ਅੋਰਤਾ ਨੇ ਮਹਾਕਾਲ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਦੇ ਹੱਕ ਵਿੱਚ ਸੱਦੀ ਨੁੱਕੜ ਮੀਟਿੰਗ

0
316

ਬੁਢਲਾਡਾ 27 ਦਸੰਬਰ (ਸਾਰਾ ਯਹਾ /ਅਮਨ ਮਹਿਤਾ) ਸਥਾਨਕ ਸਹਿਰ ਅੰਦਰ ਨਗਰ ਕੋਸਲ ਚੋਣਾ ਨੂੰ ਲੈ ਕਿ ਸੰਭਾਵੀ ਉਮੀਦਵਾਰਾਂ ਵੱਲੋਂ ਵਾਰਡ ਵਿੱਚ ਜਮੀਨੀ ਪੱਧਰ ਤੇ ਲੋਕਾ ਦੀ ਰਾਏ ਜਾਣਨ ਲਈ ਮੀਟਿੰਗਾਂ ਦਾ ਸਿਲਸਿਲਾ ਸੁਰੂ ਕੀਤਾ ਗਿਆ ਹੈ ਜਿਸ ਤਹਿਤ ਅੱਜ ਵਾਰਡ ਨੰਬਰ 14 ਤੋਂ ਮਹਾਕਾਲ ਮੰਦਿਰ ਦੇ ਮੁੱਖ ਸੇਵਾਦਾਰ ਰਾਜੂ ਬਾਬਾ ਦੇ ਹੱਕ ਵਿੱਚ ਵਾਰਡ ਦੀਆਂ ਬਹੁ ਗਿਣਤੀ ਔਰਤਾ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਾਜਰ ਔਰਤਾ ਨੇ ਮੁੱਹਲਾ ਵਾਸੀਆ ਨੂੰ ਭਰੋਸਾ ਦਿੱਤਾ ਕਿ ਜਿਸ ਤਰ੍ਹਾ ਰਾਜੂ ਬਾਬਾ ਇੱਛਾਪੂਰਤੀ ਮਹਾਕਾਲ ਮੰਦਿਰ ਦੀ ਸੇਵਾ ਕਰ ਰਹੇ ਹਨ ਉਸੇ ਤਰ੍ਹਾਂ ਇਸ ਮੰਦਿਰ ਦੇ ਵਾਰਡ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਲਈ ਅੱਗੇ ਲਿਆਉਣਾ ਚਾਹੁੰਦੇ ਹਾਂ। ਇਸ ਮੌਕੇ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਨੇ ਹਾਜਰ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਹਾਈਕਮਾਡ ਕੋਲ ਵਾਰਡ ਦੇ ਲੋਕਾ ਦੀਆਂ ਭਾਵਨਾਵਾਂ ਨੂੰ ਪਹੁੰਚਾਉਦੀਆਂ ਰਾਜੂ ਦੀ ਉਮੀਦਵਾਰੀ ਵਜੋਂ ਸਿਫਾਰਿਸ ਕਰਨਗੇ। ਇਸ ਮੌਕੇ ਤੇ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਮਾਰਕਿਟ ਕਮੇਟੀ ਦੇ ਚੇਅਰਮੇੈਨ ਖੇਮ ਸਿੰਘ ਜਟਾਣਾ, ਸਹਿਰੀ ਪ੍ਰਧਾਨ ਰਾਜ ਕੁਮਾਰ ਬੱਛੂਆਣਾ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਆਸੀਸ ਸਿੰਗਲਾ, ਵਿਜੈ ਕੁਲੈਹਰੀ, ਸਾਤੀਪਾਲ ਮਾਘੀ, ਇੰਦਰਾਜ ਬਾਸਲ, ਰਾਕੇਸ ਕੁਮਾਰ ਬੱਘਾ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here