਾਨੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਧੱਕੇਸ਼ਾਹੀ ਦੇ ਖਿਲਾਫ ਸ਼ਹਿਰ ਦੇ ਲੋਕਾਂ ਆਪਣੇ ਆਪ ਹੀ ਲਾਮਬੰਦ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ ਤਿੰਨ ਨਾਮੀ ਵਕੀਲਾਂ ਦੇ ਖਿਲਾਫ ਦਰਜ ਮੁਕੱਦਮਾ ਇਸ ਕਰਕੇ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਚੱਲ ਰਹੇ ਵਿਕਾਸ ਕਾਰਜ ਵਿੱਚ ਉਨਤਾਇਆ ਹੋਣ ਕਾਰਨ ਇਸਦੇ ਹੱਲ ਲਈ ਕਾਰਜ ਸਾਧਕ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਓਪਰੋਕਤ ਅਫਸਰ ਨੇ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਕਿਹਾ ਕਿ ਤੁਸੀ ਕੋਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ। ਇਸੇ ਦੌਰਾਨ ਆਪਸੀ ਗੱਲਬਾਤ ਨੂੰ ਬਾਤ ਦਾ ਪਤੰਗੜ੍ਹ ਬਣਾ ਕੇ ਓੁਪਰੋਕਤ ਤਿੰਨੇ ਵਕੀਲਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਕੋਸਲ ਦੇ ਅਧਿਕਾਰੀ ਦੀਆਂ ਮਨਮਰਜੀਆਂ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਲੋਕਾਂ ਦੀ ਅਵਾਜ਼ ਨੂੰ ਝੂਠੇ ਮੁਕੱਦਮੇ ਦਰਜ ਕਰਵਾ ਕੇ ਬੰਦ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸ਼ਹਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਘਟੀਆਂ ਮਟੀਰੀਅਲ ਦੀ ਅਵਾਜ਼ ਲੋਕ ਲੰਮੇ ਸਮੇਂ ਤੋਂ ਬੁਲੰਦ ਕਰਦੇ ਆ ਰਹੇ ਹਨ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਦੀ ਮੂੰਹ ਬੋਲਦੀ ਤਸਵੀਰ ਕਰੋੜਾ ਰੁਪਏ ਦੀ ਲਾਗਤ ਨਾਲ ਬਣਾਈ ਗਈ ਰੇਲਵੇ ਰੋਡ ਹੈ ਜ਼ੋ ਬਣਨ ਤੋਂ ਪਹਿਲਾ ਹੀ ਟੁੱਟ ਚੁੱਕੀ ਹੈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵਕੀਲਾਂ ਖਿਲਾਫ ਦਰਜ ਕੀਤੇ ਝੂਠੇ ਮੁਕੱਦਮਿਆਂ ਦੇ ਖਿਲਾਫ ਸ਼ਹਿਰ ਦੇ ਲੋਕ ਇੱਕ ਮੰਚ ਤੇ ਇੱਕਠੇ ਹਨ। ਇਸ ਮੋਕੇ ਤੇ ਬੋਲਦਿਆਂ ਆੜਤੀਆਂ ਐਸ਼ੋਸ਼ੀਏਸ਼ਨ ਦੇ ਬੁਲਾਰੇ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਬੁਢਲਾਡਾ ਬੰਦ ਦੇ ਸੱਦੇ ਅਤੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ, ਬਾਰ ਐਸ਼ੋਸ਼ੀਏਸ਼ਨ, ਨਗਰ ਸੁਧਾਰ ਸਭਾ ਅਤੇ ਵੱਖ ਵੱਖ ਵਪਾਰਕ ਯੂਨੀਅਨਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਸ਼ਹਿਰੀਆਂ ਵੱਲੋਂ ਪ੍ਰਵਾਨ ਕੀਤੇ ਗਏ ਮਤਿਆ ਵਿੱਚ ਹੱਥ ਖੜੇ ਕਰਕੇ ਝੂਠੇ ਮੁਕੱਦਮੇ ਰੱਦ ਕੀਤੇ ਜਾਣ, ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਦੀ ਜਾਂਚ ਹੋਵੇ, ਕਾਰਜ ਸਾਧਕ ਅਫਸਰ ਦਾ ਤਬਾਦਲਾ ਹੋਵੇ ਅਤੇ ਕੋਸਲ ਵੱਲੋਂ ਜਾਰੀ ਕੀਤੀਆਂ ਗਈਆ ਪਿਛਲੇ ਦਿਨਾ ਵਿੱਚ ਲੱਖਾਂ ਰੁਪਏ ਦੀਆਂ ਪੈਮੇਟਾਂ ਜਿਸ ਵਿੱਚ ਕੋਸਲ ਨੇ ਵੱਡੀ ਪੱਧਰ ਤੇ ਜੇ ਸੀ ਬੀ, ਟਰੈਕਟਰ ਟਰਾਲੀਆਂ, ਟੇਪੂ ਅਤੇ ਹੋਰ ਖਰੀਦੇ ਗਏ ਸਾਜੋ ਸਮਾਨ ਦੀਆਂ ਹਨ ਦੀ ਜਾਂਚ ਦੀ ਮੰਗ ਕੀਤੀ ਗਈ। ਇਸ ਮੌਕੇ ਤੇ 11 ਮੈਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਰੇਡੀਮੇਟ ਗਾਰਮੈਂਟ ਯੂਨੀਅਨ ਦੇ ਲਵਲੀ ਕਾਠ, ਆੜਤੀਆਂ ਐਸ਼ੋਸ਼ੀਏਸ਼ਨ ਦੇ ਗਿਆਨ ਚੰਦ, ਸਾਬਕਾ ਕੋਸਲਰ ਗੁਰਵਿੰਦਰ ਸੋਨੂੰ ਐਡਵੋਕੇਟ ਅਮਨ ਗੁਪਤਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਸ਼ੁਸ਼ੀਲ ਬਾਂਸਲ, ਐਡਵੋਕੇਟ ਭੂਸ਼ਨ ਕੁਮਾਰ ਗਰਗ, ਸਵਰਨਕਾਰ ਸੰਘ ਦੇ ਜ਼ਸਪਾਲ ਜੱਸੀ, ਕੈਮਿਸਟ ਐਸ਼ੋਸ਼ੀਏਸ਼ਨ ਦੇ ਅਸ਼ੋਕ ਰਸਵੰਤਾ, ਨੰਬਰਦਾਰ ਯੂਨੀਅਨ ਦੇ ਰਮੇਸ਼ ਕੁਮਾਰ, ਨਗਰ ਸੁਧਾਰ ਸਭਾ ਦੇ ਸੱਤਪਾਲ ਸਿੰਘ, ਰਾਕੇਸ਼ ਕੁਮਾਰ ਘੱਤੂ, ਕੋਸਲਰ ਪ੍ਰੇਮ ਗਰਗ, ਬਲਵਿੰਦਰ ਸਿੰਘ ਬਿੰਦਰੀ, ਭੋਲਾ ਪਟਵਾਰੀ, ਮੇਜਰ ਸਿੰਘ, ਸੁਭਾਸ਼ ਨਾਗਪਾਲ, ਕਮਲੰਿਦਰ ਜੈਨ ਆਦਿ ਹਾਜ਼ਰ ਸਨ। ਦੂਸਰੇ ਪਾਸੇ ਇਸ ਸੰਬੰਧੀ ਕਾਰਜਸਾਧਕ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਓਪਰੋਕਤ ਵਿਅਕਤੀਆਂ ਨੇ ਮੇਰੇ ਨਾਲ ਜਿੱਥੇ ਗਾਲੀਗਲੋਚ ਕੀਤੀ ਉੱਥੇ ਮੇਰੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜ਼ੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ੳੱੁਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਫੋਟੋ: ਬੁਢਲਾਡਾ: ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ।
