*ਅੱਜ ਤੀਸਰੇ ਦਿਨ ਵੀ ਮੈਡੀਕਲ ਪੈ੍ਕਟੀਸ਼ਨਰਾਂ ਦੇ ਪੱਕਾ ਮੋਰਚੇ ਵਿੱਚ ਜ਼ਿਲ੍ਹਾ ਮੋਗਾ ਦੇ ਸੈਂਕੜੇ ਪ੍ਰੈਕਟੀਸ਼ਨਰਾਂ ਨੇ ਕੀਤੀ ਸ਼ਮੂਲੀਅਤ*

0
16

ਮੋਰਿੰਡਾ 3 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਦੇ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ , ਜਨਰਲ ਸਕੱਤਰ ਕੁਲਵੰਤ ਰਾਏ ਪੰਡੋਰੀ , ਸੁਬ੍ਹਾ ਕੈਸ਼ੀਅਰ ਐਚ ਐਸ ਰਾਣੂੰ ਦੇ ਦਿਸ਼ਾ ਨਿਰਦੇਸ਼ ਤਹਿਤ ਮੋਰਿੰਡਾ ਵਿਖੇ ਸੂਬਾ ਪੱਧਰੀ ਪੱਕੇ ਮੋਰਚੇ ਦੇ ਤੀਜੇ ਦਿਨ ਜ਼ਿਲ੍ਹਾ ਮੋਗੇ ਤੋਂ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ ਜਨਰਲ ਸਕੱਤਰ ਰਾਜਿੰਦਰ ਸਿੰਘ ਲੋਪੋ ਜ਼ਿਲ੍ਹਾ ਚੇਅਰਮੈਨ ਬਲਦੇਵ ਸਿੰਘ ਧੂਡ਼ਕੋਟ , ਲੇਡੀਜ਼ ਵਿੰਗ ਦੇ ਪ੍ਰਧਾਨ ਕੁਲਵਿੰਦਰ ਕੌਰ ਅਤੇ ਜ਼ਿਲ੍ਹਾ ਕੈਸ਼ੀਅਰ ਬਲਜਿੰਦਰ ਸਿੰਘ ਰੌਲੀ ਦੀ ਅਗਵਾਈ ਵਿੱਚ ਸੈਂਕੜੇ ਸਾਥੀਆਂ ਨੇ ਸ਼ਮੂਲੀਅਤ ਕੀਤੀ। ਧਰਨੇ ਦੀ ਸ਼ੁਰੂਆਤ ਸਮੇਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਦੇ ਘੋਲਾਂ ਦਰਮਿਆਨ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀ ਵਜੋਂ ਦੋ ਮਿੰਟ ਮੌਨ ਧਾਰਨ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ , ਸੂਬਾ ਕੈਸ਼ੀਅਰ ਐੱਚ ਐੱਸ ਰਾਣੂ ਨੇ ਕਿਹਾ ਕਿ ਸਮੇਂ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿੱਖਿਅਾ ਦੇ ਕੇ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਪ੍ਰਮਾਣ ਪੱਤਰ ਜਾਰੀ ਦੇ ਵਾਅਦੇ ਕੀਤੇ ਪਰ ਵਾਅਦੇ ਵਫ਼ਾ ਨਾ ਹੋਏ ।ਸਿਰਫ਼ ਲੌਲੀਪੌਪ ਹੀ ਸਾਬਤ ਹੋਏ । ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਆਪਣੇ 2017 ਦੇ ਚੋਣ ਮੈਨੀਫੈਸਟੋ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵੀ ਸਿੱਖਿਆ ਦੇ ਕੇ ਪਰੈਕਟਿਸ ਕਰਨ ਦਾ ਅਧਿਕਾਰ ਦੇਣ ਦਾ ਵਾਅਦਾ ਕੀਤਾ ਸੀ। ਪਰ ਪੰਜਾਬ ਸਰਕਾਰ ਨੇ ਪੰਜ ਸਾਲ ਲੰਘ ਜਾਣ ਦੇ ਬਾਵਜੂਦ ਇਸ ਵਾਅਦੇ ਦੇ ਹੱਕ ਵਿੱਚ ਇੱਕ ਕਦਮ ਨਹੀਂ ਪੁੱਟਿਆ। ਨਵੇਂ ਮੁੱਖ ਮੰਤਰੀ ਵੱਲੋਂ ਵੀ ਆਏ ਦਿਨ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਮ ਥੱਲੇ ਗੁੰਮਰਾਹ ਕੀਤਾ ਜਾ ਰਿਹਾ ਹੈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮੋਰਿੰਡੇ ਦੀ ਸੂਬਾ ਪੱਧਰੀ ਰੈਲੀ ਦੇ ਦੌਰਾਨ ਮੋਰਿੰਡੇ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਵੀ ਨਿਰਾ ਝੂਠਾ ਹੀ ਨਿਕਲਿਆ। ਜ਼ਿਲ੍ਹਾ ਚੇਅਰਮੈਨ ਬਲਦੇਵ ਸਿੰਘ ਧੂਡ਼ਕੋਟ ਜ਼ਿਲਾ ਕੈਸ਼ੀਅਰ ਬਲਜਿੰਦਰ ਸਿੰਘ ਰੌਲੀ ਜਨਰਲ ਸਕੱਤਰ ਰਜਿੰਦਰ ਸਿੰਘ ਲੋਪੋਂ ਨੇ ਕਿਹਾ ਕਿ ਸਾਡਾ ਮਸਲਾ ਕਾਨੂੰਨੀ ਮਸਲਾ ਨਹੀਂ ਸਗੋਂ ਇਕ ਸਮਾਜਿਕ ਮਸਲਾ ਹੈ ਜਿਸ ਦਾ ਸਬੂਤ ਪਿਛਲੇ ਸਮੇਂ 32 ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗਾਂ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੰਗ ਵੀ ਸਾਂਝੀ ਕੀਤੀ। ਮੁੱਖ ਮੰਤਰੀ ਜੀ ਨੂੰ ਸਮੇਂ ਦੇ ਸੱਚ ਨੂੰ ਪੜ੍ਹ ਲੈਣਾ ਚਾਹੀਦਾ ਹੈ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੰਗ ਨੂੰ ਮੰਨ ਲੈਣਾ ਚਾਹੀਦਾ ਹੈ।ਲੇਡੀਜ਼ ਵਿੰਗ ਦੇ ਪ੍ਰਧਾਨ ਡਾ ਕੁਲਵਿੰਦਰ ਕੌਰ ਬਲਾਕ ਪ੍ਰਧਾਨ ਗੁਰਮੇਲ ਸਿੰਘ ਹਰਮੀਤ ਸਿੰਘ ਲਾਡੀ ਕੇਵਲ ਸਿੰਘ ਖੋਟੇ ਪਰਮਜੀਤ ਸਿੰਘ ਵੱਡਾ ਘਰ ਅਵਤਾਰ ਸਿੰਘ ਕੋਕਰੀ ਅਤੇ ਡਾ ਦਰਸ਼ਨ ਲਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਵਾਅਦੇ ਮੁਤਾਬਕ ਜੇਕਰ ਸਾਡੀ ਮੰਗ ਨੂੰ ਨਾ ਮੰਨਿਆ ਤਾਂ ਆਉਣ ਵਾਲੀਆਂ ਚੋਣਾਂ ਵਿਚ ਢੁੱਕਵਾਂ ਜਵਾਬ ਦਿੱਤਾ ਜਾਵੇਗਾ।ਪ੍ਰੈੱਸ ਸਕੱਤਰ ਦਰਬਾਰਾ ਸਿੰਘ ਮੋਗਾ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਸਹਿਗਲ ਨੇ ਕਿਹਾ ਕਿ ਪੱਕੇ ਮੋਰਚੇ ਦੇ ਚਲਦਿਆਂ ਭਾਵੇਂ ਮੋਰਿੰਡੇ ਦੇ ਪ੍ਰਸ਼ਾਸਨ ਵੱਲੋਂ 6 ਦਸੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ। ਪਰ ਜਦੋਂ ਤਕ ਸਾਡੀ ਮੰਗ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ ਇਸ ਪੱਕੇ ਮੋਰਚੇ ਦਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਮਾਜ ਦੀ ਲੋੜ ਨੂੰ ਮੁੱਖ ਰੱਖ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। ਸੂਬਾ ਪ੍ਰਧਾਨ ਨੇ ਆਏ ਸਮੂਹ ਜ਼ਿਲ੍ਹਾ ,ਬਲਾਕ ਅਤੇ ਲੇਡੀਜ਼ ਵਿੰਗ ਦੇ ਆਗੂਆਂ ਅਤੇ ਆਏ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ । ਇਨ੍ਹਾਂ ਤੋਂ ਇਲਾਵਾ ਸੋਹਣ ਸਿੰਘ, ਸੈਦੋਕੇ ਬਲਜਿੰਦਰ ਸਿੰਘ ਨੱਥੋਕੇ , ਜਸਵੀਰ ਸਿੰਘ ਮਾਣੂੰਕੇ, ਸੋਮਰਾਜ , ਅਜੀਤ ਸਿੰਘ ਜਨੇਰ , ਮੇਜਰ ਸਿੰਘ ਫਤਿਹਗਡ਼੍ਹ , ਰਾਕੇਸ਼ ਕੁਮਾਰ ਮੋਗਾ ਬੋਹੜ ਸਿੰਘ ਕੁਸਮ, ਭਿੰਡਰ ਹਰਜੀਤ ਸਿੰਘ ਨੱਥੂਵਾਲਾ, ਚਮਕੌਰ ਸਿੰਘ , ਕੁਲਦੀਪ ਸਿੰਘ ਲਧਾਈਕੇ ਆਦਿ ਨੇ ਵੀ ਸਰਕਾਰ ਨੂੰ ਲਾਹਨਤਾਂ ਪਾਈਆਂ।

LEAVE A REPLY

Please enter your comment!
Please enter your name here