ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਵੱਡਾ ਰਾਹਤ, ਮੋਦੀ ਦੀ ਖੇਪ ਮਗਰੋਂ ਟਰੰਪ ਖੁਸ਼

0
170

ਵਾਸ਼ਿੰਗਟਨ: ਭਾਰਤ ਵੱਲੋਂ ਦਵਾਈਆਂ ਭੇਜਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖੁਸ਼ ਹਨ। ਉਨ੍ਹਾਂ ਨੇ ਕਰੋਨਾਵਾਇਰਸ ਮਹਾਂਮਾਰੀ ਕਰਕੇ ਮੁਲਕ ਵਿੱਚ ਫ਼ਸੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੰਦਿਆਂ h1b visa ਧਾਰਕਾਂ ਦੇ ਵੀਜ਼ਿਆਂ ਦੀ ਮਿਆਦ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਭਾਰਤੀ ਪੇਸ਼ੇਵਰਾਂ ਨੇ ਅਮਰੀਕਾ ਵਿੱਚ ਉਨ੍ਹਾਂ ਦੀ ਠਹਿਰ ਦੀ ਮਿਆਦ ਵਧਾਉਣ ਸਬੰਧੀ ਅਰਜ਼ੀ ਦਿੱਤੀ ਸੀ।

ਦੱਸ ਦਈਏ ਕਿ ਭਾਰਤ ਵੱਲੋਂ ਦਵਾਈਆਂ ਰੋਕਣ ਕਰਕੇ ਟਰੰਪ ਮੋਦੀ ਨਾਲ ਖਫਾ ਹੋ ਗਏ ਸੀ। ਉਨ੍ਹਾਂ ਨੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਤੱਕ ਦੇ ਦਿੱਤੀ ਸੀ। ਇਸ ਕਰਕੇ ਪਰਵਾਸੀ ਭਾਰਤੀਆਂ ਦੇ ਸਾਹ ਸੁੱਕ ਗਏ ਸੀ। ਟਰੰਪ ਦੀ ਧਮਕੀ ਮਗਰੋਂ ਭਾਰਤ ਸਰਕਾਰ ਨੇ ਅਮਰੀਕਾ ਨੂੰ ਦਵਾਈਆਂ ਦੇ ਖੇਪ ਭੇਜ ਦਿੱਤੀ ਸੀ। ਇਸ ਦੇ ਇਵਜ਼ ਵਿੱਚ ਅਮਰੀਕਾ ਨੇ ਭਾਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ।

ਯਾਦ ਰਹੇ ਐਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜਿਸ ਤਹਿਤ ਵਿਦੇਸ਼ੀ ਮੂਲ ਦੇ ਇਨ੍ਹਾਂ ਵੀਜ਼ਾ ਧਾਰਕਾਂ ਨੂੰ ਅਮਰੀਕੀ ਕੰਪਨੀਆਂ ਵਿੱਚ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਉਂਜ ਐਚ-1ਬੀ ਵੀਜ਼ੇ ਲਈ ਸਿਧਾਂਤਕ ਜਾਂ ਤਕਨੀਕੀ ਮਾਹਿਰ ਹੋਣ ਦੀ ਸ਼ਰਤ ਲਾਜ਼ਮੀ ਹੈ।

ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਉਪਰੋਕਤ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਬਹੁਤੇ ਮੁਲਕਾਂ ਨੇ ਕਰੋਨਾਵਾਇਰਸ ਮਹਾਂਮਾਰੀ ਕਰਕੇ ਆਪਣੀਆਂ ਸਰਹੱਦਾਂ ਸੀਲ ਕਰਨ ਦੇ ਨਾਲ ਆਲਮੀ ਪੱਧਰ ’ਤੇ ਆਪਣੀਆਂ ਕੌਮਾਂਤਰੀ ਮੁਸਾਫ਼ਰ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਯਾਤਰਾ ਪਾਬੰਦੀਆਂ ਕਰਕੇ ਵੱਡੀ ਗਿਣਤੀ ਐਚ-1ਬੀ ਵੀਜ਼ਾ ਧਾਰਕ ਜਲਦੀ ਹੀ ਵੀਜ਼ੇ ਦੀ ਮਿਆਦ ਮੁੱਕਣ ਕਰਕੇ ਉਥੇ ਫ਼ਸ ਜਾਣਗੇ।

LEAVE A REPLY

Please enter your comment!
Please enter your name here