*PWD ਫੀਲਡ ਵਰਕਸ਼ਾਪ ਅਤੇ ਵਰਕਰਜ਼ ਯੂਨੀਅਨ ਮਾਨਸਾ ਵੱਲੋਂ ਕਾਰਜਕਾਰੀ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਮੰਡਲ*

0
3

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ): PWD ਫੀਲਡ ਵਰਕਸ਼ਾਪ ਅਤੇ ਵਰਕਰਜ਼ ਯੂਨੀਅਨ ਮਾਨਸਾ ਵੱਲੋਂ ਕਾਰਜਕਾਰੀ ਇੰਜੀਨੀਅਰ, ਪੰਜਾਬ ਵਾਟਰ
ਸਪਲਾਈ ਅਤੇ ਸੀਵਰੇਜ ਮੰਡਲ ਮਾਨਸਾ ਅਤੇ ਜੀ.ਡੀ.ਸੀ.ਐੱਲ. ਕੰਪਨੀ ਦੇ ਦਫਤਰ ਵਿਖੇ ਹਰੀ ਸਿੰਘ ਸਹਾਰਨਾ ਦੀ ਪ੍ਰਧਾਨਗੀ ਹੇਠ ਧਰਨਾ
ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜਨਕ ਸਿੰਘ ਫਤਿਹਪੁਰ, ਸੁਖਦੇਵ ਸਿੰਘ ਕੋਟਲੀ ਅਤੇ ਗਾਂਧੀ ਸਿੰਘ ਘਰਾਗਣਾ ਨੇ ਦੱਸਿਆ ਕਿ
ਸੀਵਰੇਜ ਬੋਰਡ ਮਾਨਸਾ ਦੇ ਐਕਸੀਅਨ ਵੱਲੋਂ ਵਰਕਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕੱਚੇ ਕਰਮਚਾਰੀਆਂ ਨੂੰ ਬਹੁਤ
ਘੱਟ ਤਨਖਾਹ ਮਿਲਦੀ ਹੈ ਪਰ ਇਸ ਮਹੀਨੇ ਲੋਹੜੀ ਦੇ ਤਿਉਹਾਰ ਤੇ ਵੀ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਹਰ ਮਹੀਨੇ ਵਰਕਰਾਂ ਨੂੰ
ਬਹੁਤ ਲੇਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਹਰ ਮਹੀਨੇ ਵਰਕਰਾਂ ਨੂੰ ਧਰਨਾ ਲਗਾ ਕੇ ਹੀ ਤਨਖਾਹ ਲੈਣੀ ਪੈਂਦੀ ਹੈ। ਸੀਵਰੇਜ ਬੋਰਡ ਮਾਨਸਾ ਦੇ
ਐਕਸੀਅਨ ਅਤੇ ਜੀ.ਡੀ.ਸੀ.ਐੱਲ. ਕੰਪਨੀ ਵੱਲੋਂ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ ਅਤੇ ਵਰਕਰਾਂ ਦੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ
ਕੀਤਾ ਜਾ ਰਿਹਾ। ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਜਥੇਬੰਦੀ ਵੱਲੇਂ ਫੈਸਲਾ ਕੀਤਾ ਗਿਆ ਕਿ ਜਥੇਬੰਦੀ
ਲਗਾਤਾਰ ਧਰਨ ਜਾਰੀ ਰੱਖੇਗੀ, ਜਿਨ੍ਹਾ ਸਮਾਂ ਵਰਕਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ। ਲਗਾਤਾਰ ਲਗਾਏ ਜਾ ਰਹੇ ਧਰਨੇ ਦੀ
ਸਾਰੀ ਜਿੰਮੇਵਾਰੀ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਮੰਡਲ ਮਾਨਸਾ ਅਤੇ ਜੀ.ਡੀ.ਸੀ.ਐੱਲ. ਕੰਪਨੀ ਦੀ ਹੋਵੇਗੀ।
ਇਸ ਧਰਨੇ ਵਿੱਚ ਰਾਜਵੀਰ ਸਿੰਘ ਭੀਖੀ, ਸਤਪਾਲ ਸਿੰਘ ਸ਼ੈਲੀ, ਬਲਜੀਤ ਸਿੰਘ ਬਰਨਾਲਾ, ਅਮਰ ਸਿੰਘ, ਸੁਭਾਸ਼ ਕੁਮਾਰ, ਹਰਬੰਸ ਸਿੰਘ ਅਤੇ
ਦਵਿੰਦਰ ਸਿੰਘ ਆਦਿ ਆਗੂ ਸਾਥੀਆਂ ਵੱਲੋਂ ਸਮੂਲੀਅਤ ਕੀਤੀ ਗਈ।

LEAVE A REPLY

Please enter your comment!
Please enter your name here