
ਚੰਡੀਗੜ੍ਹ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ))SI ਹਰਜੀਤ ਸਿੰਘ ਨੂੰ ਪੀ ਜੀ ਆਈ ਤੋਂ ਅੱਜ ਛੁੱਟੀ ਮਿਲ ਗਈ ਹੈ।ਇਸ ਮੌਕੇ ਹਰਜੀਤ ਸਿੰਘ ਨੇ ਕਿਹਾ ਕਿ ਜੋ ਡਾਕਟਰ, ਪੁਲਿਸ ਅਤੇ ਪ੍ਰਸ਼ਾਸਨ ਕੋਰੋਨਾ ਖਿਲਾਫ ਲੜ ਰਹੇ ਹਨ ਲੋਕਾਂ ਨੂੰ ਉਹਨਾਂ ਸਾਥ ਦੇਣ ਦੀ ਅਪੀਲ ਕਰ ਰਿਹਾ ਹਾਂ।ਇਸ ਤੋਂ ਇਲਾਵਾ ਉਸਨੇ ਪੀ ਜੀ ਆਈ ਦੇ ਡਾਕਟਰਾਂ ਦਾ ਖਾਸ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਪਿਛਲੇ ਕਈ ਦਿਨ ਪਹਿਲਾ ਪਟਿਆਲਾ ਪੁਲਿਸ ਅਤੇ ਨਿਹੰਗਾ ਦੀ ਆਪਸੀ ਝੜਪ ਦੌਰਾਨ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ ਉਸ ਤੋਂ ਬਾਅਦ ਪੀ ਜੀ ਆਈ ਡਾਕਟਰਾਂ ਨੇ ਸਰਜਰੀ ਕਰਕੇ ਐਸ ਆਈ ਹਰਜੀਤ ਸਿੰਘ ਦਾ ਹੱਥ ਠੀਕ ਕਰ ਦਿੱਤਾ ਸੀ ।ਡਾਕਟਰਾਂ ਨੇ ਹਰਜੀਤ ਸਿੰਘ ਦੀ ਸਿਹਤ ਨੂੰ ਦੇਖ ਹੋਏ ਛੁੱਟੀ ਦੇ ਦਿੱਤੀ ਹੈ।
