*ਅਵਾਰਾ ਪਸ਼ੂਆਂ ਦੇ ਪੱਕੇ ਹੱਲ ਲਈ ਠੋਸ ਤੇ ਸਾਰਥਕ ਯੋਜਨਾ ਤਿਆਰ ਕਰੇ ਮਾਨ ਸਰਕਾਰ :-ਅਰਸ਼ੀ*

0
37

ਮਾਨਸਾ 18 ਅਕਤੂਬਰ- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਬੇਸ਼ੱਕ ਪੰਜਾਬ ਕਈ ਸਮੱਸਿਆਵਾਂ ਦੇ ਘੇਰੇ ਦਾ ਸਸਕਾਰ ਹੋ ਚੁੱਕਾ ਹੈ, ਅਤੇ  ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਅਤੀ ਗੰਭੀਰ ਬਣੀ ਹੋਈ ਹੈ, ਜਿਸ ਕਾਰਨ  ਜਿੱਥੇ ਕਿਸਾਨਾਂ ਨੂੰ ਫਸ਼ਲੀ ਨੁਕਸਾਨ ਦਾ ਸਾਹਮਣਾ ਕਰਨ ਪੈ ਰਿਹਾ ਹੈ ਅਤੇ ਹਰ ਸੜਕਾਂ ਤੇ ਘੁੰਮ ਰਹੇ ਅਵਾਰਾ ਗਊਆਂ ਕਰਕੇ ਹਰ ਰੋਜ ਅਣਗਿਣਤ ਨੋਜਵਾਨਾਂ ਸਮੇਤ ਲੋਕਾਂ ਦੀਆ ਕੀਮਤੀ  ਜਾਨਾਂ ਜਾ ਰਹੀਆਂ ਹਨ। ਪ੍ਰੰਤੂ ਸੂਬੇ ਦੀ ਮਾਨ ਸਰਕਾਰ ਇਸ ਦੇ ਹੱਲ ਲਈ ਗੰਭੀਰ ਵਿਚਾਰ ਨਹੀਂ ਕਰ ਰਹੀ। ਸਮੇਂ ਮੰਗ ਕਰ ਰਿਹਾ ਹੈ ਕਿ ਅਵਾਰਾ ਗਊਆਂ ਦੇ ਸਾਰਥਕ ਹੱਲ ਲਈ ਠੋਸ ਯੋਜਨਾ ਤਿਆਰ ਕਰੇ ਸੂਬੇ ਦੀ ਮਾਨ ਸਰਕਾਰ।ਉੱਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਜਿਲਾ ਸਕੱਤਰ ਕਾਮਰੇਡ ਕ੍ਰਿਸ਼ਨ ਚੋਹਾਨ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਨਸਾ ਜ਼ਿਲ੍ਹੇ ਤੋਂ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦਾ ਗਠਨ ਕਰਕੇ ਲੜੇ ਗਏ ਸੰਘਰਸ਼ ਦੌਰਾਨ ਕਮੇਟੀ ਵੱਲੋ ਰੱਖੀਆਂ ਗਈਆਂ ਮੰਗਾ ਨੂੰ ਲਾਗੂ ਕੀਤਾ ਗਿਆ ਹੁੰਦਾ ਤਾਂ  ਮਾਨਸਾ ਜ਼ਿਲ੍ਹੇ ਸਮੇਂਤ ਪੰਜਾਬ ਦੇ ਲੋਕਾਂ ਨੂੰ  ਅਵਾਰਾ ਗਊਆਂ ਕਾਰਨ ਹੋ ਰਹੀਆਂ ਗੈਰਕੁਦਰਤੀ ਮੌਤਾਂ ਦਾ ਸਿਕਾਰ ਨਾ ਹੋਣਾ ਪੈਦਾ। ਆਗੂਆਂ ਨੇ ਪਿਛਲੇ ਦਿਨੀਂ ਮਾਨਸਾ ਨਿਵਾਸੀ ਨੋਜਵਾਨ ਗੁਰਪ੍ਰੀਤ ਸਿੰਘ (38)ਉਰਫ਼ ਪੱਪੀ ਦੀ ਅਵਾਰਾ ਪਸ਼ੂ ਦੀ ਟੱਕਰ ਜੇਰੇ ਇਲਾਜ਼ ਦੌਰਾਨ ਨਿੱਜੀ ਹਸਪਤਾਲ ਵਿੱਚ ਮੌਤ ਹੋ ਚੁੱਕੀ ਹੈ। ਆਗੂਆਂ ਨੇ ਸੂਬੇ ਦੀ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਜਿਲਾ ਪ੍ਰਸਾਸ਼ਨ ਦੀ ਲਾਪ੍ਰਵਾਹੀ ਕਾਰਨ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਫੌਰੀ ਕਾਰਵਾਈ ਕੀਤੀ ਜਾਵੇ,ਨਗਰ ਕੌਸ਼ਲ ਨੂੰ ਜੁਬਾਬ ਦੇਹ ਬਣਾਇਆ ਜਾਵੇ। ਸਰਕਾਰ ਪਰਿਵਾਰ ਨੂੰ ਘੱਟੋ-ਘੱਟ 10 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਅੰਤ ਵਿੱਚ ਆਗੂਆਂ ਨੇ ਅਪੀਲ ਕਰਦਿਆਂ ਕਿਹਾ ਕਿ ਦਿਨੋ ਦਿਨ ਵਧ ਰਹੀ ਘਟਨਾਵਾਂ ਰੋਕਣ ਸਬੰਧੀ ਜਿਲੇ ਦੀਆਂ ਧਾਰਮਿਕ,ਸਮਾਜਿਕ,ਜਨਤਕ,ਵਪਾਰਕ ਤੇ ਰਾਜਨੀਤਿਕ ਜਥੇਬੰਦੀਆ ਨੂੰ ਇੱਕ ਪਲੇਟਫਾਰਮ ਤਿਆਰ ਕਰਕੇ ਸੰਘਰਸ਼ ਲਈ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ।ਤਾ ਜੋ ਦਿਨੋ ਦਿਨ ਵਧ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਇਸ ਮੌਕੇ ਪਾਰਟੀ ਦੇ ਜਿਲਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਸਾਮਲ ਸਨ।

LEAVE A REPLY

Please enter your comment!
Please enter your name here