Ram Mandir Bhoomi Pujan: ਰਾਮ ਮੰਦਰ ਭੂਮੀ ਪੂਜਨ ਪ੍ਰੋਗਰਾਮ ਲਈ 175 ਮਹਿਮਾਨਾਂ ਨੂੰ ਬੁਲਾਇਆ, ਜਾਣੋ ਸਾਰਾ ਸ਼ੈਡਿਊਲ

0
62

ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਵਿਖੇ ਰਾਮ ਮੰਦਰ ਦੀ ਉਸਾਰੀ ਲਈ 175 ਮਹਿਮਾਨਾਂ ਨੂੰ ਭੂਮੀ ਪੂਜਨ ਕਰਨ ਲਈ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਮੋਹਨ ਭਾਗਵਤ, ਨ੍ਰਿਤਿਆ ਗੋਪਾਲਦਾਸ ਮਹਾਰਾਜ, ਯੂਪੀ ਦੇ ਰਾਜਪਾਲ ਆਨੰਦੀਬੇਨ ਪਟੇਲ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸ਼ਾਮਲ ਹੋਣਗੇ। ਸ਼੍ਰੀ ਰਾਮ ਜਨਮ ਭੂਮੀ ਧਰਮ ਅਸਥਾਨ ਨੇ ਟਵੀਟ ਕਰਕੇ ਇਹ ਦੱਸਿਆ ਹੈ।

ਰਾਮ ਮੰਦਰ ਲਈ ਭੂਮੀ ਪੂਜਨ 5 ਅਗਸਤ ਨੂੰ ਹੋਣ ਜਾ ਰਿਹਾ ਹੈ। ਭੂਮੀ ਪੂਜਨ ਪ੍ਰੋਗਰਾਮ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ। ਇਹ ਕਿਹਾ ਗਿਆ ਹੈ ਕਿ ਪ੍ਰੋਗਰਾਮ ਵਿੱਚ 135 ਸਤਿਕਾਰ ਯੋਗ ਸੰਤ ਜੋ 36 ਅਧਿਆਤਮਕ ਪਰੰਪਰਾਵਾਂ ਨਾਲ ਸਬੰਧਤ ਹਨ, ਵੀ ਸ਼ਾਮਲ ਹੋਣਗੇ। ਅਯੁੱਧਿਆ ਦੇ ਕੁਝ ਉੱਘੇ ਲੋਕਾਂ ਨੂੰ ਵੀ ਬੁਲਾਇਆ ਗਿਆ ਹੈ।

ਸ਼੍ਰੀ ਰਾਮ ਜਨਮ ਭੂਮੀ ਤੀਰਥ ਸਥਾਨ ਇਹ ਵੀ ਕਹਿੰਦਾ ਹੈ ਕਿ ਕੋਵਿਡ-19 ਮਹਾਮਾਰੀ ਕਰਕੇ ਕੁਝ ਮਹਿਮਾਨਾਂ ਦੇ ਆਉਣ ਵਿੱਚ ਮੁਸ਼ਕਲ ਹੈ। ਮੌਜੂਦਾ ਸਥਿਤੀ ਵਿੱਚ 90 ਸਾਲਾਂ ਤੋਂ ਵੱਧ ਲੋਕਾਂ ਲਈ ਆਉਣਾ ਸਹੀ ਨਹੀਂ ਹੈ। ਉਧਰ ਚਤੁਰਮਾਹ ਕਰਕੇ ਸਤਿਕਾਰਯੋਗ ਸ਼ੰਕਰਾਚਾਰੀਆ ਅਤੇ ਹੋਰ ਬਹੁਤ ਸਾਰੇ ਸੰਤਾਂ ਨੇ ਆਉਣ ਵਿੱਚ ਅਸਮਰਥਾ ਪ੍ਰਗਟਾਈ ਹੈ।

ਇਹ ਹੋਵੇਗਾ ਸ਼ੈਡਿਊਲ:

ਇੱਕ ਹੋਰ ਟਵੀਟ ਵਿਚ ਪ੍ਰੋਗਰਾਮ ਦੇ ਕਾਰਜਕਾਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਪੀਐਮ ਮੋਦੀ ਪਹਿਲਾਂ ਹਨੂਮਾਨਗੜ੍ਹੀ ਮੰਦਰ ਵਿੱਚ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਸ਼੍ਰੀ ਰਾਮ ਦੇ ਜਨਮ ਸਥਾਨ ‘ਤੇ ਰਾਮਲਾਲਾ ਦੀ ਪੂਜਾ ਕਰਨਗੇ। ਉਸ ਤੋਂ ਬਾਅਦ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਤੇ ਹੋਰ ਪ੍ਰੋਗਰਾਮ ਹੋਣਗੇ। ਭੂਮੀ ਪੂਜਨ ਵਿਚ ਮਹੇਸ਼ ਭਾਗਚੰਦਕਾ ਤੇ ਪਵਨ ਸਿੰਘਲ ਅਸ਼ੋਕ ਸਿੰਘਲ ਦੇ ਪਰਿਵਾਰ ਦੇ ਮੁੱਖ ਮਹਿਮਾਨ ਹੋਣਗੇ।

LEAVE A REPLY

Please enter your comment!
Please enter your name here