ਅੈਚ.ਡੀ.ਅੈਫ.ਸੀ. ਬੈੰਕ ਨੇ ਵੇਬਿਨਾਰ ਲਗਾਕੇ ਕਿਸਾਨਾਂ ਨੂੰ ਜਾਗਰੁਕ ਕੀਤਾ

0
20

ਸਰਦੂਲਗੜ੍ਹ 2 ਸਤੰਬਰ (ਸਾਰਾ ਯਹਾ/ਬਲਜੀਤ ਪਾਲ): ਅੈਚ.ਡੀ.ਅੈਫ.ਸੀ. ਬੈਂਕ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਪਾਣੀ ਦੀ ਸੰਭਾਲ ਲਈ ਵੇਬਿਨਾਰ ਕਰਵਾਇਆ ਗਿਆ। ਇਸ ਮਹਾਂਮਾਰੀ ਦੇ ਸਮੇਂ ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਅੈਚ.ਡੀ.ਅੈਫ.ਸੀ. ਬੈਂਕ ਨੇ ਪਹਿਲ ਕੀਤੀ। ਬੈੰਕ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਯੋਗ ਨਾਲ ‘ਹਮ ਹਾਰ ਨਹੀਂ ਮਾਨੇਗੇ’ ਮੁਹਿੰਮ ਦੇ ਤਹਿਤ ਮਿਤੀ ਇੱਕ ਵੇਬੀਨਾਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਭਰ ਤੋਂ 1650 ਤੋਂ ਵੱਧ ਕਿਸਾਨਾਂ ਨੇ ਡਿਜੀਟਲ ਮੋਡ ਰਾਹੀਂ ਹਿੱਸਾ ਲਿਆ। ਇਸ ਵੈਬਿਨਾਰ ਵਿੱਚ ਰਜਿੰਦਰ ਬੱਬਰ ਰੂਰਲ਼ ਬੈਂਕਿੰਗ ਦੇ ਹੈਡ ਨੇ ਕਿਸਾਨਾਂ ਨੂੰ ਸੰਬੋਧਿਤ ਕੀਤਾ ਜਿਸ ਵਿੱਚ ਉਨ੍ਹਾਂ ਪੰਜਾਬ ਵਿੱਚ ਉਪਲਬਧ ਕਿਸਾਨਾਂ ਲਈ ਵੱਖ-ਵੱਖ ਲੋਨ ਸਹੂਲਤਾਂ ਤੇ ਬੈਂਕਿੰਗ ਸਹੂਲਤਾਂ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਬੈਂਕ ਨੇ ਇਸ ਮਹਾਂਮਾਰੀ ਦੇ ਦੌਰ ਵਿੱਚ ਕਿਸਾਨਾਂ ਲਈ ਇੱਕ ਡਿਜੀਟਲ ਪਲੇਟ ਫਾਰਮ ਤਿਆਰ ਕੀਤਾ ਹੈ। ਜਿਸ ਵਿੱਚ ਬੈਂਕ ਨੇ ਕਿਸਾਨ ਧੰਨ ਨਾਮ ਦੀ ਇੱਕ ਐਪਲੀਕੇਸ਼ਨ ਤਿਆਰ ਕੀਤੀ ਹੈ। ਜਿਸ ਨੂੰ ਕੇ ਪਲੇਅ ਸਟੋਰ ਤੋਂ ਡਾਊਨਲਡ ਕੀਤਾ ਜਾ ਸਕਦਾ ਹੈ। ਕਿਸਾਨ ਇਸ ਐਪਲੀਕਸ਼ਨ ਰਾਹੀਂ ਆਪਣੇ ਫੋਨ ਤੋਂ ਬੈਂਕ ਦੀਆ ਵੱਖ-ਵੱਖ ਸਹੂਲਤਾਂ ਜਿਵੇਂ ਕੇ ਲੋਨ, ਕਿਸਾਨ ਕ੍ਰੈਡਿਟ ਕਾਰਡ, ਆਦਿ ਬਾਰੇ ਜਾਣਕਾਰੀ ਲੇ ਸਕਦੇ ਹਨ। ਇਸ ਤੋਂ ਬਾਅਦ ਡਾਕਟਰ ਮੱਖਣ ਸਿੰਘ ਭੁੱਲਰ ਪੰਜਾਬ ਖੇਤਬਾੜੀ ਵਿਭਾਗ ਅਗਰੋਨਮੀ ਦੇ ਮੁਖੀ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਮੀਨ ਦੀ ਤਿਆਰੀ, ਬਿਜਾਈ ਅਤੇ ਸਾਂਭ ਸੰਭਾਲ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਬੀਜਾਂ ਦੀ ਜਾਣਕਾਰੀ ਦਿੱਤੀ ਅਤੇ ਨਦੀਨ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਵਿਸਥਾਰ ਵਿੱਚ ਦਸਿਆ।ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਆਪਣੇ ਲੇਬਰ ਅਤੇ ਪਾਣੀ ਦੀ ਖਪਤ ਨੂੰ ਘਟਾ ਸਕਦੇ ਹਾਂ। ਉਨ੍ਹਾਂ ਕਿਸਾਨਾਂ ਦੀ ਖੇਤਬਾੜੀ ਅਤੇ ਬੈੰਕਿੰਗ ਸੰਬਧੀ ਸਵਾਲਾਂ ਦੇ ਜਵਾਬ ਵੀ ਦਿੱਤੇ। ਜਿਸ ਵਿੱਚ ਫ਼ਸਲ ਦੀ ਬਿਜਾਈ ਤੋਂ ਕੇ ਕੇ ਕਟਾਈ ਤੱਕ ਦੇ ਸਾਰੇ ਸਵਾਲ ਮੌਜ਼ੂਦ ਸਨ।

LEAVE A REPLY

Please enter your comment!
Please enter your name here