*ਅਧਿਆਪਕ ਮਿਲੱਣੀ ਦੋਰਾਨ ਅਧਿਆਪਕਾਂ ਵੱਲੋਂ ਕਰਵਾਈਆਂ ਖੇਡਾਂ ਨਾਲ ਮਾਪਿਆਂ ਨੂੰ ਆਪਣਾ ਬਚਪਨ ਯਾਦ ਆਇਆ*

0
43

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) ਪੰਜਾਬ ਸਰਕਾਰ ਅਤੇ ਸਿਿਖਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਆਰਥੀਆਂ ਦੀ ਪੜਾਈ ਨੂੰ ਬਿਹਤਰ ਬਣਾਉਣ ਲਈ ਮਾਪੇ ਅਧਿਆਪਕ ਮਿਲਣੀਆਂ ਕਰਵਾਕੇ ਨਵੀ ਪਿਰਤ ਪਾਈ ਹੈ ਜਦੋਂ ਕਿ ਪਹਿਲਾਂ ਅਜਿਹੀਆਂ ਮੀਟਿੰਗਾਂ ਕੇਵਲ ਪ੍ਰਾਈਵੇਟ ਸਕੂਲਾਂ ਵਿੱਚ ਹੀ ਹੁੰਦੀਆਂ ਸਨ।ਇਸ ਲਈ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਕੀਤੇ ਇਹਨਾਂ ਯਤਨਾਂ ਦੀ ਲੋਕ ਸ਼ਲ਼ਾਘਾ ਵੀ ਕਰ ਰਹੇ ਹਨ ਉਥੇ ਹੀ ਇਸ ਵਿੱਚ ਲੋਕਾਂ ਨੇ ਬਹੁੱਤ ਦਿਲਸਚਸਪੀ ਦਿਖਾਈ ਅਤੇ ਸਾਰੇ ਸ਼ਰਕਾਰੀ ਪ੍ਰਾਇਮਰੀ/ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਮੇਲੇ ਵਰਗਾ ਮਤਹੋਲ ਬਣਿਆ ਰਿਹਾ।
ਪੰਜਾਬ ਸਰਕਾਰ ਵੱਲੋਂ ਕੀਤੇ ਇਹਨਾਂ ਯਤਨਾਂ ਦੇ ਸਾਰਥਿਕ ਨਤੀਜਿਆਂ ਲਈ ਮਾਨਸਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਜਿਲ੍ਹਾ ਸਿਿਖਆ ਅਫਸਰ ਸੰਜੀਵ ਗੋਇਲ,ਉਪ ਜਿਲ੍ਹਾ ਸਿਿਖਆ ਅਫਸਰ ਵਿਜੇ ਕੁਮਾਰ ਮਿੱਢਾ ਅਤੇ ਗੁਰਲਾਭ ਸਿੰਘ ਉਪ ਜਿਿਲ੍ਹਆ ਅਫਸਰ (ਐਲੀਮੇਂਟਰੀ ਸਿਿਖਆ) ਦੇ ਨਾਲ ਨਾਲ ਜਿਲ੍ਹੇ ਦੇ ਬਾਕੀ ਅਧਿਕਾਰੀਆਂ ਦੀ ਡਿਊਟੀਆਂ ਵੀ ਵੱਖ ਵੱਖ ਸਕੂਲਾਂ ਵਿੱਚ ਲਗਾਈਆਂ ਗਈਆਂ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਅੱਕਾਂਵਾਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ਼ ਆਲਮਪੁਰ ਮੰਦਰਾਂ ਵਿੱਚ ਲਾਏ ਗਏ ਨੋਡਲ ਅਧਿਕਾਰੀ ਡਾ.ਸੰਦੀਪ ਘੰਡ ਅਕਾਊਂਟਸ ਅਤੇ ਪ੍ਰਰੋਗ੍ਰਾਮ ਸਪੁਰਵਾਈਜਰ (ਆਫੀਸਰ ਆਨ ਸਪੈਸ਼ਲ ਡਿਊਟੀ) ਨਹਿਰੂ ਯੁਵਾ ਕੇਂਦਰ ਮਾਨਸਾ ਨੇ ਦੱਸਿਆ ਕਿ ਉਹਨਾਂ ਦੇਖਿਆ ਕਿ ਦੋਨੋਂ ਪਿੰਡਾਂ ਦੇ ਸਕੂਲਾਂ ਵਿੱਚ ਮੇਲੇ ਵਰਗਾ ਮਾਹੋਲ ਬਣਿਆ ਹੋਇਆ ਸੀ।ਮਾਪੇ-ਅਧਿਆਪਕ-ਵਿਦਆਰਥੀ ਆਪਣੇ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨ ਹਿੱਤ ਆਪਣਾ ਬਣਦਾ ਰੋਲ ਅਦਾ ਕਰ ਰਹੇ ਸਨ।
ਮਾਪੇ ਅਧਿਆਪਕ ਮਿਲਣੀ ਦੋਰਾਨ ਸਮੂਹ ਸਕੂਲ ਅਧਿਆਪਕਾਂ ਵੱਲੋਂ ਮਾਪਿਆਂ ਦਾ ਸਵਾਗਤ ਕੀਤਾ ਗਿਆ ਅਤੇ ਪਿਛਲੇ ਮਹੀਨੇ ਹੋਏ ਨਤੀਜਿਆਂ ਨੂੰ ਦੇਖ ਬੱਚਿਆਂ ਦੇ ਮਾਪੇ ਆਪਣੇ ਬੱਚੇ ਦੀ ਪ੍ਰਾਪਤੀ ਤੇ ਖੁਸ਼ ਅਤੇ ਉਤਸ਼ਾਹਿਤ ਸਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਅੱਕਾਂਵਾਲੀ ਦੇ ਇੰਚਾਰਜ ਨਰਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦੋਰਾਨ ਜਿਥੇ ਬੱਚਿਆਂ ਦੇ ਮਾਪਿਆਂ ਨਾਲ ਬੱਚਿਆਂ ਦੀ ਕਮੀਆਂ ਬਾਰੇ ਜਿਕਰ ਕੀਤਾ ਉਥੇ ਹੀ ਉਹਨਾਂ ਦੇ ਚੰਗੇ ਗੁਣਾਂ ਅਤੇ ਉਹਨਾਂ ਦੀਆਂ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਚਾਣਨਾ ਪਾਇਆ।ਮਾਪੇ ਅਧਿਆਪਕ ਮਿਲਣੀ ਦਾ ਵਿਸ਼ੇਸ ਅਕਾਰਸ਼ਣ ਸੀ ਕਿ ਇਸ ਮੋਕੇ ਬੱਚਿਆਂ ਦੇ ਮਾਪਿਆਂ ਦੇ ਵੱਖ ਵੱਖ ਮਨੋਰੰਜਕ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ।ਮਿਊਜੀਕਲ ਚੈਅਰ ਦੋੜ ਵਿੱਚ ਹਰਪ੍ਰੀਤ ਕੌਰ ਨੂੰ ਜੇਤੂ ਐਲਾਨਿਆ ਗਿਆ।ਬੱਚਿਆਂ ਦੇ ਮਾਪਿਆਂ ਦੀ ਅੱਖਾਂ ਦੀ ਪਰਖ ਦੇਖਣ ਅਤੇ ਬੱਚਿਆਂ ਦੇ  ਮਨੋਰੰਜਨ ਲਈ ਸੂਈ ਵਿੱਚ ਘੱਟ ਸਮੇਂ ਵਿੱਚ ਧਾਗਾ ਪਾਉਣਾ ਜਸਬੀਰ ਕੌਰ ਨੇ ਪਹਿਲਾ ਅਤੇ ਕਰਮਜੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।ਮੈਡਮ ਨੀਲ ਰਾਣੀ,ਨਵਜੋਤ ਕੌਰ,ਹਰਦੀਪ ਕੌਰ ਅਤੇ ਹਰਮੀਤ ਕੌਰ ਵੱਲੋਂ ਪਰਚੀਆਂ ਪਾਕੇ ਵੱਖ ਵੱਖ ਮੰਨੋਰੰਜਨ ਭਰਪੂਰ ਖੇਡਾਂ ਜਿਵੇ ਗੀਟੇ ਖੇਡਣਾ,ਰੱਸਾ ਟੱਪਣਾ,ਬੋਲੀਆਂ ਪਾਉਣਾ ਅਤੇ ਪ੍ਰੀਵਾਰਕ ਰਿਿਸ਼ਤਆਂ ਸਬੰਧੀ ਸਭਿਆਚਾਰਕ ਵੰਨਗੀਆਂ ਪੇਸ਼ ਕਰਦੀਆਂ ਆਈਟਮ ਕਰਵਾਈਆਂ ਗਈਆਂ।ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਸਕੂਲ਼ ਸਟਾਫ ਵੱਲੋਂ ਆਪਣੇ ਤੋਰ ਤੇ ਬੱਚਿਆਂ ਦੇ ਮਾਪਿਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ।
ਮਾਪੇ ਅਧਿਆਪਕ ਮਿਲਣੀ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਪੁਹੰਚੇ ਡਾ.ਸੰਦੀਪ ਘੰਡ ਨੇ ਕਿਹਾ ਕਿ ਬਹੁਤ ਲੰਮੇ ਸੰਮੇ ਬਾਅਦ ਅਜਿਹਾ ਮਾਪਿਆਂ ਅਧਿਆਪਕਾਂ ਅਤੇ ਬੱਚਿਆਂ ਦੀ ਮਿਲਣੀ ਦਾ ਪ੍ਰੋਗਰਾਮ ਦੇਖਣ ਦਾ ਮੋਕਾ ਮਿਿਲਆ ਹੇ ਜਿਸ ਲਈ ਉਹਨਾਂ ਪੰਜਾਬ ਸਰਕਾਰ ਵਿਸ਼ੇਸ ਤੋਰ ਤੇ ਸਿਿਖਆ ਵਿਭਾਗ ਅਤੇ ਡਿਪਟੀ ਕਮਿਸ਼ਨਰ ਮਾਨਸਾ ਦਾ ਧੰਨਵਾਦ ਕੀਤਾ।ਉੁਹਨਾਂ ਕਿਹਾ ਕਿ ਮਾਪਿਆਂ ਅਧਿਆਪਕ ਮਿਲਣੀ ਨੂੰ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ ਜਿਸ ਨਾਲ ਬੱਚਿਆਂ ਦੇ ਮਾਪੇ ਵੀ ਸਕੂਲ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ ਜਿਸ ਨਾਲ ਬੱਚਿਆਂ ਦੀ ਸ਼ਖਸ਼ੀਅਤ ਵਿੱਚ ਹੋਰ ਨਿਖਾਰ ਆਵੇਗਾ। ਉਹਨਾਂ ਦੱਸਿਆ ਕਿ ਅੱਜ ਦੀਆਂ ਦੋਨੋ ਮੀਟਿੰਗ ਵਿੱਚ ਮਾਪਿਆਂ ਦੀ ਸਮੂਲੀਅਤ 90% ਤੋਂ ਵੀ ਜਿਆਦਾ ਦੇਖਣ ਨੂੰ ਮਿਲੀ ਜਿਸ ਤੋਂ ਪੱਤਾ ਲਗਦਾ ਹੈ ਕਿ ਮਾਪੇਂ ਆਪਣੇ ਬੱਚਿਆਂ ਪ੍ਰਤੀ ਪੂਰੀ ਤਰਾਂ ਸੰਜੀਦਾ ਹਨ।
ਮੀਟਿੰਗ ਨੂੰ ਸਫਲ ਕਰਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਕਾਂਵਾਲੀ ਦੇ ਅਧਿਆਪਕ ਜਗਦੇਵ ਸਿੰਘ,ਗੁਰਮੀਤ ਸਿੰਘ,ਗੁਰਜੰਟ ਸਿੰਘ,ਗੁਰਪ੍ਰੀਤ ਸਿੰਘ,ਹਰਦੀਪ ਸਿੰਘ ਸੁਖਵਿੰਦਰ ਸਿੰਘ ਅਤੇ ਰਾਜ ਕੁਮਾਰ ਵੱਲੋਂ ਪਾਏ ਯੋਗਦਾਨ ਨੂੰ ਵੀ ਭੁਲਾਇਆ ਨਹੀ ਜਾ ਸਕਦਾ।
ਇਸੇ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਆਲਮਪੁਰ ਮੰਦਰਾਂ ਦੇ ਮੁੱਖੀ ਜਸਮੇਰ ਸਿੰਘ ਬੀ.ਐਮ.ਟੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਟਾਫ ਦੇ ਬਾਕੀ ਮੈਬਰਾਂ ਨਿਰਮਲ ਸਿੰਘ,ਸ਼੍ਰੀਮਤੀ ਬਲਜਿੰਦਰ ਕੌਰ,ਕਰਮਜੀਤ ਸਿੰਘ ਅਤੇ ਵਿਨੋਦ ਕੁਮਾਰ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵਰਤੇ ਜਾਂਦੇ ਸਹਾਇਕ ਸਮੱਗਰੀ ਮਾਪਿਆਂ ਨੂੰ ਦਿਖਾਈ ਅਤੇ ਵੰਡੀ ਗਈ।ਮਾਪੇ ਅਧਿਆਪਕ ਮਿਲਣੀ ਸਬੰਧੀ ਵੱਖ ਵੱਖ ਯੂਥ ਕਲੱਬਾਂ ਵੱਲੋਂ ਵੀ ਆਪਣੀ ਭੂਮਿਕਾ ਅਦਾ ਕੀਤੀ ਗਈ ਅਤੇ ਸਮੂਹ ਅਧਿਆਪਕ/ਮਾਪਿਆਂ/ਬੱਚਿਆਂ ਅਤੇ ਸ਼ਾਮਲ ਹੋਏ ਅਧਿਕਾਰੀਆਂ ਅਤੇ ਵੱਖ ਵੱਖ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਕਦਮ ਦੀ ਪ੍ਰਸੰਸਾਂ ਕੀਤੀ ਅਤੇ ਇਸ ਨੂੰ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here