
ਬੁਢਲਾਡਾ 1 ਮਈ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੇ ਅਰੋੜਾ ਖੱਤਰੀ ਭਾਈਚਾਰੇ ਦੀ ਭਲਾਈ ਲਈ ਜੋ ਬੋਰਡ ਬਣਾ ਪੰਜਾਬ ਸਰਕਾਰ ਨੇ ਬਰਾਦਰੀ ਨੂੰ ਮਾਣ ਸਨਮਾਨ ਦਿੱਤਾ ਹੈ ਇਕ ਅਹਿਮ ਫੈਸਲਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਦਾ ਬਰਾਦਰੀ ਦੇ ਆਗੂਆਂ ਵਲੋ ਧੰਨਵਾਦ ਕਰਦਿਆਂ

ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਕਿਹਾ ਕਿ ਬੋਰਡ ਦੇ ਗਠਨ ਨਾਲ ਅਰੋੜਾ ਖੱਤਰੀ ਬਰਾਦਰੀ ਦੇ ਸਬੰਧਤ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਪੁਰਾਣੇ ਚੱਲ ਰਹੇ ਝਗੜਿਆਂ ਨੂੰ ਹੱਲ ਕਰਨ ਵਿੱਚ ਬੋਰਡ ਦਾ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਕਿਹਾ ਕਿ ਬਰਾਦਰੀ ਦੇ ਆਰਥਿਕ ਤੌਰ ਤੇ ਕਮਜੋਰ ਲੋਕਾ ਲਈ ਬੋਰਡ ਵਰਦਾਨ ਸਿੱਧ ਹੋਵੇਗਾ। ਇਸ ਮੌਕੇ ਪ੍ਰਦੀਪ ਵਰਮਾ, ਡਿਪਟੀ ਵਰਮਾ, ਸੁਭਾਸ਼ ਵਰਮਾ, ਬੱਬੂ, ਆਦਿ ਹਾਜ਼ਰ ਸਨ ।
