ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ..!!

0
65

ਮਾਨਸਾ 30 ਜੂਨ  (ਸਾਰਾ ਯਹਾ / ਬਪਸ): ਸਰਦੂਲਗੜ੍ਹ ਦੇ ਪਿੰਡ ਨਾਹਰਾ ਵਿਖੇ ਇੱਕ ਨੌਜਵਾਨ ਖੇਤ ਮਜਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਥਾਣਾ ਮੁਖੀ ਸਰਦੂਲਗੜ੍ਹ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਨਾਹਰਾ ਦੇ ਰਹਿਣ ਵਾਲੇ ਖੇਤ ਮਜਦੂਰ ਅਮਨਦੀਪ ਸਿੰਘ (32) ਜਾਤੀ ਬੌਰੀਆਂ ਆਪਣੇ ਘਰੇ ਬਿਜਲੀ ਦੀ ਮੋਟਰ ਤੇ ਚੱਲਣ ਵਾਲੀ ਪੱਠੇ ਕੁੱਤਰਨ ਵਾਲੀ ਮਸੀਨ ਨਾਲ ਪੱਠੇ ਕੁਤਰ ਰਿਹਾ ਸੀ। ਅਚਾਨਕ ਮਸ਼ੀਨ ਚ ਕਰੰਟ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ। ਕਰੰਟ ਜ਼ਿਆਦਾ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸਰਦੂਲਗੜ੍ਹ ਭਜਾਇਆ ਗਿਆ ਪਰ ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਸਰਦੂਲਗੜ੍ਹ ਪੁਲੀਸ ਨੇ ਮ੍ਰਿਤਕ ਦੇ ਪਿਤਾ ਜਗਦੀਸ਼ ਰਾਏ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪਿੰਡ ਵਾਸੀਆਂ ਤੇ ਖੇਤ ਮਜਦੂਰ ਯੂਨੀਅਨ ਵੱਲੋਂ ਸੂਬਾ ਸਰਕਾਰ ਅਤੇ ਡਿਪਟੀ ਕਮਿਸ਼ਨ ਮਾਨਸਾ ਤੋਂ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here