
ਮਾਨਸਾ, 03 ਜੁਲਾਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸਥਾਨਕ ਅਗਰਵਾਲ ਸਭਾ ਰਜਿ ਵੱਲੋ ਸਭਾ ਦੇ ਪ੍ਰਧਾਂਨ ਪ੍ਰਸ਼ੌਤਮ ਦਾਸ ਬਾਸਲ ਦੀ ਪ੍ਰਧਾਨਗੀ ਹੇਠ ਇੱਕ ਸਾਦੇ ਤੇ ਪ੍ਰਭਾਵਸਾਲੀ ਸਮਾਰੋਹ ਦਾ ਆਯੌਜਨ ਸ੍ਰੀ ਸਿਵ ਤ੍ਰਿਵੈਣੀ ਰੇਲਵੇ ਮੰਦਰ ਵਿਖੇ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਂਨ ਰੁਲਦੂ ਰਾਮ ਨੰਦਗੜ ,ਮੀਤ ਪ੍ਰਧਾਂਨ ਹਰੀ ਰਾਮ ਡਿੰਪਾ ,ਜਰਨਲ ਸੈਕਟਰੀ ਕਮਲ ਸਰਮਾ ,ਕੇੈਸ਼ੀਅਰ ਰਾਜੇਸ ਪੰਧੇਰ ਤੇ ਜੂ ਸੈਕਟਰੀ ਰਾਕੇਸ ਕੁਮਾਰ ਬਿੱਟੂ ਨੂੂੰ ਅਗਰਵਾਲ ਸਭਾ ਦੇ ਆਹੁਦੇਦਾਰਾ ਵੱਲੋ ਮਹਾਮਾਈ ਦੀ ਚੁਨਰੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਸ੍ਰ੍ਰੀ ਸਨਾਤਨ ਧਰਮ ਸਭਾ ਦੇ ਆਹੁਦੇਦਾਰਾ ਨੇ ਅਗਰਵਾਲ ਸਭਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਧਰਮ ਤੇ ਸਮਾਜ ਦੀ ਸੇਵਾ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਾਗੇ ਇਸ ਮੋਕੇ ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸੋਕ ਗਰਗ ਨੇ ਸ੍ਰੀ ਸਨਾਤਮ ਧਰਮ ਸਭਾ ਦੀ ਹੋਈ ਸਰਬਸੰਮਤੀ ਨਾਲ ਚੋਣ ਦੀ ਵਧਾਈ ਦਿੰਦਿਆ ਕਿਹਾ ਕਿ ਅਗਰਵਾਲ ਸਭਾ ਸ੍ਰੀ ਸਨਾਤਨ ਧਰਮ ਸਭਾ ਵੱਲੋ ਕਰਵਾਏ ਜਾਣ ਵਾਲੇ ਧਾਰਮਿਕ ਪ੍ਰੌਗਾਮਾ ਵਿੱਚ ਪੂਰਨ ਸਹਿਯੌਗ ਦੇਣ ਇਸ ਮੋਕੇ ਮੱਘਰ ਮਲ ਖਿਆਲਾ, ਡਾ ਜਨਕ ਰਾਜ ਸਿੰਗਲਾ , ਸੰਜੀਵ ਪਿੰਕਾ ,ਡਾ ਤੀਰਥ ਸਿੰਘ ਮਿੱਤਲ, ਮਾ ਰੁਲਦੂ ਰਾਮ ਬਾਸਲ, ਐਡਵੋਕੇਟ ਆਰ ਸੀ ਗੋਇਲ, ਵਿਸਾਲ ਗੋਲਡੀ ,ਕ੍ਰਿਸਨ ਫੱਤਾ ,ਗੋਰਾ ਲਾਲ ਜਿੰਦਲ ,ਕ੍ਰਿਸਨ ਬਾਸਲ , ਗੋਰਾ ਲਾਲ ਅਤਲਾ, ਸੁਰਿੰਦਰ ਪਿੰਟਾ , ਰਮੇਸ ਜਿੰਦਲ,ਹੁਕਮ ਚੰਦ ਬਾਸਲ,ਰੋਸਨ ਲਾਲ ਗਰਗ ,ਸਾਮਲਾਲ ਐਫ ਸੀ ਆਈ ,ਗੋਰਾ ਲਾਲ ਬਾਸਲ , ਅਤੇ ਕ੍ਰਿਸਨ ਲਾਲ ਐਸ ਡੀ ਉ ਹਾਜਰ ਸਨ।
