ਚੰਡੀਗੜ੍ਹ 30 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1689 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 52526 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 56 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1404 ਹੋ ਗਈ ਹੈ।
ਐਤਵਾਰ ਨੂੰ 1689 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 273 ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇਸ ਤੋਂ ਇਲਾਵਾ 150 ਮਰੀਜ਼ ਜਲੰਧਰ ਤੋਂ, 188 ਪਟਿਆਲਾ ਤੋਂ, 111 ਅੰਮ੍ਰਿਤਸਰ ਅਤੇ 148 ਐਸਏਐਸ ਨਗਰ ਮੁਹਾਲੀ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 1656 ਮਰੀਜ਼ ਸਿਹਤਯਾਬ ਹੋਏ ਹਨ।ਅੱਜ ਸੂਬੇ ‘ਚ ਸਭ ਤੋਂ ਵੱਧ 15 ਮੌਤਾਂ ਲੁਧਿਆਣਾ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ -3, ਬਠਿੰਡਾ -4, ਫਰੀਦਕੋਟ -1, ਫਤਿਹਗੜ੍ਹ ਸਾਹਿਬ -2, ਫਿਰੋਜ਼ਪੁਰ -1, ਹੁਸ਼ਿਆਰਪੁਰ -2, ਜਲੰਧਰ -7, ਕਪੂਰਥਲਾ -4, ਮੋਗਾ -1, ਐਸਏਐਸ ਨਗਰ -1, ਮੁਕਤਸਰ -1, ਪਠਾਨਕੋਟ -1, ਪਟਿਆਲਾ -8 ਅਤੇ ਸੰਗਰੂਰ -5 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਸੂਬੇ ‘ਚ ਕੁੱਲ 1046132 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 52526 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 35747 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 15375 ਲੋਕ ਐਕਟਿਵ ਮਰੀਜ਼ ਹਨ।