
ਅੰਮ੍ਰਿਤਸਰ (ਸਾਰਾ ਯਹਾ) : 19 ਅਕਤੂਬਰ 2018 ਨੂੰ ਅੰਮ੍ਰਿਤਸਰ ਵਿੱਚ ਦੁਸਹਿਰੇ ਵਾਲੇ ਦਿਨ ਹੋਏ ਭਿਆਨਕ ਰੇਲ ਹਾਦਸੇ ਸਬੰਧੀ ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਵੱਲੋਂ ਮਿੱਠੂ ਮਦਾਨ ਸਮੇਤ ਸੱਤ ਲੋਕਾਂ ਨੂੰ 30 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਸਬੰਧੀ ਸੰਮਨ ਜਾਰੀ ਕੀਤੇ ਹਨ। ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਸਬੰਧੀ ਦਰਜ ਕੀਤੀ ਐੱਫਆਈਆਰ ਵਿੱਚ ਮਿੱਟੂ ਮੈਦਾਨ ਸਮੇਤ ਸੱਤ ਮੁਲਜ਼ਮਾਂ ਦੇ ਦੋਸ਼ੀ ਹੋਣ ਦੇ ਸਬੂਤ ਇਕੱਠੇ ਕਰਕੇ ਜੀਆਰਪੀ ਵੱਲੋਂ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀ। ਜਿਸ ‘ਤੇ ਮਿੱਠੂ ਮਦਾਨ ਅਤੇ ਹੋਰਨਾਂ ਛੇ ਮੁਲਜ਼ਮਾਂ ਨੂੰ ਸੰਮਨ ਜਾਰੀ ਕਰਨ ਦੀ ਪੁਸ਼ਟੀ ਜੀਆਰਪੀ ਨੇ ਕੀਤੀ ਹੈ।

ਹਾਲਾਕਿ ਮਿੱਠੂ ਮਦਾਨ ਦਾ ਕਹਿਣਾ ਹੈ ਕਿ ਉਨਾਂ ਨੂੰ ਇਸ ਸੰਬੰਧੀ ਹਾਲੇ ਤਕ ਕੋਈ ਵੀ ਸੰਮਨ ਨਹੀਂ ਮਿਲਿਆ। ਦੱਸ ਦਈਏ ਕਿ ਇਸ ਹਾਦਸੇ ਵਿੱਚ 70 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ।
