ਮਾਨਸਾ 18 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)ਅੱਜ ਨੋਵੇਲ ਕਰੋਨਾ ਵਾਇਰਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਾਹਲ ਵੱਲੋਂ ਮਾਨਸਾ ਸ਼ਹਿਰ ਦੀਆਂ ਸਾਰੀਆਂ ਵਪਾਰਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ. ਇਸ ਮੀਟਿੰਗ ਨੂੰ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਅਤੇ ਮਾਨਸਾ ਜਿਲ੍ਹੇ ਦੇ ਸਮਾਜ ਸੇਵੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਕੋਆਰਡੀਨੇਟ ਕੀਤਾ ਗਿਆ.
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਸਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਕਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਅਤੇ ਇੰਨ੍ਹਾਂ ਸਰਕਾਰਾਂ ਤਹਿਤ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਇਹ ਜਥੇਬੰਦੀਆਂ ਜਾਗਰੂਕਤਾ ਮੁਹਿੰਮ ਰਾਹੀਂ ਆਮ ਲੋਕਾਂ ਵਿੱਚ ਪਹੁੰਚਾਉਣ ਤਾਂ ਜੋ ਜੇਕਰ ਕਰੋਨਾ ਵਾਇਰਸ ਇਸ ਜਿਲ੍ਹੇ ਵਿੱਚ ਪੈਰ ਪਸਾਰਦਾ ਹੈ ਤਾਂ ਇਸ ਜਿਲ੍ਹੇ ਦੇ ਲੋਕ ਪਹਿਲਾਂ ਹੀ ਜਾਗਰੂਕ ਰਹਿ ਕੇ ਇਸਤੋਂ ਬਚਾਅ ਕਰ ਸਕਣ. ਇਸਤੋਂ ਇਲਾਵਾ ਉਨ੍ਹਾਂ ਸ਼ਹਿਰ ਅਤੇ ਜਿਲ੍ਹੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਸੰਵੇਦਨਸ਼ੀਲ ਵਿਸ਼ੇ ਤੇ ਜਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ. ਇਸ ਸਮੇਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਉਨ੍ਹਾਂ ਦੇ ਵਿਭਾਗ ਵੱਲੋਂ 19 ਮਾਰਚ ਤੋਂ ਮਾਨਸਾ ਦੇ ਹਰ ਘਰ ਵਿੱਚ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਰਾਹੀਂ ਕਰੋਨਾ ਵਾਇਰਸ ਦੇ ਲੱਛਣਾਂ, ਇਸਦੇ ਬਚਾਓ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਬਾਰੇ ਪੈਂਫਲਿਟ ਘਰ ਘਰ ਪਹੁੰਚਾਏ ਜਾਣਗੇ. ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਨੇ ਜਥੇਬੰਦੀਆਂ ਦੇ ਹਾਜ਼ਰ ਆਏ ਪ੍ਰਤੀਨਿਧਾਂ ਪਾਸੋਂ ਇਸ ਮੁਹਿੰਮ ਸਬੰਧੀ ਰਾਇ ਵੀ ਮੰਗੀ ਗਈ ਅਤੇ ਉਨ੍ਹਾਂ ਕਿਹਾ ਕਿ ਅਗਰ ਇੰਨ੍ਹਾਂ ਜਥੇਬੰਦੀਆਂ ਦੇ ਪ੍ਰਤੀਨਿਧ ਕਿਸੇ ਰੂਪ ਵਿੱਚ ਇਸ ਮੁਹਿੰਮ ਨਾਲ ਜੁੜਨਾਂ ਚਾਹੁੰਦੇ ਹਨ ਤਾਂ ਇਸ ਨੇਕ ਕੰਮ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ.
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਸੁਰੇਸ਼ ਕੁਮਾਰ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਮਾਨਸਾ, ਮਨਜੀਤ ਸਿੰਘ ਸਦਿਓੜਾ ਸਕੱਤਰ ਵਪਾਰ ਮੰਡਲ, ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ ਸਿਹਤ ਵਿਭਾਗ, ਜਥੇਦਾਰ ਗੁਰਦੀਪ ਸਿੰਘ ਦੀਪ ਮੈਂਬਰ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ, ਅਸ਼ੋਕ ਬਾਂਸਲ ਸੋਸ਼ਲ ਵਰਕਰ, ਪ੍ਰੇਮ ਅੱਗਰਵਾਲ ਰੋਟਰੀ ਕਲੱਬ, ਕਮਲ ਗੋਇਲ ਸੈਕਟਰੀ, ਵਿਨੀਤ ਬਾਂਸਲ ਪੈਸਟੀਸਾਈਡਜ਼ ਐਸੋਸੀਏਸ਼ਨ, ਗੁਰਦਾਸ ਸਿੰਘ ਮਾਨ ਸਕੱਤਰ ਬਾਰ ਐਸੋਸੀਏਸ਼ਨ, ਅੰਗਰੇਜ਼ ਸਿੰਘ ਕਲੇਰ ਵਾਇਸ ਪ੍ਰਧਾਨ ਬਾਰ ਐਸੋਸੀਏਸ਼ਨ, ਤੇਜਿੰਦਰ ਸਿੰਘ ਪੰਜਾਬੀ ਮਾਂ ਬੋਲੀ ਪ੍ਰਚਾਰ ਮੁਹਿੰਮ, ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਕਲਗੀਧਰ ਗੱਤਕਾ ਕਲੱਬ, ਬਿਕਰਮਜੀਤ ਸਿੰਘ ਟੈਕਸਲਾ ਪ੍ਰਧਾਨ ਇਲੈਕਟ੍ਰੋਨਿਕਸ ਐਸੋਸੀਏਸ਼ਨ ਮਾਨਸਾ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਸੂਬਾ ਪ੍ਰਧਾਨ ਸੈਨਿਕ ਵਿੰਗ ਪੰਜਾਬ, ਜਗਦੀਪ ਸਿੰਘ ਬਲਾਕ ਪ੍ਰਧਾਨ ਸਰਪੰਚ ਐਸੋਸੀਏਸ਼ਨ, ਪਰਮਜੀਤ ਸਿੰਘ ਸਰਪੰਚ ਨੰਗਲ ਕਲਾਂ ਅਤੇ ਅਵਤਾਰ ਸਿੰਘ ਸਟੇਟ ਜ਼ਿੰਮੇਵਾਰ ਡੇਰਾ ਸੱਚਾ ਸੌਦਾ, ਹਰਬੰਸ ਸਿੰਘ ਸੰਚਾਲਕ ਨਿਰੰਕਾਰੀ ਮਿਸ਼ਨ, ਐਡਵੋਕੇਟ ਨਰੇਸ਼ ਗਰਗ ਨਿਰੰਕਾਰੀ ਮਿਸ਼ਨ, ਵਿਜੈ ਕੁਮਾਰ ਜਿਲ੍ਹਾ ਪ੍ਰਧਾਨ ਰਿਟੇਲ ਕਰਿਆਨਾ ਐਸੋਸੀਏਸ਼ਨ, ਗੁਰਦੀਪ ਸਿੰਘ ਝੁਨੀਰ ਬਾਬਾ ਧਿਆਨ ਦਾਸ ਸਹਾਰਾ ਕਲੱਬ ਆਦਿ ਹਾਜ਼ਰ ਸਨ.