![](https://sarayaha.com/wp-content/uploads/2024/08/collage-1-scaled.jpg)
ਚੰਡੀਗੜ੍ਹ: ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਪੰਜਾਬ ਦੇ ਗਰੀਬ ਅਤੇ ਦਲਿਤ ਪੁੱਤਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਢਿੱਡ ‘ਚ ਦਰਦ ਹੋ ਰਿਹਾ ਹੈ। ਇਸ ਲਈ ਉਹ ਉਨ੍ਹਾਂ ਨੂੰ ਅਪਮਾਨਤ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਉਨ੍ਹਾਂ ਦੇ ਇੱਕ ਬਿਆਨ ਲਈ ਬਹੁਜਨ ਸਮਾਜ ਦੀ ਮੁਖੀ ਮਾਇਆਵਤੀ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਤੋਂ ਦਲਿਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ।
ਸੁਰਜੇਵਾਲਾ ਨੇ ਕਿਹਾ, “ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਕਾਰਨ ਭਾਜਪਾ ਦੇ ਪੇਟ ਵਿੱਚ ਦਰਦ ਹੈ। ਇਸੇ ਲਈ ਉਹ ਹੁਣ ਚੰਨੀ ਜੀ ਅਤੇ ਦਲਿਤਾਂ ਦਾ ਅਪਮਾਨ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਮੋਦੀ ਜੀ ਦਲਿਤਾਂ ਦੇ ਨਾਂ ਤੇ ਵੋਟਾਂ ਮੰਗਦੇ ਹਨ, ਪਰ ਉਨ੍ਹਾਂ ਨੇ ਦੇਸ਼ ਵਿੱਚ ਕਿਸੇ ਵੀ ਦਲਿਤ ਨੂੰ ਮੁੱਖ ਮੰਤਰੀ ਨਹੀਂ ਬਣਾਇਆ।”
ਕਾਂਗਰਸੀ ਆਗੂ ਨੇ ਪੁੱਛਿਆ, “ਕੀ ਇੱਕ ਗਰੀਬ ਅਤੇ ਦਲਿਤ ਦਾ ਪੁੱਤਰ ਮੁੱਖ ਮੰਤਰੀ ਨਹੀਂ ਬਣ ਸਕਦਾ? ਭਾਜਪਾ, ਆਪ, ਬਸਪਾ ਅਤੇ ਅਕਾਲੀ ਦਲ ਆਪਣੇ ਪੇਟ ਵਿੱਚ ਦਰਦ ਕਿਉਂ ਮਹਿਸੂਸ ਕਰ ਰਹੇ ਹਨ?”
ਮਾਇਆਵਤੀ ਨੇ ਕਿਹਾ, “ਚਰਨਜੀਤ ਚੰਨੀ ਨੂੰ ਥੋੜੀ ਦੇਰ ਲਈ CM ਲਾਇਆ ਗਿਆ ਹੈ।ਚੋਣਾਂ ‘ਚ ਕਾਂਗਰਸ ਦਾ ਚਿਹਰਾ ਗੈਰ ਦਲਿਤ ਹੋਵੇਗਾ।ਕਾਂਗਰਸ ਨੂੰ ਮਜ਼ਬੂਰੀ ‘ਚ ਦਲਿਤ ਯਾਦ ਆਇਆ ਹੈ।”
ਕਾਂਗਰਸ ਵੱਲੋਂ ਸੁਰਜੇਵਾਲਾ ਨੇ ਮਾਇਆਵਤੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ, ” ਮਾਇਆਵਤੀ SAD ਨੂੰ ਕਹਿ ਦੇਵੇ ਕਿ CM ਅਹੁਦਾ ਦਲਿਤ ਲਈ ਐਲਾਨ ਕਰਵਾਉਣ।”
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)