*ਦਿੱਲੀ ‘ਚ ਪੰਜਾਬ ਦੇ ਸੰਸਦ ਮੈਂਬਰਾਂ ਦਾ ਐਕਸ਼ਨ, ਖੇਤੀ ਕਾਨੂੰਨ ‘ਤੇ ਕਰਤਾਰਪੁਰ ਕੌਰੀਡੋਰ ਦੇ ਮੁੱਦੇ ਗੂੰਜੇ*

0
19

03,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ) :ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਸੰਸਦ ਭਵਨ ‘ਚ ਕਰਤਾਰਪੁਰ ਕੌਰੀਡੌਰ ਖੋਲ੍ਹਣ ਦਾ ਐਲਾਨ ਕੀਤਾ। ਕਾਂਗਰਸੀ MP ਨੇ ਕਿਹਾ ਕਿ ਦੇਸ਼ ‘ਚ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਪਰ ਕਰਤਾਰਪੁਰ ਕੌਰੀਡੋਰ ਖੋਲ੍ਹਣ ਲਈ ਵੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਅੱਜ ਸੰਸਦ ਭਵਨ ‘ਚ ਇਸ ਮੁੱਦੇ ਨੂੰ ਚੁੱਕਿਆ ਹੈ। ਤੀਜੀ ਵੇਵ ਨਾਲ ਖਤਰਾ ਵਧਣ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਬੱਸ, ਮੈਟਰੋ ਸਭ ਕੁਝ ਖੋਲ੍ਹ ਦਿੱਤਾ ਹੈ ਤਾਂ ਕਰਤਾਰਪੁਰ ਕੌਰੀਡੋਰ ਖੋਲ੍ਹਣ ਚ ਕੀ ਦਿੱਕਤ ਹੈ?

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਆੜ ,ਚ ਮਾਰਚ, 2020 ਤੋਂ ਕਰਤਾਰਪੁਰ ਸਾਹਿਬ ਕੌਰੀਡੋਰ ਬੰਦ ਹੈ। ਉਸ ਤੋਂ ਬਾਅਦ ਕਰੀਬ ਸਾਰੇ ਧਾਰਮਿਕ ਸਾਥਨ ਖੋਲ੍ਹ ਦਿੱਤੇ ਗਏ ਪਰ ਕਰਤਾਰਪੁਰ ਸਾਹਿਬ ਕੌਰੀਡੋਰ ਅਜੇ ਵੀ ਬੰਦ ਹੈ। ਸਿੱਖ ਸੰਗਤ ,ਚ ਲੰਬੇ ਸਮੇਂ ਤੋਂ ਮੰਗ ਹੈ ਕਿ ਲਾਂਘਾ ਮੁੜ ਤੋਂ ਖੁੱਲ੍ਹਣਾ ਚਾਹੀਦਾ ਹੈ।Tags:

LEAVE A REPLY

Please enter your comment!
Please enter your name here