ਅੱਜ ਈਦ-ਉਲ-ਅਜ਼ਹਾ ਦੀ ਨਮਾਜ਼ ਕਬਰਸਤਾਨ ਮਸਜਿਦ ਮਾਨਸਾ ਵਿਖੇ ਕੋਵਿਡ-19 ਦੇ ਚਲਦਿਆਂ ਸ਼ੋਸ਼ਲ ਡਿਸਟੈਂਸਿੰਗ ਨਾਲ ਅਦਾ ਕੀਤੀ ਗਈ

0
18

ਮਾਨਸਾ 01 ਅਗਸਤ(ਸਾਰਾ ਯਹਾ, ਹੀਰਾ ਸਿੰਘ ਮਿੱਤਲ)ਅੱਜ ਈਦ-ਉਲ-ਅਜ਼ਹਾ ਦੀ ਨਮਾਜ਼ ਕਬਰਸਤਾਨ ਮਸਜਿਦ ਮਾਨਸਾ ਵਿਖੇ ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸ਼ੋਸ਼ਲ ਡਿਸਟੈਂਸਿੰਗ ਨਾਲ ਅਦਾ ਕੀਤੀ ਗਈ। ਇਸ ਮੌਕੇ ਹਾਫਿਜ ਹਾਜੀ ਉਮਰਦੀਨ ਨੇ ਪਹੁੰਚੇ ਹੋਏ ਲੋਕਾਂ ਕੁਰਬਾਨੀ ਦੇ ਮਹੱਤਵ ਬਾਰੇ ਦੱਸਿਆ ਅਤੇ ਸਭ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਦੇ ਉਪਾਅ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਚੱਲਣ ਦੀ ਸਲਾਹ ਦਿੱਤੀ। ਈਦ-ਉਨ-ਅਜਹਾ ਦੀ ਨਮਾਜ ਦਾ ਪ੍ਰਬੰਧ ਮੁਸਲਿਮ ਕਮੇਟੀ ਦੁਆਰਾ ਕੀਤਾ ਗਿਆ। ਇਸ ਮੌਕੇ ਮੁਸਲਿਮ ਕਮੇਟੀ ਮਾਨਸਾ ਪ੍ਰਧਾਨ ਹਬੀਬ ਖਾਨ ਸਕੱਤਰ, ਸ਼ਹਿਨਾਜ ਅਲੀ ਅਤੇ ਗੋਰਾ ਖਾ, ਲੱਧਾ ਖਾ, ਸਲੀਮ ਖਾ, ਜਫਰਦੀਨ, ਮੱਖਣੀ, ਮਕਬੂਲ ਖਾ ਅਤੇ ਮੁਸਲਿਮ ਫਰੰਟ ਪੰਜਾਬ ਦੇ ਹੇਮਰਾਜ ਮੋਫਰ ਆਦਿ ਹਾਜ਼ਰ ਹੋਏ। ਇਸ ਮੌਕੇ ਸ਼ਹਿਨਾਜ ਅਲੀ ਸਕੱਤਰ ਮੁਸਲਿਮ ਕਮੇਟੀ ਮਾਨਸਾ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਈ ਦੀ ਮੁਬਾਰਕਬਾਦ ਦਿੱਤੀ।

ਫੋਟੋਆਂ ਨਾਲ ਨੱਥੀ ਹਨ।

LEAVE A REPLY

Please enter your comment!
Please enter your name here